The Khalas Tv Blog India ‘ਅਮਰੀਕਾ ਦੀ ਚੇਤਾਵਨੀ ਨੇ ਭਾਰਤ ‘ਚ ਲਿਆਂਦੇ ਵੱਡੇ ਬਦਲਾਅ’, ਕੈਨੇਡੀਅਨ PM ਟਰੂਡੋ ਦਾ ਨਵਾਂ ਬਿਆਨ…
India International

‘ਅਮਰੀਕਾ ਦੀ ਚੇਤਾਵਨੀ ਨੇ ਭਾਰਤ ‘ਚ ਲਿਆਂਦੇ ਵੱਡੇ ਬਦਲਾਅ’, ਕੈਨੇਡੀਅਨ PM ਟਰੂਡੋ ਦਾ ਨਵਾਂ ਬਿਆਨ…

Canadian PM Trudeau's new statement...

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਮਰੀਕੀ ਧਰਤੀ ‘ਤੇ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ‘ਚ ਭਾਰਤੀ ਨਾਗਰਿਕ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਨਵੀਂ ਦਿੱਲੀ ਨਾਲ ਓਟਾਵਾ ਦੇ ਸਬੰਧਾਂ ‘ਚ ਭਾਰੀ ਬਦਲਾਅ ਆਇਆ ਹੈ।

ਟਰੂਡੋ ਨੇ ਸੀਬੀਸੀ ਨਿਊਜ਼ ਚੈਨਲ ਨਾਲ ਇੱਕ ਸਾਲ ਦੇ ਅੰਤ ਵਿੱਚ ਇੰਟਰਵਿਊ ਵਿੱਚ ਕਿਹਾ ਕਿ ਇੰਝ ਲੱਗਦਾ ਹੈ ਕਿ ਅਮਰੀਕਾ ਨੇ ਨਰਿੰਦਰ ਮੋਦੀ ਸਰਕਾਰ ਨੇ ਵਧੇਰੇ ਸੰਜੀਦਾ ਰੁਖ ਅਪਣਾਉਣ ਲਈ ਰਾਜੀ ਕਰ ਲਿਆ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਖਿਆਲ ਵਿੱਚ ਇੱਕ ਸਮਝ ਦੀ ਸ਼ੁਰੂਆਤ ਹੋਈ ਹੈ ਕਿ ਉਹ ਇਸਦੇ ਜ਼ਰੀਏ ਆਪਣਾ ਰਸਤਾ ਨਹੀਂ ਬਦਲ ਸਕਦੇ ਅਤੇ ਇਸ ਤਰ੍ਹਾਂ ਦੇ ਸਹਿਯੋਗ ਕਰਨ ਨਾਲ ਹੁਣ ਇੱਕ ਖੁੱਲਾਪਣ ਹੈ ਕਿ ਸ਼ਾਇਦ ਉਹ ਪਹਿਲਾਂ ਘੱਟ ਖੁੱਲ੍ਹੇ ਸਨ।”  ਉਨ੍ਹਾਂ ਨੇ ਕਿਹਾ, “ਇਹ ਸਮਝ ਹੈ ਕਿ ਇਹ ਸਮੱਸਿਆ ਸ਼ਾਇਦ ਕੈਨੇਡਾ ਦੇ ਖਿਲਾਫ ਲਗਾਤਾਰ ਹਮਲਿਆਂ ਨਾਲ ਹੱਲ ਨਹੀਂ ਹੋਣ ਵਾਲੀ ਹੈ।”

