The Khalas Tv Blog Punjab ਕੈਨੇਡਾ ਸਰਕਾਰ ਦੇ ਹਫਤੇ ‘ਚ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ ਦਿੱਤਾ ! ਕੰਮ ਕਰਨ ਦੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ !
Punjab

ਕੈਨੇਡਾ ਸਰਕਾਰ ਦੇ ਹਫਤੇ ‘ਚ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ ਦਿੱਤਾ ! ਕੰਮ ਕਰਨ ਦੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ !

ਬਿਉਰੋ ਰਿਪੋਰਟ : ਕੈਨੇਡਾ ਸਰਕਾਰ ਨੇ ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਫੀਸ ਵਧਾਉਣ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਫੈਸਲਾ ਲਿਆ ਹੈ । ਸਰਕਾਰ ਨੇ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟੇ ਨੂੰ ਮੁੜ ਤੋਂ ਘਟਾ ਦਿੱਤਾ ਹੈ । ਹੁਣ ਵਿਦਿਆਰਥੀਆਂ ਨੂੰ 1 ਸਾਲ ਪਹਿਲਾਂ ਵਾਂਗ ਸਿਰਫ ਹਫਤੇ ਵਿੱਚ 20 ਘੰਟੇ ਕੰਮ ਕਰਨ ਦਾ ਹੀ ਮੌਕਾ ਮਿਲੇਗਾ । ਜਦਕਿ ਇਸ ਤੋਂ ਪਹਿਲਾਂ ਕਾਮਿਆਂ ਦੀ ਕਮੀ ਦੀ ਵਜ੍ਹਾ ਕਰਕੇ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟੇ 40 ਕਰ ਦਿੱਤੇ ਗਏ ਸਨ । ਹਫਤੇ ਵਿੱਚ 20 ਘੰਟੇ ਕੰਮ ਕਰਨ ਦਾ ਨਿਯਮ 30 ਅਪ੍ਰੈਲ 2024 ਤੋਂ ਮੁੜ ਲਾਗੂ ਹੋ ਜਾਵੇਗਾ ।

ਵੀਜ਼ਾ ਮਾਹਿਰਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਸਾਰਿਆਂ ਨੂੰ ਰੁਜ਼ਗਾਰ ਮਿਲੇ ਇਸੇ ਲਈ ਵਿਦਿਆਰਥੀਆਂ ਦੇ 40 ਘੰਟੇ ਯਾਨੀ ਫੁੱਲ ਟਾਇਮ ਵਰਕ ਪਰਮਿਟ ਨੂੰ ਖਤਮ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਪਿਛਲੇ ਹਫਤੇ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਨੇ ਯੂਨੀਵਰਸਿਟੀ ਵਿੱਚ ਦਾਖਲੇ ਨੂੰ ਲੈਕੇ ਨਵਾਂ ਨਿਯਮ ਜਾਰੀ ਕੀਤਾ ਸੀ।

