The Khalas Tv Blog Others ਕੈਨੇਡਾ ਦਾ ਇਕ ਹੋਰ ਝਟਕਾ, ਇਨ੍ਹਾਂ ਅਰਜ਼ੀਆਂ ਤੇ ਲਗਾਈ ਰੋਕ
Others

ਕੈਨੇਡਾ ਦਾ ਇਕ ਹੋਰ ਝਟਕਾ, ਇਨ੍ਹਾਂ ਅਰਜ਼ੀਆਂ ਤੇ ਲਗਾਈ ਰੋਕ

Canada

ਬਿਉਰੋ ਰਿਪੋਰਟ – ਕੈਨੇਡਾ ਦੀ ਸਰਕਾਰ ਲਗਾਤਾਰ ਪ੍ਰਵਾਸੀਆਂ ‘ਤੇ ਸਖਤ ਹੁੰਦੀ ਜਾ ਰਹੀ ਹੈ। ਕੈਨੇਡਾ ਦੀ ਸਰਕਾਰ ਨੇ ਸਖਤ ਕਦਮ ਚੁੱਕਦਿਆਂ ਹੁਣ ਮਾਪਿਆਂ, ਦਾਦਾ-ਦਾਦੀ ਲਈ ਸਥਾਈ ਨਿਵਾਸ ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ‘ਤੇ ਰੋਕ ਦਿੱਤੀ ਹੈ। ਕੈਨੇਡਾ ਨੇ ਕਿਹਾ ਕਿ ਪਹਿਲਾਂ ਤੋਂ ਲੰਬਿਤ ਪਈਆਂ ਅਰਜ਼ੀਆਂ ਨੂੰ ਨਿਬੇਲੜ ਲਈ ਇਹ ਕਦਮ ਚੁੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਬਾਰੇ ਸਖਤ ਫੈਸਲੇ ਲਏ ਸਨ। ਕੈਨੇਡਾ ਨੇ ਪਹਿਲਾਂ ਪ੍ਰਵਾਸੀ ਵਿਦਿਆਰਥੀਆਂ ਦੀ ਫੀਸਾਂ ਵਿਚ ਚੋਖਾ ਵਾਧਾ ਕੀਤਾ ਸੀ ਅਤੇ ਹੁਣ ਮਾਪਿਆਂ, ਦਾਦਾ-ਦਾਦੀ ਲਈ ਸਥਾਈ ਨਿਵਾਸ ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ‘ਤੇ ਰੋਕ ਲਗਾ ਕੇ ਵੱਡਾ ਝਟਕਾ ਦਿੱਤਾ ਹੈ। ਇਸ ਨਾਲ ਭਾਰਤ ਖਾਸ ਕਰਕੇ ਪੰਜਾਬ ‘ਤੇ ਵੱਡਾ ਅਸਰ ਪਵੇਗਾ, ਕਿਉਂਕਿ ਪੰਜਾਬੀ ਵਿਦਿਆਰਥੀ ਵੱਡੀ ਗਿਣਤੀ ਕੈਨੇਡਾ ਵਿਚ ਹਨ, ਜੋ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ – ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਨੇ 29 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

 

Exit mobile version