ਬਿਉਰੋ ਰਿਪੋਰਟ – ਭਾਰਤ ਅਤੇ ਕੈਨੇਡਾ (India and Canada) ਦੇ ਸਬੰਧ ਸਭ ਤੋਂ ਬੁਰੇ ਦੌਰ ਵਿਚੋਂ ਗੁਜਰ ਰਹੇ ਹਨ। ਇਸ ਨੂੰ ਲੈ ਕੇ ਹੁਣ ਕੈਨੇਡਾ ਸਰਕਾਰ ਦੇ ਮੰਤਰੀ ਹਰਜੀਤ ਸਿੰਘ ਸੱਜਣ (Harjeet Singh Sajjan) ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨਾਲ ਸਹਿਮਤੀ ਜਤਾਉਂਦਿਆਂ ਭਾਰਤ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੱਜਣ ਨੇ ਹਾਊਸ ਆਫ ਕਾਮਨ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਖ਼ਿਲਾਫ਼ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੱਜਣ ਨੇ ਕਿਹਾ ਕਿ “14 ਅਕਤੂਬਰ ਨੂੰ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਸੋਚ ਕੇ ਬੁਨਿਆਦੀ ਗ਼ਲਤੀ ਕੀਤੀ ਹੈ ਕਿ ਉਹ ਕੈਨੇਡਾ ਖ਼ਿਲਾਫ਼ ਕੈਨੇਡਾ ਦੀ ਧਰਤੀ ʼਤੇ ਅਪਰਾਧਿਕ ਕਾਰਵਾਈਆਂ ਵਿੱਚ ਸ਼ਾਮਲ ਹੋ ਸਕਦੇ ਹਨ।” ਪਰ ਕੈਨੇਡਾ ਦੇ ਵਸਨੀਕ ਅਜਿਹਾ ਕਦੀ ਸਵੀਕਾਰ ਨਹੀਂ ਕਰਨਗੇ ਕਿਉਂਕਿ ਕੈਨੇਡਾ ਆਪਣੇ ਦੇਸ਼ ਦੋ ਲੋਕਾਂ ਨੂੰ ਬੁਨਿਆਦੀ ਅਧਿਕਾਰਾਂ ਦੀ ਗਾਰੰਟੀ ਦੇ ਨਾਲ-ਨਾਲ ਲੋਕਤਾਂਤਰਿਕ ਮਾਹੌਲ ਦੇਣ ਦਾ ਵਾਅਦਾ ਕਰਦਾ ਹੈ। ਕੈਨੇਡਾ ਵਿਚ ਆਜ਼ਾਦੀ, ਨਿਯਮ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹਨ।”
ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਕੈਨੇਡਾ ਹਰ ਇਕ ਦੀ ਕਦਰਾਂ ਕੀਮਤਾਂ ਸਾਂਝਾ ਕਰਦਾ ਹੈ ਅਤੇ ਅਸੀਂ ਇਕ ਦੂਜੇ ਤੋਂ ਸਿੱਖ ਕੇ ਮਜ਼ਬੂਤ ਹੁੰਦੇ ਹਾਂ। ਭਾਵੇਂ ਕਿ ਅਸੀਂ ਇਕ ਦੂਜੇ ਨੂੰ ਚਣੌਤੀ ਕਿਉਂ ਨਾ ਦੇਈਏ ਪਰ ਅਸੀਂ ਸ਼ਾਂਤੀ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ। ਇਸ ਲਈ ਬਹੁਤ ਸਾਰੇ ਲੋਕ ਕੈਨੇਡਾ ਨੂੰ ਘਰ ਆਖਦੇ ਹਨ। ਇਸੇ ਲਈ ਮੇਰਾ ਪਰਿਵਾਰ ਇੱਥੇ ਆਇਆ।”
ਭਾਰਤ ਸਰਕਾਰ ਨੇ ਵੀ ਦਿੱਤਾ ਜਵਾਬ
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੈਨੇਡਾ ਦਾ ਚਰਿੱਤਰ ਦੋਹਰਾ ਹੈ। ਇਸ ਸਬੰਧੀ ਜੈਸ਼ੰਕਰ ਵੱਲੋਂ ਦਿੱਤੇ ਬਿਆਨ ਵਿਚ “ਕੈਨੇਡਾ ਮੁੱਦਾ ਇੱਕ ਆਮ ਪੱਛਮੀ ਮੁੱਦਾ ਹੈ ਅਤੇ ਇੱਕ ਕੈਨੇਡਾ ਵਿਸ਼ੇਸ਼ ਮੁੱਦਾ ਹੈ। ਇਸ ਦਾ ਚਰਿੱਤਰ ਦੋਹਰਾ ਹੈ। ਵਿਸ਼ਵ ਦੇ ਸਮੀਕਰਨ ਬਦਲ ਰਹੇ ਹਨ ਅਤੇ ਸੰਸਾਰ ਵਿੱਚ ਸ਼ਕਤੀ ਬਦਲ ਰਹੀ ਹੈ ਅਤੇ ਪੱਛਮੀ ਦੇਸ਼ਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ – ਅੰਮ੍ਰਿਤਪਾਲ ਦਾ ਸਾਥੀ ਨਹੀਂ ਲੜੇਗਾ ਚੋਣ! ਪਤਨੀ ਨੇ ਦਿੱਤੀ ਜਾਣਕਾਰੀ