The Khalas Tv Blog International ਕੈਨੇਡਾ ਦੇ PM ਵੱਲੋਂ ਸਿਆਸਤ ਛੱਡਣ ਦੇ ਸੰਕੇਤ !’ਜੋ ਮੈਂ ਕਰ ਰਿਹਾ ਹਾਂ ਉਹ ਪਾਗਲਪਨ’! 3 ਚੀਜ਼ਾਂ ਤੋਂ ਟਰੂਡੋ ਪਰੇਸ਼ਾਨ
International

ਕੈਨੇਡਾ ਦੇ PM ਵੱਲੋਂ ਸਿਆਸਤ ਛੱਡਣ ਦੇ ਸੰਕੇਤ !’ਜੋ ਮੈਂ ਕਰ ਰਿਹਾ ਹਾਂ ਉਹ ਪਾਗਲਪਨ’! 3 ਚੀਜ਼ਾਂ ਤੋਂ ਟਰੂਡੋ ਪਰੇਸ਼ਾਨ

ਬਿਉਰੋ ਰਿਪੋਰਟ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਆਸਤ ਛੱਡਣ ਦੇ ਸੰਕੇਤ ਦਿੱਤੇ ਹਨ । ਰੇਡੀਓ ਕੈਨੇਡਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਟਰੂਡੋ ਨੇ ਕਿਹਾ ਮੈਂ ਹਰ ਦਿਨ ਸਿਆਸਤ ਛੱਡਣ ਦੇ ਬਾਰੇ ਸੋਚ ਦਾ ਹਾਂ। ਅਸਤੀਫਾ ਦੇਣ ਦਾ ਖਿਆਲ ਹਰ ਦਿਨ ਆਉਂਦਾ ਹੈ, ਜੋ ਮੈਂ ਕਰ ਰਿਹਾ ਹਾਂ,ਇਹ ਪਾਗਲਪਨ ਭਰਿਆ ਕੰਮ ਹੈ । ਨਿੱਜੀ ਤੌਰ ‘ਤੇ ਕੁਰਬਾਨੀ ਦੇਣੀ ਪੈਂਦੀ ਹੈ । ਬੇਸ਼ਕ ਇਹ ਬਹੁਤ ਮੁਸ਼ਕਿਲ ਹੈ ਕਦੇ-ਕਦੇ ਇਹ ਬਿਲਕੁਲ ਵੀ ਚੰਗਾ ਨਹੀਂ ਲੱਗ ਦਾ ਹੈ । ਟਰੂਡੋ ਨੇ ਕਿਹਾ ਉਹ ਸਿਆਸਤ ਵਿੱਚ ਬਣਨ ਦੇ ਲਈ ਨਹੀਂ ਆਏ ਸਨ ਨਾ ਹੀ ਮੇਰਾ ਕੋਈ ਨਿੱਜੀ ਕਾਰਨ ਸੀ ਸਿਆਸਤ ਵਿੱਚ ਕਦਮ ਰੱਖਣ ਦਾ । ਮੈਂ ਸਿਰਫ ਲੋਕਾਂ ਦੀ ਸੇਵਾ ਕਰਨ ਦੇ ਲਈ ਸਿਆਸਤਦਾਨ ਬਣਿਆ,ਮੈਂ ਜਾਣ ਦਾ ਹਾਂ ਕਿ ਮੈਂ ਅਜਿਹਾ ਕਰ ਰਿਹਾ ਹਾਂ।

ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਘਰੇਲੂ,ਸਿਆਸੀ ਅਤੇ ਆਰਥਿਕ ਤਿੰਨਾਂ ਮੋਰਚਿਆਂ ‘ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ । 18 ਸਾਲ ਬਾਅਦ 2023 ਵਿੱਚ ਟਰੂਡੋ ਨੇ ਪਤਨੀ ਸੋਫੀ ਨੂੰ ਤਲਾਕ ਦਿੱਤਾ । ਤਿੰਨੋ ਬੱਚੇ ਪਤਨੀ ਦੇ ਨਾਲ ਰਹਿੰਦੇ ਹਨ । ਸਿਆਸੀ ਪੱਧਰ ‘ਤੇ ਵਿਰੋਧੀ ਧਿਰ ਉਨ੍ਹਾਂ ਦੀ ਕਾਬਲੀਅਤ ‘ਤੇ ਲਗਾਤਾਰ ਸਵਾਲ ਚੁੱਕ ਰਿਹਾ ਹੈ । ਦੇਸ਼ ਦੀ ਆਰਥਿਕ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। GDP ਰਿਕਾਰਡ ਪੱਧਰ ‘ਤੇ ਹੇਠਾਂ ਡਿੱਗ ਗਈ ਹੈ । ਜਾਣਕਾਰਾ ਦਾ ਦਾਅਵਾ ਹੈ ਕਿ ਮੌਜੂਦਾ ਹਾਲਾਤ ਮੁਤਾਬਿਕ ਕੈਨੇਡਾ ਅਮੀਰ ਦੇਸ਼ਾਂ ਦੀ ਲਿਸਟ ਤੋਂ ਬਾਹਰ ਹੋ ਗਿਆ ਹੈ ਜੇਕਰ ਹਾਲਾਤ ਨਹੀਂ ਸੁਧਰੇ ਤਾਂ ਦੇਸ਼ ਗਰੀਬ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋ ਜਾਵੇਗਾ ।