8 ਦਸੰਬਰ ਨੂੰ ਕੈਨੇਡਾ ਜਾਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਟਰੂਡੋ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ । ਇਮੀਗਰੇਸ਼ ਮੰਤਰੀ ਮਾਰਕ ਮਿਲਰ ਨੇ 1 ਜਨਵਰੀ 2024 ਤੋਂ ਸਟੱਡੀ ਵੀਜ਼ਾ ਨੂੰ ਲੈਕੇ ਸਖ਼ਤ ਨਿਯਮ ਜਾਰੀ ਕਰ ਦਿੱਤੇ ਸਨ । ਨਵੇਂ ਰੂਲ ਦੇ ਨਾਲ ਕੈਨੇਡਾ ਵਿੱਚ ਪੜ੍ਹਾਈ ਮਹਿੰਗੀ ਹੋਵੇਗੀ ਅਤੇ ਹੁਣ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਪਹਿਲਾਂ ਪੜਾਈ ਦੇ ਪੱਧਰ ਦੇ ਅਧਾਰ ‘ਤੇ ਤੁਹਾਨੂੰ ਦਾਖਲਾ ਮਿਲ ਦਾ ਸੀ । ਪਰ ਹੁਣ ਮਜ਼ਬੂਤ ਫਾਈਨੈਸ਼ੀਅਲ ਬ੍ਰੈਕਗ੍ਰਾਊਂਡ ਦਿਖਾਉਣਾ ਲਾਜ਼ਮੀ ਹੋਵੇਗਾ । ਟਿਊਸ਼ਨ, ਯਾਤਰਾ ਖਰਚ ਤੋਂ ਇਲਾਵਾ ਵਿਦਿਆਰਥੀਆਂ ਨੂੰ ਹੁਣ ਆਪਣੇ ਕੋਲ 20,635 ਡਾਲਰ ਦਿਖਾਉਣੇ ਹੋਣਗੇ । ਭਾਰਤ ਦੀ ਕਰੰਸੀ ਦੇ ਮੁਤਾਬਿਕ ਇਹ ਤਕਰੀਬਨ 12 ਲੱਖ 66 ਹਜ਼ਾਰ ਹੈ। ਇਸ ਤੋਂ ਪਹਿਲਾਂ ਸਾਲ 2000 ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ 10 ਹਜ਼ਾਰ ਡਾਲਰ ਸਨ । ਕੈਨੇਡਾ ਸਰਕਾਰ ਇਸ ਨੂੰ ਹਰ ਸਾਲ ਵਧਾਏਗੀ ।

ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਦੇ ਉਨ੍ਹਾਂ ਸੂਬਿਆਂ ਦੇ ਲਈ ਵੀਜ਼ਾ ਲਿਮਟ ਤੈਅ ਕਰਨ ਦਾ ਐਲਾਨ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਸਿਰ ‘ਤੇ ਛੱਤ ਦੇਣ ਲਈ ਘਰ ਨਹੀਂ ਦੇ ਪਾ ਰਹੇ ਹਨ। ਮਿਲਰ ਨੇ ਕਿਹਾ ਕਈ ਸੂਬਿਆਂ ਵਿੱਚ ਛੋਟੇ-ਛੋਟੇ ਡਿਪਲੋਮਾ ਕੇਂਦਰ ਚੱਲ ਰਹੇ ਹਨ ਇਹ ਵਿਦਿਆਰਥੀਆਂ ਦੇ ਨਾਲ ਜਾਇਜ਼ ਨਹੀਂ ਹੈ । ਇਹ ਵਿਦਿਆਰਥੀਆਂ ਨਾਲ ਧੋਖਾ ਹੈ ਜਿਸ ਨੂੰ ਫੌਰਨ ਰੋਕਣ ਦੀ ਜ਼ਰੂਰਤ ਹੈ। ਇਮੀਗਰੇਸ਼ਨ ਮੰਤਰੀ ਨੇ ਕਿਹਾ ਇਹ ਨਵੇਂ ਨਿਯਮ ਇਸ ਲਈ ਬਣਾਏ ਗਏ ਹਨ ਤਾਂਕੀ ਕੌਮਾਂਤਰੀ ਵਿਦਿਆਰਥੀਆਂ ਨੂੰ ਇੰਨਾਂ ਬੇਇਮਾਨਾਂ ਤੋਂ ਬਚਾਇਆ ਜਾ ਸਕੇ ਜੋ ਵਿਦਿਆਰਥੀਆਂ ਨੂੰ ਅਸਮਰੱਥ ਛੱਡ ਦਿੰਦੇ ਹਨ । ਉਨ੍ਹਾਂ ਕਿਹਾ ਸੀ ਸਾਡਾ ਦੇਸ਼ ਉਹ ਬਣ ਗਿਆ ਹੈ ਜਿੱਥੇ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਵਿਦਿਆਰਥੀਆਂ ਦਾ ਸੋਸ਼ਨ ਕਰ ਰਹੇ ਸਨ ।

Exit mobile version