The Khalas Tv Blog India AP ਢਿੱਲੋਂ ‘ਤੇ ਹਮਲਾ ਕਰਨ ਵਾਲੇ ਨੂੰ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ! ਦੂਜੇ ਦੇ ਭਾਰਤ ਭੱਜਣ ਦਾ ਖਦਸ਼ਾ
India International Punjab

AP ਢਿੱਲੋਂ ‘ਤੇ ਹਮਲਾ ਕਰਨ ਵਾਲੇ ਨੂੰ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ! ਦੂਜੇ ਦੇ ਭਾਰਤ ਭੱਜਣ ਦਾ ਖਦਸ਼ਾ

ਬਿਉਰੋ ਰਿਪੋਰਟ – ਮਸ਼ਹੂਰ ਪੰਜਾਬੀ ਗਾਇਕ ਏ.ਪੀ ਢਿੱਲੋਂ (Punjabi Singer Ap Dhillon) ਦੇ ਘਰ ‘ਤੇ ਫਾਇਰਿੰਗ (Firing) ਕਰਨ ਵਾਲੇ ਇੱਕ ਮੁਲਜ਼ਮ ਨੂੰ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਓਂਟਾਰੀਓ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 25 ਸਾਲਾ ਅਭੀਜੀਤ ਕਿੰਗਰਾ (Abhijeet Kingra) ਨੂੰ 30 ਸਤੰਬਰ ਨੂੰ ਰੈਵਨਵੁੱਡ ਰੋਡ ਕਾਲਵੁੱਡ ਦੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਦੇ ਇਲਜ਼ਾਮ ਵਿੱਚ ਗ੍ਰਿਫਤਾਰੀ ਕੀਤਾ ਹੈ,ਜਦਕਿ ਉਸ ਦੇ ਇੱਕ ਸਾਥੀ ਵਿਕਰਮ ਸ਼ਰਮਾ ਦੇ ਭਾਰਤ ਭੱਜਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਸ ਦੀ ਉਮਰ 23 ਸਾਲਾ ਦੱਸੀ ਜਾ ਰਹੀ ਹੈ ਅਤੇ ਪੁਲਿਸ ਨੇ ਉਸ ਖਿਲਾਫ ਵਾਰੰਟ ਜਾਰੀ ਕਰ ਦਿੱਤਾ ਹੈ ।

ਪੁਲਿਸ ਕੋਲ ਦੂਜੇ ਮੁਲਜ਼ਮ ਵਿਕਰਮ ਸ਼ਰਮਾ ਦੀ ਕੋਈ ਤਸਵੀਰ ਨਹੀਂ ਹੈ ਪਰ ਉਨ੍ਹਾਂ ਦੇ ਵੱਲੋਂ ਵਿਕਰਮ ਦਾ ਹੁਲਿਆ ਜ਼ਰੂਰ ਦੱਸਿਆ ਗਿਆ ਹੈ । ਪੁਲਿਸ ਮੁਤਾਬਿਕ ਵਿਕਰਮ ਸਿੰਘ ਦਾ ਕੱਦ 5’9 ਇੰਚ ਹੈ । ਉਸ ਦਾ ਭਾਰ 90 ਕਿਲੋ,ਕਾਲੇ ਵਾਲ,ਭੂਰੀਆ ਅੱਖਾਂ ਹਨ । ਵੇਸਟ ਸ਼ੋਰ RCMP ਪੁਲਿਸ ਨੇ ਲੋਕਾਂ ਕੋਲੋ ਵਿਕਰਮ ਦੇ ਬਾਰੇ 250-474-2264 ਫੋਨ ਨੰਬਰ ‘ਤੇ ਜਾਣਕਾਰੀ ਮੰਗੀ ਹੈ । ਪੁਲਿਸ ਨੇ ਕਿਹਾ ਜਦੋਂ ਤੱਕ ਇਸ ਮਾਮਲੇ ਦੀ ਜਾਂਚ ਚੱਲੇਗੀ ਉਦੋਂ ਤੱਕ ਉਨ੍ਹਾਂ ਵੱਲੋਂ ਹੋਰ ਕਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ ।

ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

ਏ.ਪੀ ਢਿੱਲੋਂ ‘ਤੇ ਹਮਲੇ ਤੋਂ ਬਾਅਦ ਰਾਜੀਵ ਗੌਦਾਰਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਜੋਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਦਾ ਹੈ । ਏ.ਪੀ ਢਿੱਲੋਂ ਨੇ ਕੁਝ ਦਿਨ ਪਹਿਲਾਂ ਮੁੰਬਈ ਵਿੱਚ ਸਲਮਾਨ ਖਾਨ ਨਾਲ ਗਾਣਾ ਕੀਤਾ ਸੀ ਜਿਸ ਤੋਂ ਨਰਾਜ਼ ਲਾਰੈਂਸ ਗੈਂਗ ਨੇ ਉਸ ‘ਤੇ ਹਮਲੇ ਦੀ ਜ਼ਿੰਮਵਾਰੀ ਲੈਂਦੇ ਹੋਏ ਚਿਤਾਵਨੀ ਦਿੱਤੀ ਸੀ । ਇਸ ਤੋਂ ਪਹਿਲਾਂ ਪੰਜਾਬ ਫਿਲਮ ਅਦਾਕਾਰ ਗਿੱਪੀ ਗਿੱਲ ਨੇ ਜਦੋਂ ਕੈਰੀ ਆਨ ਜੱਟਾ -3 (Carry on Jatta-3) ਦੇ ਫਿਲਮ ਪ੍ਰਮੋਸ਼ਨ ਵਿੱਚ ਸਲਮਾਨ ਖਾਨ ਨੂੰ ਬੁਲਾਇਆ ਸੀ ਤਾਂ ਉਨ੍ਹਾਂ ਦੇ ਕੈਨੇਡਾ ਵਾਲੇ ਘਰ ਵਿੱਚ ਲਾਰੈਂਸ ਬਿਸ਼ਨੋਈ ਨੇ ਹੀ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ । ਇਸੇ ਮਹੀਨੇ ਲਾਰੈਂਸ ਗੈਂਗ ਨੇ ਸਲਮਾਨ ਦੇ ਕਰੀਬੀ ਬਾਬਾ ਸਿੱਦੀਗੀ ਦਾ ਮੁੰਬਈ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਬਾਬਾ ਸਿੱਦੀਗੀ NCP ਦੇ ਆਗੂ ਸਨ ਅਤੇ ਮੰਤਰੀ ਵੀ ਰਹਿ ਚੁੱਕੇ ਸਨ ।

Exit mobile version