ਬਿਉਰੋ ਰਿਪੋਰਟ : ਨਕੋਦਰ ਵਿੱਚ ਇੱਕ ਦਿਲ ਨੂੰ ਹਿੱਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਕੈਨੇਡਾ ਤੋਂ ਆਏ ਪੁੱਤਰ ਨੇ ਆਪਣੇ ਪਿਤਾ ਨੂੰ ਤੇਜ਼ਧਾਰ ਹਥਿਆਰ ਦੇ ਨਾਲ ਵੱਢ ਦਿੱਤਾ ਹੈ । ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ
ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ । ਜਖ਼ਮੀ ਬਜ਼ੁਰਗ ਦਾ ਨਾਂ ਹਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਪੁਰੇਵਾਲ ਕਲੋਨੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ।
ਸਥਾਨਕ ਲੋਕਾਂ ਨੇ ਦੱਸਿਆ ਕਿ ਹਰਜੀਤ ਸਿੰਘ ਆਪਣੀ ਪਤਨੀ ਦੇ ਨਾਲ ਰਹਿੰਦੇ ਹਨ । 2 ਤੋਂ 3 ਮਹੀਨੇ ਪਹਿਲਾਂ ਪੁੱਤਰ ਕੈਨੇਡਾ ਤੋਂ ਘਰ ਵਾਪਸ ਆਇਆ। ਬਜ਼ੁਰਗ ਦੀ ਪਤਨੀ ਸਵੇਰੇ ਰਿਸ਼ਤੇਦਾਰ ਦੇ ਘਰ ਗਈ ਸੀ । ਪਿੱਛੋ ਪਿਉ ਅਤੇ ਪੁੱਤਰ ਇਕੱਲੇ ਸਨ । ਬਜ਼ੁਰਗ ਪਿਤਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ । ਸਿਟੀ ਥਾਣਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਜਿਸ ਨੂੰ ਫੜਨ ਲਈ ਪੁਲਿਸ ਪਾਰਟੀਆਂ ਵੱਖ-ਵੱਖ ਥਾਵਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀਆਂ ਸਨ । ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦ ਹੀ ਹਮਲਾ ਕਰਨ ਵਾਲੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।
ਪਤਨੀ ਨੇ ਅਤੇ ਬੱਚੇ ਵੀ ਛੱਡ ਚੁੱਕੇ ਹਨ
ਹਮਲਾ ਕਰਨ ਵਾਲੇ ਨੌਜਵਾਨ ਸੁਰਿੰਦਰ ਦੀ ਮਾਂ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਬੱਚੇ ਵੀ ਉਸ ਤੋਂ ਕਾਫੀ ਦੁੱਖੀ ਸਨ । ਉਹ ਵੀ ਵਿਦੇਸ਼ ਵਿੱਚ ਉਸ ਨੂੰ ਛੱਡ ਕੇ ਜਾ ਚੁੱਕੇ ਹਨ । ਪਹਿਲਾਂ ਉਨ੍ਹਾਂ ਦੀ ਪਤਨੀ ਉਸ ਨੂੰ ਵਿਦੇਸ਼ ਵਿੱਚ ਛੱਡ ਕੇ ਚੱਲੀ ਗਈ । ਫਿਰ ਬੱਚਿਆਂ ਨੇ ਵੀ ਉਸ ਦੀ ਹਰਕਤਾਂ ਕਾਰਨ ਉਸ ਨੂੰ ਛੱਡ ਦਿੱਤਾ । ਬਜ਼ੁਰਗ ਮਾਂ ਨੇ ਕਿਹਾ ਹੁਣ ਵਿਦੇਸ਼ ਤੋਂ ਆਕੇ ਉਹ ਆਪਣੇ ਬਿਮਾਰ ਪਿਤਾ ਦੀ ਸੇਵਾ ਕਰ ਰਿਹਾ ਸੀ । ਸੋਚਿਆ ਸੀ ਕਿ ਉਹ ਸੁਧਰ ਜਾਵੇਗਾ। ਪਰ ਉਸ ਨੇ ਪਿਉ ‘ਤੇ ਹੀ ਹਮਲਾ ਕਰ ਦਿੱਤਾ ।
ਪੁੱਤ ਨੇ ਪਿਉ ‘ਤੇ ਕਾਤਲਾਨਾ ਹਮਲਾ ਕਿਉਂ ਕੀਤਾ ਹੈ ਇਸ ਦੀ ਜਾਂਚ ਚੱਲ ਰਹੀ ਹੈ । ਪੁਲਿਸ ਮ੍ਰਿਤਕ ਦੀ ਪਤਨੀ ਅਤੇ ਆਲੇ-ਦੁਆਲੇ ਦੇ ਲੋਕਾਂ ਦਾ ਬਿਆਨ ਦਰਜ ਕਰ ਰਹੀ ਹੈ । ਆਖਿਰ ਪਿਉ ਅਤੇ ਪੁੱਤ ਵਿੱਚ ਅਜਿਹਾ ਕੀ ਹੋਇਆ ਕਿ ਪੁੱਤਰ ਦੇ ਪਿਉਂ ਦੇ ਖਤਰਨਾਕ ਹਥਿਆਰ ਨਾਲ ਹਮਲਾ ਕਰਨ ਵੇਲੇ ਹੱਥ ਨਹੀਂ ਕੰਬੇ ।