The Khalas Tv Blog India ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਨਾਲ ਅੱਧੀ ਰਹਿ ਗਈ ਵਿਦਿਆਰਥੀਆਂ ਦੀ ਗਿਣਤੀ! 75 ਹਜ਼ਾਰ ’ਤੇ ਡਿਪੋਰਟ ਹੋਣ ਦਾ ਖ਼ਤਰਾ
India International

ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਨਾਲ ਅੱਧੀ ਰਹਿ ਗਈ ਵਿਦਿਆਰਥੀਆਂ ਦੀ ਗਿਣਤੀ! 75 ਹਜ਼ਾਰ ’ਤੇ ਡਿਪੋਰਟ ਹੋਣ ਦਾ ਖ਼ਤਰਾ

ਬਿਉਰੋ ਰਿਪੋਰਟ – ਕੈਨੇਡਾ ਸਰਕਾਰ (CANADA GOVT) ਵੱਲੋਂ ਭਾਰਤੀ ਵਿਦਿਆਰਥੀਆਂ ’ਤੇ ਇੱਕ ਹੋਰ ਸਖ਼ਤੀ ਕੀਤੀ ਗਈ ਹੈ ਜਿਸ ਦਾ ਅਸਰ ਵੱਡਾ ਨਜ਼ਰ ਆ ਰਿਹਾ ਹੈ। ਇਸ ਸਾਲ ਹੁਣ ਤੱਕ ਕੈਨੇਡਾ ਪੜ੍ਹ ਨ(CANADA STUDY VISA) ਵਾਲੇ ਅੱਧੇ ਵਿਦਿਆਰਥੀਆਂ ਨੂੰ ਹੀ ਪਿਛਲੇ ਸਾਲ ਦੇ ਮੁਕਾਬਲੇ ਮਨਜ਼ੂਰੀ ਮਿਲੀ ਹੈ। ਕੈਨੇਡਾ ਦੇ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੀ ਗਿਣਤੀ ਅੱਧੀ ਕਰ ਦਿੱਤੀ ਹੈ।

ਰਿਪੋਰਟ ਦੇ ਮੁਕਾਬਿਕ ਇਸ ਸਾਲ 2 ਲੱਖ 31 ਹਜ਼ਾਰ ਸਟੱਡੀ ਵੀਜ਼ਾਜ਼ ਨੂੰ ਹੀ ਮਨਜ਼ੂਰੀ ਦਿੱਤੀ ਹੈ। ਇਹ ਅੰਕੜਾ ਕੌਮਾਂਤਰੀ ਵਿਦਿਆਰਥੀਆਂ ਦਾ ਹੈ ਜਦਕਿ ਪਿਛਲੇ ਸਾਲ ਡਬਲ 4 ਲੱਖ 36 ਹਜ਼ਾਰ ਨੂੰ ਸਟੱਡੀ ਵੀਜ਼ਾ ਦੇ ਆਧਾਰ ’ਤੇ ਕੈਨੇਡਾ ਦਾ ਵੀਜ਼ਾ ਮਿਲਿਆ ਸੀ। ਗਲੋਬਰ ਪੱਧਰ ‘ਤੇ ਕੈਨੇਡਾ ਨੇ 39 ਫੀਸਦੀ ਵਿਦਿਆਰਥੀਆਂ ਦੀ ਕਮੀ ਕੀਤੀ ਹੈ।

ਇਸ ਤੋਂ ਪਹਿਲਾਂ 2022 ਵਿੱਚ ਸਭ ਤੋਂ ਵੱਧ 5 ਲੱਖ 50 ਹਜ਼ਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਨੇ ਸਟੱਡੀ ਵੀਜ਼ਾ ਦਿੱਤਾ ਸੀ। ਜਿਨ੍ਹਾਂ ਵਿੱਚੋਂ 2 ਲੱਖ 26 ਹਜ਼ਾਰ ਭਾਰਤੀ ਸਨ। ਕੈਨੇਡਾ ਵਿੱਚ 3ਲੱਖ 20 ਹਜ਼ਾਰ ਅਜਿਹੇ ਵਿਦਿਆਰਥੀ ਹਨ ਜੋ ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਅਤੇ ਉੱਥੇ ਵਰਕਰ ਦੇ ਰੂਪ ਵਿੱਚ ਕੰਮ ਕਰਕੇ ਦੇਸ਼ ਦੇ ਅਰਥਚਾਰੇ ਵਿੱਚ ਵਾਧਾ ਕਰ ਰਹੇ ਹਨ।

ਕੈਨੇਡਾ ਸਰਕਾਰ ਵੱਲੋਂ ਸਖਤ ਵੀਜ਼ਾ ਨਿਯਮ ਅਤੇ ਵਰਕ ਪਰਮਿਟ ਵਿੱਚ ਕੀਤੇ ਗਏ ਬਦਲਾਅ ਤੋਂ ਬਾਅਦ 75 ਹਜ਼ਾਰ ਵਿਦਿਆਰਥੀ ਤੇ ਡਿਪੋਰਟ ਹੋਣ ਦਾ ਡਰ ਹੈ ਇਸੇ ਲਈ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

ਕੈਨੇਡਾ ਦੇ ਇਮੀਗਰੇਸ਼ ਮੰਤਰੀ ਮੈਕ ਮਿਲਰ ਨੇ ਦਸੰਬਰ 2023 ਤੋਂ ਨਿਯਮ ਸਖ਼ਤ ਕਰਨੇ ਸ਼ੁਰੂ ਕਰ ਦਿੱਤੇ ਸਨ ਪਹਿਲਾਂ ਕੈਨੇਡਾ ਆਉਣ ਦੇ ਲਈ 10 ਹਜ਼ਾਰ ਡਾਲਰ ਦੀ ਜ਼ਰੂਰਤ ਹੁੰਦੀ ਸੀ ਪਰ ਹੁਣ ਘੱਟੋ-ਘੱਟ 20,635 ਡਾਲਰ ਹੋਣੇ ਜ਼ਰੂਰੀ ਹਨ।

Exit mobile version