ਬਿਉਰੋ ਰਿਪੋਰਟ – ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿਚ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕੈਨੇਡੇ ਵੱਲੋਂ ਹੁਣ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਕਿਓਰਟੀ ਦੁਆਰਾ ਪ੍ਰਕਾਸ਼ਿਤ ਆਪਣੀ ਸਲਾਨਾ ਰਿਪੋਰਟ ਵਿਚ ਭਾਰਤ ਤੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਤੋਂ ਹੈਕਿੰਗ ਅਤੇ ਸਾਈਬਰ ਜਾਸੂਸੀ ਦੀਆਂ ਕੋਸ਼ਿਸ਼ਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਦੇ ਦੋ ਸਾਲਾ ਨੈਸ਼ਨਲ ਸਾਈਬਰ ਥ੍ਰੇਟ ਅਸੈਸਮੈਂਟ ਵਿਚ ਸੰਚਾਰ ਸੁਰੱਖਿਆ ਸਥਾਪਨਾ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਵੱਲੋਂ ਸਾਈਬਰ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਕੈਨੇਡਾ ਨੇ ਕਿਹਾ ਕਿ ਸੰਭਾਵਨਾ ਹੈ ਕਿ ਭਾਰਤ ਇਸ ਦੀ ਵਰਤੋਂ ਜਾਸੂਸੀ ਕਰਨ ਲਈ ਕੈਨੇਡਾ ਵਿਰੁਧ ਕਰੇਗਾ।
ਇਸ ਤੋਂ ਇਲਾਵਾ ਇਸ ਵਿਚ ਚੇਤਾਵਨੀ ਵੀ ਦਿੱਤੀ ਹੈ ਕਿ ਜਿਵੇਂ-ਜਿਵੇਂ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਰਹੇ ਹਨ ਉਵੇਂ ਹੀ ਭਾਰਤ ਕੈਨੇਡਾ ਦੇ ਵਿਅਕਤੀਆਂ ਅਤੇ ਸੰਗਠਨਾਂ ਖਿਲਾਫ ਸਾਈਬਰ ਖਤਰੇ ਨੂੰ ਵਧਾਵੇਗਾ। ਇਸ ਦੇ ਨਾਲ ਹੀ ਰੂਸ, ਚੀਨ, ਈਰਾਨ, ਉਤਰ ਕੋਰੀਆ ਅਤੇ ਭਾਰਤ ਨੂੰ ਰਾਜ ਵਿਰੋਧੀ ਵਜੋਂ ਸ੍ਰੇਣੀਬੱਧ ਕੀਤਾ ਹੈ। ਇਸ ਤੋਂ ਇਲਾਵਾ ਰਿਪੋਰਟ ਵਿਚ ਭਾਰਤ ਤੇ ਗੰਭੀਰ ਇਲਜ਼ਾਮ ਲਗਾਏ ਹਨ। ਰਿਪੋਰਟ ਵਿਚ ਕਿਹਾ ਹੈ ਕਿ ਗਲੋਬਲ ਸਿਸਟਮ ਵਿਚ ਭਾਰਤ ਸ਼ਕਤੀ ਬਣਨ ਦੀ ਇੱਛਾ ਰੱਖਦਾ ਹੈ ਅਤੇ ਉਹ ਸਾਈਬਰ ਪ੍ਰੋਗਰਾਮ ਦਾ ਵਿਕਾਸ ਕਰ ਰਿਹਾ ਹੈ। ਇਸ ਲਈ ਕੈਨੇਡਾ ਲਈ ਖਤਰਾ ਹੈ।
ਇਹ ਵੀ ਪੜ੍ਹੋ – ਐਸਜੀਪੀਸੀ ਨੇ ਹਮਲੇ ਦੇ ਖਦਸੇ ਤੇ ਜਤਾਈ ਚਿੰਤਾ! ਭਾਰਤ ਸਰਕਾਰ ਨੂੰ ਕੀਤੀ ਖ਼ਾਸ ਅਪੀਲ