The Khalas Tv Blog International ਕੈਨੇਡਾ ‘ਚ ਪੰਜਾਬੀ ਪੁੱਤ ਦੀ ਪਿਓ ਨਾਲ ਮਾੜੀ ਹਰਕਤ ਚਰਚਾ ‘ਚ ! ਜਿਸ ਨੇ ਵੀ ਸੁਣਿਆ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ !
International Punjab

ਕੈਨੇਡਾ ‘ਚ ਪੰਜਾਬੀ ਪੁੱਤ ਦੀ ਪਿਓ ਨਾਲ ਮਾੜੀ ਹਰਕਤ ਚਰਚਾ ‘ਚ ! ਜਿਸ ਨੇ ਵੀ ਸੁਣਿਆ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ !

ਬਿਉਰੋ ਰਿਪੋਰਟ : ਕੈਨੇਡਾ ਤੋਂ ਪੰਜਾਬੀ ਪਿਉ-ਪੁੱਤਰ ਦੇ ਰਿਸ਼ਤੇ ਨੂੰ ਲੈਕੇ ਇੱਕ ਬਹੁਤ ਹੀ ਮਾੜੀ ਅਤੇ ਦਿਲ ਨੂੰ ਹਿੱਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ । ਓਂਟਾਰੀਓ ਵਿੱਚ 22 ਸਾਲ ਦਾ ਪੁੱਤਰ ਪਿਤਾ ਦਾ ਕਤਲ ਕਰਕੇ ਫਰਾਰ ਹੋ ਗਿਆ ਹੈ । ਦਰਅਸਲ ਕਿਸੇ ਗੱਲ ਨੂੰ ਲੈ ਕੇ ਪਿਓ-ਪੁੱਤਰ ਵਿਚਾਲੇ ਬਹਿਸ ਹੋਈ ਸੀ । ਜਿਸ ਤੋਂ ਬਾਅਦ ਪੁੱਤ ਨੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ।

ਕਤਲ ਦੀ ਜਾਣਕਾਰੀ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤਾ ਪਿਤਾ ਘਰ ਵਿੱਚ ਗੰਭੀਰ ਜਖਮੀ ਪਿਆ ਸੀ । ਜਦੋਂ 56 ਸਾਲ ਦੇ ਪਿਤਾ ਕੁਲਦੀਪ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪੁਲਿਸ ਵੱਲੋਂ ਫਰਾਰ ਹੋਏ ਮੁਲਜ਼ਮ ਸੁਖਰਾਜ ਸਿੰਘ ਚੀਮਾ ਦੀ ਭਾਲ ਜਾਰੀ ਹੈ ਅਤੇ ਪਿਤਾ ਦੀ ਪਛਾਣ ਬਾਰੇ ਹੁਣ ਤੱਕ ਕੁੱਝ ਵੀ ਪਤਾ ਨਹੀਂ ਚੱਲਿਆ ਹੈ।

ਹੈਮੀਲਟਨ ਪੁਲਿਸ ਨੇ ਸੁਖਰਾਜ ਸਿੰਘ ਚੀਮਾ ਦੀ ਤਸਵੀਰ ਜਾਰੀ ਕੀਤੀ ਹੈ,ਇਹ ਤਸਵੀਰ ਟ੍ਰਰੈਫਲਗਰ ਡਰਾਈਵਰ ਅਤੇ ਮੂਡ ਸਟ੍ਰੀਟ ਵਿੱਚ ਸ਼ਾਮ 7 ਵਜਕੇ 40 ਮਿੰਟ ਦੀ ਹੈ। ਗਵਾਹ ਨੇ ਪੁਲਿਸ ਨੂੰ ਦੱਸਿਆ ਹੈ ਕਿ ਪਿਤਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੀਮਾ ਆਪਣੇ ਘਰ ਵਿੱਚ ਖੜੀ ਕਾਲੇ ਰੰਗ ਦੀ SUV ਲੈਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਇਹ ਗੱਡੀ ਟਰੈਫਲਗੜ੍ਹ ਵੱਲ ਜਾਂਦੀ ਹੋਈ ਵੇਖੀ ਗਈ। ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੀਮਾ 30 ਮਿੰਟ ਤੱਕ ਉਸੇ ਇਲਾਕੇ ਵਿੱਚ ਫਿਰਦਾ ਰਿਹਾ ਹੈ ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੁੱਤ ਸੁਖਰਾਜ ਸਿੰਘ ਚੀਮਾ ਦੇ ਕੋਲ ਹੁਣ ਵੀ ਹਥਿਆਰ ਮੌਜੂਦ ਹੈ ਜਿਸ ਨਾਲ ਉਸ ਨੇ ਪਿਤਾ ਦਾ ਕਤਲ ਕੀਤਾ ਹੈ,ਕਿਉਂ ਵਾਰਦਾਤ ਵਾਲੀ ਥਾਂ ਤੋਂ ਹਥਿਆਰ ਬਰਾਮਦ ਨਹੀਂ ਹੋਇਆ ਹੈ ।

Exit mobile version