The Khalas Tv Blog International ਕੈਨੇਡਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇ ਗਫ਼ੇ !
International Punjab

ਕੈਨੇਡਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇ ਗਫ਼ੇ !

ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਦੇ ਮਾਮਲੇ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਭਾਵੇ ਰਿਸ਼ਤਿਆਂ ਨੂੰ ਲੈਕੇ ਤਣਾਅ ਹੈ । ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ‘ਤੇ ਰੋਕ ਲਗਾਈ ਹੈ। ਪਰ ਕੈਨੇਡਾ ਵੱਲੋਂ ਇੱਕ ਮਹੀਨੇ ਦੇ ਅੰਦਰ ਧੜਾ-ਧੜ ਵੀਜ਼ੇ ਲਗਾਏ ਜਾ ਰਹੇ ਹਨ। ਇਮੀਗਰੇਸ਼ਨ ਏਜੰਟਾਂ ਮੁਤਾਬਿਕ ਪਿਛਲੇ 1 ਮਹੀਨੇ ਦੇ ਅੰਦਰ ਕੈਨੇਡਾ ਵਿੱਚ ਵਿਦਿਆਰਥੀਆਂ ਦੇ ਵੀਜ਼ਾ ਲੱਗਣ ਦੀ ਕਾਮਯਾਬੀ ਦੀ ਔਸਤ 90 ਤੋਂ 95 ਫੀਸਦੀ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇਹ 70 ਤੋਂ 75 ਫੀਸਦੀ ਸੀ। ਕੈਨੇਡਾ ਦਿਲ ਖੋਲ ਕੇ ਭਾਰਤੀ ਲੋਕਾਂ ਦਾ ਸੁਆਗਤ ਕਰ ਰਿਹਾ ਹੈ । ਅਤੇ ਇਹ ਸਿਰਫ਼ ਵਿਦਿਆਰਥੀਆਂ ਦੇ ਵੀਜ਼ਾ ਨੂੰ ਲੈਕੇ ਨਹੀਂ ਹੈ ਬਲਕਿ ਹਰ ਤਰ੍ਹਾਂ ਦੇ ਵੀਜ਼ੇ ਨੂੰ ਲੈਕੇ ਹੈ।

ਟਰੈਵਲ ਏਜੰਟਾਂ ਦੇ ਮੁਤਾਬਿਕ IELTS ਵਿੱਚ ਜਿੰਨਾਂ ਵਿਦਿਆਰਥੀਆਂ ਦੇ 5.5 ਬੈਂਡ ਆਏ ਹਨ ਜਾਂ ਫਿਰ ਪਰਸਨਲ ਟੈਸਟ ਇੰਗਲਿਸ਼ (PTE) (Pearson test of English) ਵਿੱਚ 57 ਨੰਬਰ ਵੀ ਆਏ ਹਨ ਉਨ੍ਹਾਂ ਦਾ ਵੀਜ਼ਾ ਵੀ ਅਸਾਨੀ ਨਾਲ ਆ ਰਿਹਾ ਹੈ ਜਦਕਿ ਇਸ ਦੇ ਲਈ ਪਹਿਲਾਂ IELTS ਵਿੱਚ ਘੱਟੋ-ਘੱਟ 6 ਬੈਂਡ ਅਤੇ PTE ਟੈਸਟ ਵਿੱਚ 60 ਨੰਬਰ ਜ਼ਰੂਰੀ ਹੁੰਦੇ ਸਨ । ਜਲੰਧਰ ਦੇ ਪੈਰਾਮਿਟ ਈ ਸਰਵਿਸ ਦੇ ਐਸੋਸੀਏਟ ਡਾਇਰੈਕਟਰ ਸੁਨੀਲ ਕੁਮਾਰ ਮੁਤਾਬਿਕ ਇਹ ਉਸ ਵੇਲੇ ਹੋ ਰਿਹਾ ਹੈ ਜਦੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਚੰਗੇ ਨਹੀਂ ਹਨ । ਉਨ੍ਹਾਂ ਮੁਤਾਬਿਕ ਸਾਡੇ ਸੈਂਟਰ ਨੇ 250 ਤੋਂ 300 ਵੀਜ਼ਾ ਵਿਦਿਆਰਥੀਆਂ ਦੇ ਲਗਵਾਏ ਹਨ ਸਿਰਫ 1 ਮਹੀਨੇ ਦੇ ਅੰਦਰ । ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾਂ ਦੇ 8 ਤੋਂ 9 ਵਾਰ ਵੀਜ਼ਾ ਰੀਜੈਕਟ ਹੋ ਗਏ ਸਨ ਉਨ੍ਹਾਂ ਦਾ ਵੀਜ਼ਾ ਆ ਰਿਹਾ ਹੈ । ਪੈਰਾਮਿਟ ਈ ਸਰਵਿਸ ਦੇ ਐਸੋਸੀਏਟ ਡਾਇਰੈਕਟਰ ਸੁਨੀਲ ਕੁਮਾਰ ਨੇ ਦੱਸਿਆ ਵਿਦਿਆਰਥੀਆਂ ਦੀ ਵੀਜ਼ਾ ਸਿਰਫ਼ 12 ਤੋਂ 20 ਦਿਨ ਦੇ ਅੰਦਰ ਆ ਰਿਹਾ ਹੈ । ਕਈ ਵਿਦਿਆਰਥੀਆਂ ਨੇ ਸਤੰਬਰ ਵਿੱਚ ਵੀਜ਼ਾ ਅਪਲਾਈ ਕੀਤਾ ਸੀ ਉਨ੍ਹਾਂ ਦਾ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਵੀਜ਼ਾ ਆ ਗਿਆ ।

