The Khalas Tv Blog Punjab ਭਾਰਤ ਵੱਲੋਂ ਮੁੜ ਵੀਜ਼ਾ ਸੇਵਾ ਸ਼ੁਰੂ ਕਰਨ ਦਾ ਕੈਨੇਡਾ ਨੇ ਸੁਆਗਤ ਕੀਤਾ !
Punjab

ਭਾਰਤ ਵੱਲੋਂ ਮੁੜ ਵੀਜ਼ਾ ਸੇਵਾ ਸ਼ੁਰੂ ਕਰਨ ਦਾ ਕੈਨੇਡਾ ਨੇ ਸੁਆਗਤ ਕੀਤਾ !

ਬਿਉਰੋ ਰਿਪੋਰਟ :  1 ਮਹੀਨੇ 5 ਦਿਨ ਬਾਅਦ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਦੇ ਲਈ ਮੁੜ ਤੋਂ 4 ਵੀਜ਼ਾ ਸੇਵਾਵਾਂ ਸ਼ੁਰੂ ਕਰ ਦਿੱਤੀ ਹੈ । ਕੈਨੇਡਾ ਸਰਕਾਰ ਵੱਲੋਂ ਇਸ ਦਾ ਸੁਆਗਤ ਵੀ ਕੀਤੀ ਗਿਆ ਹੈ ਅਤੇ ਇਸ ਨੂੰ ਚੰਗਾ ਸੰਕੇਤ ਦੱਸ ਦੇ ਹੋਏ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਵੱਡਾ ਅਤੇ ਅਹਿਮ ਸਵਾਲ ਵੀ ਪੁੱਛ ਲਿਆ ।

ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਭਾਰਤ ਦਾ ਮੁੜ ਵੀਜ਼ਾ ਸ਼ੁਰੂ ਕਰਨ ਦਾ ਫ਼ੈਸਲਾ ਚੰਗਾ ਹੈ, ਇਹ ਕੈਨੇਡਾ ਦੇ ਲੋਕਾਂ ਲਈ ਮੁਸ਼ਕਿਲ ਸਮਾਂ ਸੀ ਵੀਜ਼ਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸੀ । ਉਨ੍ਹਾਂ ਨੇ ਕਿਹਾ ਅਸੀਂ ਸਮਝ ਦੇ ਹਾਂ ਵੀਜ਼ਾ ਸਸਪੈਨਸ਼ਨ ਕਦੇ ਵੀ ਨਹੀਂ ਹੋਣਾ ਚਾਹੀਦਾ ਹੈ।

ਉੱਧਰ ਐਮਰਜੈਂਸੀ ਪ੍ਰੀਪੇਡਨੈਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਮੈਂ ਸਿੱਖ ਹਾਂ ਅਤੇ ਕਹਿ ਸਕਦਾ ਹਾਂ ਕਿ ਭਾਰਤ ਦੇ ਫ਼ੈਸਲੇ ਨਾਲ ਭਾਈਚਾਰੇ ਵਿੱਚ ਕਾਫ਼ੀ ਡਰ ਬੈਠ ਗਿਆ ਸੀ । ਉਹ ਭਾਰਤ ਵਿੱਚ ਇਲਾਜ ਨਹੀਂ ਕਰਵਾਉਣ ਜਾ ਸਕਦੇ ਸਨ ਪਰਿਵਾਰ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਪਾ ਰਹੇ ਸਨ । ਪਰ ਹੁਣ ਮੁੜ ਤੋਂ ਵੀਜ਼ਾ ਸੇਵਾਵਾਂ ਸ਼ੁਰੂ ਹੋਣਾ ਚੰਗੀ ਖ਼ਬਰ ਹੈ । ਪਰ ਅਸੀਂ ਇਸ ‘ਤੇ ਚਰਚਾ ਨਹੀਂ ਕਰਨਾ ਚਾਹੁੰਦੇ ਹਾਂ ਕਿ ਨਵੀਂ ਦਿੱਲੀ ਇਸ ਨਾਲ ਕੀ ਸੁਨੇਹਾ ਦੇਣਾ ਚਾਹੁੰਦਾ ਸੀ । ਉਨ੍ਹਾਂ ਕਿਹਾ ਇਹ ਚੰਗਾ ਹੁੰਦਾ ਕਿ ਭਾਰਤ ਰਿਸ਼ਤਿਆਂ ਨੂੰ ਵੇਖ ਦੇ ਹੋਏ ਇਸ ਨੂੰ ਪਹਿਲੇ ਨੰਬਰ ‘ਤੇ ਨਾ ਰੱਖਿਆ ਜਾਂਦਾ । ਹਰਜੀਤ ਸਿੰਘ ਸੱਜਣ ਨੇ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਵੀ ਅਹਿਮ ਸਵਾਲ ਪੁੱਛਿਆ।

‘ਨਿੱਝਰ ਮਾਮਲੇ ਵਿੱਚ ਭਾਰਤ ਮਦਦ ਕਰੇ’

ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀਜ਼ਾ ਮੁੜ ਸ਼ੁਰੂ ਕਰਨ ‘ਤੇ ਜਿੱਥੇ ਸੁਆਗਤ ਕੀਤਾ ਨਾਲ ਹੀ ਕਿਹਾ ਓਟਾਵਾ ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਭਾਰਤ ਤੋਂ ਮਦਦ ਦੀ ਉਡੀਕ ਕਰ ਰਿਹਾ ਹੈ । ਜੋ ਪੁਲਿਸ ਜਾਂਚ ਲਈ ਬਹੁਤ ਜ਼ਰੂਰੀ ਹੈ । ਯਾਨੀ ਸੱਜਣ ਨੇ ਇੱਕ ਵਾਰ ਮੁੜ ਤੋਂ ਦੌਰਾਇਆ ਹੈ ਕਿ ਕੈਨੇਡਾ ਸਰਕਾਰ ਨਿੱਝਰ ਨੂੰ ਲੈ ਕੇ ਹੁਣ ਵੀ ਆਪਣੇ ਸਟੈਂਡ ‘ਤੇ ਕਾਇਮ ਹੈ ।

