The Khalas Tv Blog International ਕੈਨੇਡਾ ਲਿਬਨਾਨ ਨੂੰ 25 ਡਾਲਰ ਦੀ ਹੋਰ ਵਿੱਤੀ ਸਹਾਇਤਾ ਕਰੇਗਾ
International

ਕੈਨੇਡਾ ਲਿਬਨਾਨ ਨੂੰ 25 ਡਾਲਰ ਦੀ ਹੋਰ ਵਿੱਤੀ ਸਹਾਇਤਾ ਕਰੇਗਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਬਨਾਨ ਦੀ ਮਦਦ ਲਈ 25 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਹੈ। ਲਿਬਨਾਨ ਦੇ ਬੇਰੂਤ ‘ਚ 4 ਅਗਸਤ ਨੂੰ ਹੋਏ ਦੋ ਭਿਆਨਕ ਵਿਸਫੋਟਕ ਧਮਾਕਿਆਂ ‘ਚ 160 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ। ਇਨ੍ਹਾਂ ਧਮਾਕਿਆਂ ‘ਚ ਬੇਰੂਤ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਸੀ।

ਇਸ ਤੋਂ ਪਹਿਲਾਂ ਲਿਬਨਾਨ ਦੀ ਮਦਦ ਲਈ ਕੈਨੇਡਾ ਨੇ 5 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਸੀ। ਹੁਣ ਕੈਨੇਡਾ ਲਿਬਨਾਨ ਦੀ ਮਦਦ ਲਈ ਕੁੱਲ 30 ਮਿਲੀਅਨ ਡਾਲਰ ਦੇਣਗੇ। 5 ਮਿਲੀਅਨ ਡਾਲਰ ਦੀ ਸਹਾਇਤਾ ਵਿੱਚੋਂ 1.5 ਮਿਲੀਅਨ ਡਾਲਰ ਖਾਣ-ਪੀਣ, ਪਨਾਹ ਅਤੇ ਐਮਰਜੈਂਸੀ ਡਾਕਟਰੀ ਸੇਵਾਵਾਂ ਵਰਗੀਆਂ ਜ਼ਰੂਰਤਾਂ ਦੀ ਪੂਰਤੀ ਲਈ ਲਿਬਨਾਨ ਰੈੱਡ ਕਰਾਸ ਨੂੰ ਦਿੱਤਾ ਗਿਆ ਸੀ।

Exit mobile version