ਦੱਸ ਦਈਏ ਕਿ ਲੰਘੇ ਕੱਲ੍ਹ ਅਮਰੀਕਾ ਅਤੇ ਕੈਨੇਡਾ ਵਿੱਚ ਸਿੱਖ ਆਗੂਆਂ ਦੀ ਟਾਰਗੇਟ ਕਿਲਿੰਗ ਨੂੰ ਲੈਕੇ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ । ਫਾਇਨਾਂਸ਼ੀਅਲ ਟਾਇਮਸ ਨੂੰ ਦਿੱਤੇ ਇੰਟਰਵਿਉ ਵਿੱਚ ਉਨ੍ਹਾਂ ਨੇ ਕਿਹਾ ਸੀ ਕੁਝ ਦੇਸ਼ਾਂ ਵਿੱਚ ਕੱਟਰਪੰਥੀ ਲੋਕ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਹਿੰਸਾ ਭੜਕਾ ਰਹੇ ਹਨ,ਇਹ ਸਾਡੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਦਿੱਤੇ ਗਏ ਸਬੂਤਾਂ ਨੂੰ ਵੇਖਣਗੇ ਪਰ ਕੁਝ ਘਟਨਾਵਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਪਟਰੀ ਤੋਂ ਉਤਾਰ ਨਹੀਂ ਸਕਦਿਆਂ ਹਨ । ਅਸੀਂ ਦੋਵੇ ਮੁਲਕ ਬਹੁਤ ਹੀ ਤਜ਼ੁਰਬੇਕਾਰ ਹਾਂ । ਮੈਂ ਨਹੀਂ ਸੋਚ ਦਾ ਹਾਂ ਕੁਝ ਘਟਨਾਵਾਂ ਨਾਲ ਸਾਡੇ ਰਿਸ਼ਤਿਆਂ ਵਿੱਚ ਕੋਈ ਫਰਕ ਆਵੇਗਾ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਟਾਰਗੇਟ ਕਿਲਿੰਗ ਦੇ ਮਾਮਲੇ ਵਿੱਚ ਸਾਨੂੰ ਕੋਈ ਵੀ ਜਾਣਕਾਰੀ ਦੇਵੇਗਾ ਤਾਂ ਅਸੀਂ ਉਸ ਨੂੰ ਜ਼ਰੂਰ ਵੇਖਾਂਗੇ । ਜੇਕਰ ਸਾਡੇ ਕਿਸੇ ਨਾਗਰਿਕ ਨੇ ਕੁਝ ਵੀ ਚੰਗਾ ਜਾਂ ਬੁਰਾ ਕੀਤਾ ਹੈ ਤਾਂ ਅਸੀਂ ਉਸ ਦੀ ਜਾਂਚ ਕਰਨ ਦੇ ਲਈ ਤਿਆਰ ਹਾਂ ਕਿਉਂਕਿ ਅਸੀਂ ਕਾਨੂੰਨੀ ਦਾ ਪੂਰਾ ਸਨਮਾਨ ਕਰਦੇ ਹਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਅਮਰੀਕਾ ਪ੍ਰਸ਼ਾਸਨ ਵੱਲੋਂ ਭਾਰਤੀ ਖੁਫਿਆ ਵਿਭਾਗ ਦੇ ਇਸ਼ਾਰੇ ‘ਤੇ SFJ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਨੂੰ ਲੈਕੇ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਆਇਆ ਸੀ। ਜਿਸ ਵਿੱਚ ਪੰਨੂ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ ਭਾਰਤੀ ਏਜੰਸੀਆਂ ਨੇ ਨਿਖਲ ਗੁਪਤਾ ਨੂੰ ਚੁਣਿਆ ਸੀ । ਉਸੇ ਨੇ ਅੱਗੇ ਟਾਰਗੇਟ ਕਿਲਿੰਗ ਦੇ ਲਈ ਹਿੱਟ ਮੈਨ ਨਾਂ ਦੇ ਸ਼ਖਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ । ਪਰ ਉਹ ਅਮਰੀਕੀ ਖੁਫਿਆ ਏਜੰਸੀ ਦਾ ਅੰਡਰ ਕਵਰ ਏਜੰਟ ਨਿਕਲਿਆ ਜਿਸ ਤੋਂ ਬਾਅਦ 52 ਸਾਲ ਦੇ ਨਿਖਲ ਗੁਪਤਾ ਨੂੰ ਚੈੱਕ ਰਿਬਲਿਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ।

Exit mobile version