‘ਕੈਨੇਡਾ ਦੇ ਕਦਮਾਂ ਤੋਂ ਬਾਅਦ ਫ਼ੈਸਲਾ’

ਓਟਾਵਾ ਵਿੱਚ ਭਾਰਤ ਦੇ ਸਫ਼ਾਰਤਖ਼ਾਨੇ ਵੱਲੋਂ ਮੁੜ ਤੋਂ ਵੀਜ਼ਾ ਸ਼ੁਰੂ ਕਰਨ ਦੇ ਫ਼ੈਸਲੇ ਬਾਰੇ ਪੱਤਰ ਜਾਰੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਕੈਨੇਡਾ ਸਰਕਾਰ ਵੱਲੋਂ ਚੁੱਕੇ ਗਏ ਕੁਝ ਕਦਮਾਂ ਅਤੇ ਸੁਰੱਖਿਆ ਨੂੰ ਵੇਖ ਦੇ ਹੋਏ ਮੁੜ ਤੋਂ 4 ਵੀਜ਼ਾ ਸਰਵਿਸ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਭਾਰਤ ਸਰਕਾਰ ਵੱਲੋਂ ਜਿਹੜੇ 4 ਤਰ੍ਹਾਂ ਦੇ ਵੀਜ਼ੇ ਕੈਨੇਡਾ ਦੇ ਨਾਗਰਿਕਾਂ ਦੇ ਲਈ ਸ਼ੁਰੂ ਕੀਤੇ ਗਏ ਸਨ ਉਸ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ,ਮੈਡੀਕਲ ਵੀਜ਼ਾ, ਕਾਨਫ਼ਰੰਸ ਵੀਜ਼ਾ ਹੈ ।

ਇਸ ਤੋਂ ਪਹਿਲਾਂ ਐਤਵਾਰ 22 ਅਕਤੂਬਰ ਨੂੰ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ਦੇ ਨਾਗਰਿਕਾਂ ਦੇ ਲਈ ਮੁੜ ਤੋਂ ਵੀਜ਼ਾ ਖੋਲ੍ਹਣ ਦੇ ਸੰਕੇਤ ਦਿੱਤੇ ਸਨ । ਤਿੰਨ ਦਿਨ ਬਾਅਦ ਭਾਰਤ ਸਰਕਾਰ ਨੇ ਇਸ ਨੂੰ ਲਾਗੂ ਵੀ ਕਰ ਦਿੱਤਾ । 26 ਅਕਤੂਬਰ ਤੋਂ ਮੁੜ ਤੋਂ ਵੀਜ਼ਾ ਦੇਣ ਦਾ ਕੰਮ ਸ਼ੁਰੂ ਦਿੱਤਾ ਗਿਆ ਹੈ । 21 ਸਤੰਬਰ ਨੂੰ ਭਾਰਤ ਸਰਕਾਰ ਨੇ ਅਫ਼ਸਰਾਂ ਦੀ ਸੁਰੱਖਿਆ ਦੀ ਚਿੰਤਾ ਦਾ ਹਵਾਲਾ ਦਿੰਦੇ ਹੋਏ ਵੀਜ਼ਾ ਸਰਵਿਸ ਬੰਦ ਕਰਦੇ ਹੋਏ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ ਉਸ ਵੇਲੇ ਤੱਕ ਮੁੜ ਤੋਂ ਵੀਜ਼ਾ ਸਰਵਿਸ ਸ਼ੁਰੂ ਨਹੀਂ ਕੀਤੀ ਜਾਵੇਗੀ।

ਭਾਰਤ ਦੇ ਅਲਟੀਮੇਟਮ ਤੋਂ ਬਾਅਦ 20 ਅਕਤੂਬਰ ਨੂੰ ਕੈਨੇਡਾ ਨੇ ਭਾਰਤ ਵਿੱਚ ਮੌਜੂਦ ਆਪਣੇ 41 ਡਿਪਲੋਮੈਟ ਨੂੰ ਵਾਪਸ ਬੁਲਾ ਲਿਆ ਸੀ । ਇਸ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਹਿਰੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਸੀ ਇਸ ਨਾਲ ਭਾਰਤ ਨੇ ਗ਼ਲਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ । ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਇਸ ਨੂੰ ਵਿਅਨਾ ਸਮਝੌਤੇ ਦਾ ਉਲੰਘਣ ਦੱਸਿਆ ਸੀ ਜਦਕਿ ਭਾਰਤ ਨੇ ਇਸ ਇਲਜ਼ਾਮ ਨੂੰ ਖਾਰਜ ਕਰ ਦਿੱਤਾ ਸੀ । ਅਮਰੀਕਾ,ਬ੍ਰਿਟੇਨ ਅਤੇ ਹੁਣ ਨਿਊਜ਼ੀਲੈਂਡ ਨੇ ਵੀ ਭਾਰਤ ਦੇ ਫ਼ੈਸਲੇ ਦੀ ਨਿੰਦਾ ਕੀਤੀ ਹੈ ।

Exit mobile version