ਇਮੀਗਰੇਸ਼ਨ ਦੀ ਲਿਬਰਲ ਪਾਲਿਸੀ ਦੀ ਵਜ੍ਹਾ ਕਰਕੇ ਪੂਰੀ ਦੁਨੀਆ ਤੋਂ ਲੋਕ ਕੈਨੇਡਾ ਪਹੁੰਚੇ ਹਨ ਜਿਸ ਦੀ ਵਜ੍ਹਾ ਕਰਕੇ ਘਰਾਂ ਅਤੇ ਨੌਕਰੀਆਂ ਵਿੱਚ ਕਮੀ ਆ ਗਈ । ਇਸੇ ਲਈ ਸਰਕਾਰ ਨੇ ਕੁਝ ਦਿਨ ਪਹਿਲਾਂ ਇਮੀਗਰੇਸ਼ਨ ਦੀ ਗਿਣਤੀ ਘਟਾਉਣ ਦੇ ਨਿਰਦੇਸ਼ ਦਿੰਦੇ ਹੋਏ,ਘਰਾਂ ਦੀ ਖਰੀਦ ਨੂੰ ਲੈਕੇ ਸਖਤ ਫੈਸਲੇ ਲਏ ਹਨ । ਭਾਰਤ ਦੇ ਨਾਲ ਹਰਦੀਪ ਸਿੰਘ ਨਿੱਝਰ ਨੂੰ ਲੈਕੇ ਟਰੂਡੋ ਦੇ ਬਿਆਨ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਰਿਸ਼ਤੇ ਕਾਫੀ ਖਰਾਬ ਕਰ ਦਿੱਤੇ ਹਨ । ਕੈਨੇਡਾ ਦੀ ਸਿਆਸਤ ਵਿੱਚ ਚੀਨ ਅਤੇ ਭਾਰਤ ਦੀ ਦਖਲ ਅੰਦਾਜ਼ੀ ਨੂੰ ਲੈਕੇ ਵੀ ਕਮਿਸ਼ਨ ਬਿਠਾਇਆ ਗਿਆ ਹੈ ਜੋ ਇਸ ਦੀ ਜਾਂਚ ਕਰ ਰਿਹਾ ਹੈ। ਜਿਸ ਦੀ ਵਜ੍ਹਾ ਕਰਕੇ ਟਰੂਡੋ ਦੀ ਮਕਬੂਲੀਅਤ ਲਗਾਤਾਰ ਸਰਵੇਂ ਵਿੱਚ ਘੱਟੀ ਹੈ ।

ਟਰੂਡੋ ਦੀ ਮਕਬੂਲੀਅਤ ਘੱਟੀ ਹੈ

ਜਸਟਿਨ ਟਰੂਡੋ ਨਵੰਬਰ 2015 ਵਿੱਚ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਸਨ । ਉਹ ਅਪ੍ਰੈਲ 2013 ਵਿੱਚ ਲਿਬਰਲ ਪਾਰਟੀ ਦੇ ਆਗੂ ਬਣੇ । ਅਕਤੂਬਰ 2025 ਵਿੱਚ ਕੈਨੇਡਾ ਵਿੱਚ ਆਮ ਚੋਣਾਂ ਹੋਣ ਵਾਲੀਆਂ ਹਨ । ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਦੇ ਲਈ ਸਰਵੇਂ ਹੋ ਰਹੇ ਹਨ । ਇੰਨਾਂ ਸਰਵੇਂ ਵਿੱਚ ਟਰੂਡੋ ਕਾਫੀ ਪਿੱਛੇ ਹਨ । ਉਨ੍ਹਾਂ ਦੀ ਮਕਬੂਲੀਅਤ ਘੱਟ ਹੁੰਦੀ ਵਿਖਾਈ ਦੇ ਰਹੀ ਹੈ । ਸਰਵੇਂ ਦੇ ਮੁਤਾਬਿਕ ਲਿਬਰਲ ਪਾਰਟੀ ਕੰਜ਼ਰਵੇਟਿਵ ਪਾਰਟੀ ਤੋਂ ਪਿੱਛੇ ਚੱਲ ਰਹੀ ਹੈ ।

Exit mobile version