ਜੈਨ ਓਵਰਸੀਜ਼ ਦੇ ਸੁਮਿਤ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਵੱਲੋਂ ਅਗਸਤ ਅਤੇ ਸਤੰਬਰ ਵਿੱਚ ਵੀਜ਼ਾ ਅਪਲਾਈ ਕੀਤੇ ਸਨ ਸਾਨੂੰ ਇੱਕ ਹੀ ਦਿਨ ਵਿੱਚ 205 ਵੀਜ਼ਾ ਮਿਲ ਗਏ । ਵਿਦਿਆਰਥੀ ਜਤਿਨ ਸ਼ਰਮਾ ਅਤੇ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ 16 ਦਿਨਾਂ ਦੇ ਅੰਦਰ ਆਪਣਾ ਵੀਜ਼ਾ ਹਾਸਲ ਕੀਤਾ ਹੈ ।

ਮਾਪਿਆਂ ਨੂੰ ਵੀਜ਼ਾ ਅਸਾਨੀ ਨਾਲ ਮਿਲ ਰਿਹਾ ਹੈ

ਜਿਹੜੇ ਵਿਦਿਆਰਥੀ ਕੈਨੇਡਾ ਵਿੱਚ ਲੰਮੇ ਸਮੇਂ ਤੋਂ ਰਹਿੰਦੇ ਹਨ ਅਤੇ ਪੜ੍ਹਾਈ ਕਰ ਰਹੇ ਹਨ ਉਨ੍ਹਾਂ ਦੇ ਮਾਪਿਆਂ ਨੂੰ ਅਸਾਨੀ ਨਾਲ ਵੀਜ਼ਾ ਕੈਨੇਡਾ ਦੀ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਬਿਜਨੈਸ,ਨਿਵੇਸ਼,ਵਰਕ ਪਰਮਿਟ ਅਤੇ ਸਪਾਉਸ ਵੀਜ਼ਾ ਮਿਲਣ ਦੀ ਰਫਤਾਰ ਵਿੱਚ ਵਾਧਾ ਦਰਜ ਹੋਇਆ ਹੈ ਪਰ ਵਿਦਿਆਰਥੀ ਵੀਜ਼ਾ ਦੇ ਮੁਕਾਬਲੇ ਉਨ੍ਹਾਂ ਦੀ ਰਫਤਾਰ ਹੁਣ ਵੀ ਘੱਟ ਹੈ । ਜੈਨ ਓਵਰਸੀਜ਼ ਮੁਤਾਬਿਕ ਇੱਕ ਵਿਦਿਆਰਥੀ ਸਟੱਡੀ ਵੀਜ਼ਾ ‘ਤੇ ਕੈਨੇਡਾ ਪਹੁੰਚਿਆ ਹੀ ਸੀ ਕਿ ਉਸ ਨੇ ਪਤਨੀ ਦਾ ਵੀ ਵੀਜ਼ਾ ਅਪਲਾਈ ਕਰ ਦਿੱਤਾ 22 ਦਿਨਾਂ ਦੇ ਅੰਦਰ ਉਸ ਦਾ ਵੀਜ਼ਾ ਆ ਗਿਆ ।

Exit mobile version