The Khalas Tv Blog Punjab ਮਸ਼ਹੂਰ ਟਰੈਵਲ ਏਜੰਸੀ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਰਿਮਾਂਡ ‘ਤੇ ਭੇਜਿਆ ਗਿਆ ! ਕੈਨੇਡਾ ਭੇਜਣ ਦੇ ਨਾਂ ‘ਤੇ ਹੈਵਾਨੀਅਤ !
Punjab

ਮਸ਼ਹੂਰ ਟਰੈਵਲ ਏਜੰਸੀ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਰਿਮਾਂਡ ‘ਤੇ ਭੇਜਿਆ ਗਿਆ ! ਕੈਨੇਡਾ ਭੇਜਣ ਦੇ ਨਾਂ ‘ਤੇ ਹੈਵਾਨੀਅਤ !

ਬਿਉਰੋ ਰਿਪੋਰਟ – ਜਲੰਧਰ ਦੇ ਨਾਮੀ ਟਰੈਵਲ ਏਜੰਟ RS ਗਲੋਬਲ ਦੇ ਮਾਲਿਕ ਸੁਖਚੈਨ ਸਿੰਘ ਰਾਹੀ ਵੱਲੋਂ ਪ੍ਰਾਈਮ ਰਿਗਲਿਆ ਹੋਟਲ ਵਿੱਚ ਜ਼ਬਰਜਨਾਹ ਦੇ ਮਾਮਲੇ ਵਿੱਚ ਗ੍ਰਿਫਤਾਰੀ ਦੇ ਬਾਅਦ ਅੱਜ 2 ਦਿਨ ਦਾ ਰਿਮਾਂਡ ਹਾਸਲ ਕੀਤੀ ਹੈ । 24 ਸਾਲ ਦੀ ਕੁੜੀ ਨਾਲ ਜ਼ਬਰਜਨਾਹ ਦੇ ਮਾਮਲੇ ਵਿੱਚ ਸੁਖਚੈਨ ਸਿੰਘ ਰਾਹੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ।

ਸਿੱਟੀ ਪੁਲਿਸ ਦੇ ADCP ਤੇਜਵੀਰ ਸਿੰਘ ਹੁੰਦਲ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਜਿਸ ਦੇ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ । ਅੱਜ ਦੁਪਹਿਰ ਤਕਰੀਬਨ 2 ਵਜੇ ਸਿਵਲ ਹਸਪਤਾਲ ਜਲੰਧਰ ਵਿੱਚ ਮੈਡੀਕਲ ਕਰਵਾਇਆ ਗਿਆ । ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਬਿਨਾਂ ਹਥਕੜੀ ਲੱਗਾ ਕੇ ਲੈਕੇ ਆਈ ਸੀ । ਇਸ ਦੌਰਾਨ ਰਾਹੀ ਨੇ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ ।

ਲੜਕੀ ਨੇ ਲਿਖਿਆ ਸੀ 3 ਪੇਜ ਦਾ ਸੂਸਾਈਡ ਨੋਟ

ਪੁਲਿਸ ਨੇ ਨੌਜਵਾਨ ਕੁੜੀ ਤੋਂ ਇਕ ਨੋਟ ਬਰਾਮਦ ਕੀਤਾ ਸੀ । ਜਿਸ ਨੂੰ ਜਾਂਚ ਦੇ ਲਈ ਭੇਜਿਆ ਗਿਆ । ਨੋਟ ਵਿੱਚ ਪੀੜ੍ਹਤਾ ਨੇ ਲਿਖਿਆ ਕਿ ਉਹ ਜਲੰਧਰ ਦੇ ਗੜਾ ਰੋਡ ‘ਤੇ ਸਥਿਤ ਪੀਜੀ ਵਿੱਚ ਰਹਿੰਦੀ ਹੈ । ਉਸ ਨੇ 20 ਅਗਸਤ ਨੂੰ ਇੰਡੋ ਕੈਨੇਡੀਅਨ ਦੇ ਨਾਲ ਵਾਲੀ ਬਣੀ ਗਲੀ ਵਿੱਚ RS ਗਲੋਬਰ ਟਰੈਵਲ ਏਜੰਸੀ ਦੇ ਦਫਤਰ ਵਿੱਚ ਕਾਲ ਕੀਤਾ ਸੀ । ਫੋਨ ‘ਤੇ ਉਸ ਦੀ ਗੱਲ ਕੰਪਨੀ ਦੇ ਮੁਲਾਜ਼ਮ ਪਲਵੀ ਦੇ ਨਾਲ ਹੋਈ ਸੀ ।

