ਟੋਰਾਂਟੋ : ਦਿਲਜੀਤ ਦੋਸਾਂਝ ਪਿਛਲੇ ਕਈ ਸਾਲਾਂ ਤੋਂ ਆਪਣੇ ਗੀਤਾਂ ਨੂੰ ਲੈ ਕੇ ਦੁਨੀਆ ਭਰ ਚ ਮਸ਼ਹੂਰ ਹਨ। ਕੋਚੇਲਾ ਵਿਖੇ ਇਤਿਹਾਸ ਸਿਰਜਣ ਮਗਰੋਂ ਪੰਜਾਬੀ ਗਾਇਕ-ਅਦਾਕਾਰ ਨੇ ਹਾਲ ਹੀ ਵਿੱਚ ਜਿੰਮੀ ਫੈਲਨ ਦੇ ਨਾਲ ਦਿ ਟੂਨਾਈਟ ਸ਼ੋਅ ਵਿੱਚ ਭਾਗ ਲੈਕੇ ਅਮਰੀਕਾ ਵਿੱਚ ਹਲਚਲ ਮਚਾ ਦਿੱਤੀ ਹੈ।
ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਥੇ ਰੋਜ਼ਰਜ਼ ਸੈਂਟਰ ਵਿਚ ਦਿਲਜੀਤ ਦੁਸਾਂਝ ਨੂੰ ਮਿਲਣ ਪਹੁੰਚੇ। ਦੁਸਾਂਝ ਇਥੇ ਆਪਣੇ ਸ਼ੋਅ ਦੀ ਤਿਆਰੀ ਕਰ ਰਿਹਾ ਸੀ। ਦਿਲਜੀਤ ਆਪਣੇ ਦਿਲ-ਲੁਮਿਨਾਤੀ ਟੂਰ ਸਾਲ 24 ਦੇ ਹਿੱਸੇ ਵਜੋਂ ਵਰਲਡ ਟੂਰ ‘ਤੇ ਹਨ। ਟੋਰਾਂਟੋ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਨਾਲ ਸਟੇਜ ‘ਤੇ ਸ਼ਾਮਲ ਹੋਏ।
ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਹ ਰੋਜ਼ਰਜ਼ ਸੈਂਟਰ ਵਿਚ ਦੁਸਾਂਝ ਨੂੰ ਉਸਦੇ ਸ਼ੋਅ ਲਈ ਸ਼ੁਭਕਾਮਨਾਵਾਂ ਦੇਣ ਪਹੁੰਚੇ।
ਉਹਨਾਂ ਲਿਖਿਆ ਕਿ ਕੈਨੇਡਾ ਇਕ ਮਹਾਨ ਦੇਸ਼ ਹੈ। ਪੰਜਾਬ ਤੋਂ ਨੌਜਵਾਨ ਆ ਕੇ ਇਥੇ ਇਤਿਹਾਸ ਸਿਰਜ ਸਕਦਾ ਹੈ ਤੇ ਸਟੇਡੀਅਮ ਭਰ ਜਾਂਦੇ ਹਨ। ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਬਲਕਿ ਸਾਡੀ ਸੁਪਰ ਪਾਵਰ ਹੈ।
ਦਸਜੀਤ ਨੇ ਆਪਣੇ ਸੋਸ਼ਵ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਦੋਸਾਂਝ ਨੇ ਲਿਖਿਆ, “ਵਿਭਿੰਨਤਾ ਦੀ ਤਾਕਤ ਹੈ। ਪ੍ਰਧਾਨ ਮੰਤਰੀ @justinpjtrudeau ਇਤਿਹਾਸ ਦੇਖਣ ਆਏ: ਅਸੀਂ ਅੱਜ ਰੋਜਰਸ ਸੈਂਟਰ ਵਿੱਚ ਹਾਊਸਫੁੱਲ ਹਾਂ!”
ਦਿਲਜੀਤ ਦੋਸਾਂਝ ਭਾਵੇਂ ਇੱਕ ਭਾਰਤੀ ਅਭਿਨੇਤਾ ਅਤੇ ਗਾਇਕ ਹੋਵੇ ਪਰ ਦੁਨੀਆਂ ਦੇ ਹਰ ਸ਼ਹਿਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਹਨ। ਉਨ੍ਹਾਂ ਦਾ ਸੰਗੀਤ ਹਰ ਗਲੀ ਅਤੇ ਮੁਹੱਲੇ ਤੱਕ ਪਹੁੰਚ ਗਿਆ ਹੈ, ਜਿਸ ਨਾਲ ਉਹ ਹਰ ਸਮੇਂ ਦੇ ਸਭ ਤੋਂ ਪਸੰਦੀਦਾ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਬਣ ਗਿਆ ਹੈ। ਕਰੂ ਅਤੇ ਅਮਰ ਸਿੰਘ ਚਮਕੀਲਾ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੇਣ ਤੋਂ ਬਾਅਦ, ਦਿਲਜੀਤ ਨੇ ਆਪਣੇ ਲੱਖਾਂ ਪ੍ਰਸ਼ੰਸਕਾਂ ਲਈ ਜਗ੍ਹਾ-ਜਗ੍ਹਾ ਲਾਈਵ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ।