The Khalas Tv Blog Punjab ਕੈਨੇਡਾ ਸਰਕਾਰ ਦੇ ਇੱਕ ਫੈਸਲੇ ਤੋਂ ਟੁੱਟ ਸਕਦਾ ਹੈ ਪੰਜਾਬੀਆਂ ਦਾ ਸੁਪਨਾ ! ਕਿਉਂ ਟਰੂਡੋ ਸਰਕਾਰ ਫੈਸਲਾ ਲੈਣ ਲਈ ਮਜ਼ਬੂਰ ? ਜਾਣੋ ਵਜ੍ਹਾ
Punjab

ਕੈਨੇਡਾ ਸਰਕਾਰ ਦੇ ਇੱਕ ਫੈਸਲੇ ਤੋਂ ਟੁੱਟ ਸਕਦਾ ਹੈ ਪੰਜਾਬੀਆਂ ਦਾ ਸੁਪਨਾ ! ਕਿਉਂ ਟਰੂਡੋ ਸਰਕਾਰ ਫੈਸਲਾ ਲੈਣ ਲਈ ਮਜ਼ਬੂਰ ? ਜਾਣੋ ਵਜ੍ਹਾ

ਬਿਉਰੋ ਰਿਪੋਰਟ : ਵਿਦੇਸ਼ ਜਾ ਕੇ ਪੜ੍ਹਨ ਅਤੇ ਵੱਸਣ ਦੇ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਕੈਨੇਡਾ ਭਾਰਤੀਆਂ ਦੀ ਦੂਜੀ ਪਸੰਦ ਹੈ । ਇੱਥੇ ਵਿਦੇਸ਼ ਤੋਂ ਆਉਣ ਵਾਲਿਆਂ ਦੀ ਤੀਜੀ ਵੱਡੀ ਆਬਾਦੀ ਰਹਿੰਦੀ ਹੈ ਪਰ ਕੈਨੇਡਾ ਸਰਕਾਰ ਦਾ ਇੱਕ ਫ਼ੈਸਲਾ ਭਾਰਤੀਆਂ ਦੇ ਲਈ ਉੱਥੇ ਜਾਣ ਦਾ ਸੁਪਨਾ ਤੋੜ ਸਕਦਾ ਹੈ । ਇੱਥੇ ਲੋਕਾਂ ਦੇ ਰਹਿਣ ਦੀ ਥਾਂ ਘੱਟ ਪੈ ਰਹੀ ਹੈ। ਇਸ ਲਈ ਦੇਸ਼ ਵਿਦੇਸ਼ ਦੇ ਵਿਦਿਆਰਥੀਆਂ ਦੀ ਗਿਣਤੀ ‘ਤੇ ਲਗਾਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । 2022 ਵਿੱਚ ਕੈਨੇਡਾ ਵਿੱਚ 184 ਦੇਸ਼ਾਂ ਤੋਂ 8 ਲੱਖ ਤੋਂ ਵੱਧ ਵਿਦਿਆਰਥੀ ਆਏ। ਸਿਰਫ਼ ਭਾਰਤ ਤੋਂ ਹੀ ਇੱਥੇ ਤਕਰੀਬਨ 2 ਲੱਖ ਤੋਂ ਵੱਧ ਵਿਦਿਆਰਥੀ ਆਉਂਦੇ ਹਨ ਜਿਸ ਦੀ ਵਜ੍ਹਾ ਕਰਕੇ ਰਹਿਣ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ।

ਕੈਨੇਡਾ ਵਿੱਚ 2022 ਵਿੱਚ 184 ਦੇਸ਼ਾਂ ਵਿੱਚੋਂ 8 ਲੱਖ ਤੋਂ ਵੱਧ ਵਿਦਿਆਰਥੀ ਆਏ । ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਕੈਨੇਡਾ ਦੇ ਅਰਥ ਚਾਰੇ ਵਿੱਚ ਹਿੱਸੇਦਾਰੀ 1800 ਕਰੋੜ ਡਾਲਰ ਹੈ । ਕੈਨੇਡਾ ਵਿੱਚ ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ 2 ਲੱਖ ਭਾਰਤ ਤੋਂ ਆਉਂਦੇ ਹਨ,ਦੂਜੇ ਨੰਬਰ ‘ਤੇ 50 ਹਜ਼ਾਰ ਵਿਦਿਆਰਥੀਆਂ ਦੇ ਨਾਲ ਚੀਨ ਹੈ ਅਤੇ ਤੀਜੇ ਨੰਬਰ ‘ਤੇ ਫਿਲੀਪੀਨਸ ਤੋਂ 23 ਹਜ਼ਾਰ ਵਿਦਿਆਰਥੀ ਪਹੁੰਚ ਦੇ ਹਨ । ਇੱਕ ਅੰਦਾਜ਼ੇ ਦੇ ਮੁਤਾਬਿਕ 2025 ਤੱਕ ਇਨ੍ਹਾਂ ਵਿਦਿਆਰਥੀਆਂ ਦੇ ਆਉਣ ਦਾ ਅੰਕੜਾ 2025 ਤੱਕ ਵੱਧ ਕੇ 15 ਲੱਖ ਹੋ ਜਾਵੇਗਾ। ਕੈਨੇਡਾ ਜਾਣ ਵਾਲੇ ਨਾਗਰਿਕ ਉੱਥੇ ਪੜ੍ਹਨ ਦੇ ਲਈ ਜਾਂਦੇ ਹਨ ਫਿਰ ਦੇਸ਼ ਦੀ ਨਾਗਰਿਕਤਾ ਵੀ ਲੈ ਲੈਂਦੇ ਹਨ। ਫਾਬਸ ਮੈਗਜ਼ੀਨ ਦੀ ਰਿਪੋਰਟ ਦੇ ਮੁਤਾਬਿਕ 2013 ਤੋਂ 2022 ਤੱਕ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ 260 ਫ਼ੀਸਦੀ ਦਾ ਵਾਧਾ ਹੋਇਆ। ਦੇਸ਼ ਵਿੱਚ 8ਵੀਂ ਸਭ ਤੋਂ ਵੱਡੀ ਅਬਾਦੀ ਵਿੱਚ ਪ੍ਰਵਾਸੀ ਭਾਰਤੀ ਹਨ।

ਕੈਨੇਡਾ ਦੀ ਤੇਜ਼ੀ ਨਾਲ ਵੱਧ ਰਹੀ ਅਬਾਦੀ ਦੀ ਵਜ੍ਹਾ ਕਰਕੇ ਦੇਸ਼ ਵਿੱਚ ਘਰਾਂ ਦੀ ਕਮੀ ਹੋ ਗਈ ਹੈ ਜਿਸ ਦੀ ਵਜ੍ਹਾ ਕਰਕੇ ਘਰਾਂ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਹੈ। ਇਸੇ ਸਾਲ ਪਿਛਲੇ ਮਹੀਨੇ ਤੱਕ ਕੈਨੇਡਾ ਵਿੱਚ ਘਰ ਦੀ ਕੀਮਤ 4 ਕਰੋੜ ਤੋਂ ਵੀ ਵੱਧ ਸੀ । ਜੋ ਆਮ ਨਾਗਰਿਕ ਦੀ ਕਮਾਈ ਤੋਂ 9 ਗੁਣਾ ਵੱਧ ਹੈ । ਸਾਲ 2000 ਦੀ ਤੁਲਨਾ ਵਿੱਚ ਘਰਾਂ ਦੀ ਕੀਮਤਾਂ ਵਿੱਚ 360 ਗੁਣਾ ਵਾਧਾ ਵੇਖਿਆ ਗਿਆ ਹੈ । 1 ਕਮਰੇ ਦੇ ਫਲੈਟ ਵਿੱਚ ਵੀ 25 ਫ਼ੀਸਦੀ ਦਾ ਵਾਧਾ ਹੋਇਆ ਹੈ । ਕੈਨੇਡਾ ਦੇ ਅਰਥਚਾਰੇ ਵਿੱਚ ਰੀਅਲ ਅਸਟੇਟ ਵੱਡਾ ਹਿੱਸਾ ਹੈ ਜਿਸ ਵਿੱਚ ਘਰ ਖ਼ਰੀਦਣਾ ਅਤੇ ਕਿਰਾਇਆ ਅਹਿਮ ਹੈ । ਸਰਕਾਰ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ।

ਕੈਨੇਡਾ ਦੀ ਅਵਾਸ ਏਜੰਸੀ ਦੀ ਰਿਪੋਰਟ ਦੇ ਮੁਤਾਬਿਕ 2030 ਤੱਕ ਦੇਸ਼ ਵਿੱਚ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤਕਰੀਬਨ 60 ਲੱਖ ਘਰਾਂ ਦੀ ਜ਼ਰੂਰਤ ਹੈ । ਯਾਨੀ ਹਰ ਸਾਲ 8 ਲੱਖ ਤੋਂ ਵੱਧ ਘਰ ਬਣਾਉਣੇ ਹੋਣਗੇ ਜੋ ਕਿ ਪਿਛਲੇ 6 ਸਾਲਾਂ ਵਿੱਚ ਬਣੇ ਘਰਾਂ ਦੀ ਤੁਲਨਾ ਵਿੱਚ 6 ਗੁਣਾ ਵੱਧ ਹਨ। ਇਨ੍ਹਾਂ ਵਿੱਚ 2 ਘਰ ਅਜਿਹੇ ਹੋਣਗੇ ਤੋਂ ਕਿਰਾਏ ‘ਤੇ ਦਿੱਤੇ ਜਾ ਸਕਣ ।

ਕੈਨੇਡਾ ਨੂੰ ਲੋਕ ਕਿਉਂ ਪਸੰਦ ਕਰਦੇ ਹਨ

ਕੈਨੇਡਾ ਦੁਨੀਆ ਦਾ 6ਵਾਂ ਸਭ ਤੋਂ ਸੁਰੱਖਿਅਤ ਦੇਸ਼ ਹੈ । ਗੁਆਂਢੀ ਮੁਲਕ ਅਮਰੀਕਾ ਦੇ ਮੁਕਾਬਲੇ ਇੱਥੇ ਕ੍ਰਾਈਮ ਰੇਟ 1/3 ਦੇ ਬਰਾਬਰ ਹੈ । ਕੈਨੇਡਾ ਵਿੱਚ ਅਮਰੀਕਾ ਅਤੇ ਯੂ ਕੇ ਦੇ ਮੁਕਾਬਲੇ ਪੜ੍ਹਾਈ ਦੀ ਕੀਮਤ 27 ਫ਼ੀਸਦੀ ਘੱਟ ਹੈ । ਮਾਹਿਰਾਂ ਮੁਤਾਬਿਕ ਕੈਨੇਡਾ ਸਰਕਾਰ ਜੇਕਰ ਸੋਚ ਰਹੀ ਹੈ ਕਿ ਵਿਦੇਸ਼ੀਆਂ ਦੀ ਗਿਣਤੀ ਘੱਟ ਕਰਕੇ ਘਰਾਂ ਦੀ ਕੀਮਤਾਂ ਘੱਟ ਹੋਣ ਜਾਣਗੀਆਂ ਤਾਂ ਇਹ ਸੋਚਣਾ ਗ਼ਲਤ ਹੈ । ਇਸ ਲਈ ਸਰਕਾਰ ਨੂੰ ਇਸ ‘ਤੇ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ

Exit mobile version