ਜਿਸ ਨੇ ਅਗਲੇ ਦਿਨ 21 ਅਗਸਤ ਨੂੰ ਆਫਿਸ ਆਉਣ ਨੂੰ ਕਿਹਾ,ਜਿੱਥੇ ਉਸ ਦੀ ਮੀਟਿੰਗ ਸੁਖਚੈਨ ਸਿੰਘ ਰਾਹੀ ਨਾਂ ਦੇ ਟਰੈਵਲ ਏਜੰਸੀ ਮਾਲਿਕ ਨਾਲ ਕਰਵਾਈ ਗਈ । ਜੋ ਆਪਣੇ ਆਪ ਨੂੰ ਕੰਪਨੀ ਦਾ ਮਾਲਿਕ ਦੱਸਦਾ ਸੀ । ਮੁਲਜ਼ਮ ਨੇ ਪੀੜ੍ਹਤ ਦਾ ਨੰਬਰ ਲੈ ਲਿਆ ਸੀ । ਪੀੜਤ ਨੂੰ ਸਿੰਗਾਪੁਰ ਜਾਣ ਦੀ ਗੱਲ ਕਹੀ ਸੀ । ਪਰ ਰਾਹੀ ਨੇ ਉਸ ਨੂੰ ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਭੇਜਣ ਦੀ ਗੱਲ ਕਹੀ । ਜਿਸ ਵਿੱਚ ਉਸ ਦਾ ਖਰਚ ਵੀ ਘੱਟ ਤੋਂ ਘੱਟ ਆਏਗਾ ।

ਹੋਟਲ ਵਿੱਚ ਕੀਤਾ ਜ਼ਬਰਜਨਾਹ

ਪੀੜ੍ਹਤ ਨੇ ਮੁਲਜ਼ਮ ਦੇ ਨੰਬਰ ‘ਤੇ ਆਪਣੇ ਸਾਰੇ ਦਸਤਾਵੇਜ਼ ਭੇਜ ਦਿੱਤੇ । ਜਿਸ ਦੇ ਬਾਅਦ ਸੈਮੀਨਾਰ ਦੇ ਬਹਾਨੇ ਨੌਜਵਾਨ ਕੁੜੀ ਨੂੰ ਹੋਟਲ ਪ੍ਰਾਇਮਰ ਰਿਗਲਿਆ ਵਿੱਚ ਬੁਲਾਇਆ । ਜਿੱਥੇ ਹੋਟਲ ਵਿੱਚ ਪਹਿਲੇ ਕੁੜੀ ਦੀ ਐਂਟਰੀ ਹੋਈ ਅਤੇ ਫਿਰ ਦੂਜੇ ਫਲੋਰ ‘ਤੇ ਬਣੇ ਇੱਕ ਰੂਮ ਵਿੱਚ ਲੈਕੇ ਗਏ । ਪੀੜ੍ਹਤ ਨੇ ਨੋਟ ਵਿੱਚ ਅੱਗੇ ਕਿਹਾ ਰੂਮ ਵਿੱਚ ਉਸ ਨੇ ਕੋਲਡ ਡ੍ਰਿੰਕ ਪੀਤੀ ਜਿਸ ਦੇ ਬਾਅਦ ਉਸ ਨੇ ਕੁਝ ਯਾਦ ਨਹੀਂ ਕਿ ਉਸ ਨਾਲ ਕੀ ਹੋਇਆ । ਪਰ ਇੰਨਾਂ ਜ਼ਰੂਰ ਪਤਾ ਚੱਲਿਆ ਕਿ ਮੇਰੇ ਨਾਲ 2 ਵਾਰ ਗੱਲਤ ਹੋਇਆ । ਜਿਸ ਦੇ ਬਾਅਦ ਮੈਨੂੰ ਪੀਜੀ ਛੱਡ ਦਿੱਤਾ ਗਿਆ ।

ਪੀੜ੍ਹਥ ਨੇ ਨੋਟ ਵਿੱਚ ਲਿਖਿਆ ਸੀ ਕਿ ਮੈਂ ਮੂੰਹ ਵਿਖਾਉਣ ਲਾਇਕ ਨਹੀਂ ਰਹੀ । ਜਿਸ ਦੇ ਚੱਲ ਦੇ ਮੈਂ ਇਹ ਜ਼ਿੰਦਗੀ ਨਹੀਂ ਜੀਉਣਾ ਚਾਹੁੰਦੀ ਹਾਂ,ਮੇਰੀ ਮੌਤ ਦਾ ਜ਼ਿੰਮੇਵਾਰੀ ਸਿਰਫ਼ ਰਾਹੀ ਹੈ ।

Exit mobile version