ਕੈਨੇਡਾ ਦੀ ਧਰਤੀ ਤੋਂ ਇੱਕ ਵਾਰ ਫੇਰ ਮੰਦਭਾਗੀ ਖਬਰ ਆਈ ਹੈ, ਜਿੱਥੇ ਇੱਕ ਗੁਰਸਿੱਖ ਪਰਿਵਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਟਿਆਲਾ ਦੇ ਰਹਿਣ ਵਾਲੇ ਜਗਤਾਰ ਸਿੰਘ ਅਤੇ ਹਰਭਜਨ ਕੌਰ ਜੁਲਾਈ ਮਹੀਨੇ ‘ਚ 3 ਮਹੀਨੇ ਦੇ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਦੇ ਬਰੈਂਮਪਟਨ ਸ਼ਹਿਰ ਗਏ ਸਨ ਆਪਣੀ ਧੀ ਅਤੇ ਪੁੱਤਰ ਕੋਲ, ਜਿੱਥੇ 20 ਨਵੰਬਰ ਨੂੰ ਰਾਤ 11:30 ਵਜੇ ਇਸ ਗੁਰਸਿੱਖ ਪਰਿਵਾਰ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਗੋਲੀਆਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ । ਹਮਲੇ ਵੇਲੇ ਜਗਤਾਰ ਸਿੰਘ ਪੁੱਤ ਅਮਰੀਕਾ ਗਿਆ ਹੋਇਆ ਸੀ ਜੋ ਕਿ ਬਚ ਗਿਆ।
ਜਿਸ ‘ਚ 20 ਦੇ ਕਰੀਬ ਗੋਲੀਆਂ ਜਗਤਾਰ ਸਿੰਘ ਤੇ 20 ਗੋਲੀਆਂ ਹਰਭਜਨ ਕੌਰ ਨੂੰ ਲੱਗੀਆਂ ਜਦਕਿ 13 ਗੋਲੀਆਂ ਉਹਨਾਂ ਦੀ ਧੀ ‘ਤੇ ਮਾਰੀਆਂ ਗਈਆਂ । ਜਗਤਾਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਪਰ ਹਰਭਜਨ ਕੌਰ ਅਤੇ ਉਹਨਾਂ ਦੀ ਧੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ 4 ਦਸੰਬਰ ਨੂੰ ਹਰਭਜਨ ਕੌਰ ਵੀ ਪੂਰੇ ਹੋ ਗਏ ਹੁਣ ਉਹਨਾਂ ਦੀ ਧੀ ਦੀ ਹਾਲਤ ਵੀ ਗੰਭੀਰ ਹੀ ਦੱਸੀ ਜਾ ਰਹੀ ਹੈ। ਹਰਭਜਨ ਕੌਰ ਦੇ ਪੰਜਾਬ ਰਹਿੰਦੇ ਭਰਾ ਗੁਰਮੁਖ ਸਿੰਘ ਨੇ ਦੱਸਿਆ ਕਿ ਕੈਨੇਡਾ ਦੀ ਪੁਲਿਸ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਨਹੀਂ ਦੱਸ ਰਹੀ ਸੀ ਹਮਲਾਵਰ ਕੌਣ ਸਨ ਤੇ ਕਿਉਂ ਇਸ ਗੁਰਸਿੱਖ ਪਰਿਵਾਰ ਦਾ ਕਤਲ ਕਰ ਕੇ ਗਏ ਹਨ।
ਗੁਰਮੁਖ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕੈਨੇਡਾ ਦੀ ਧਰਤੀ ‘ਤੇ ਹੋਏ ਗੁਰਸਿੱਖ ਪਤੀ-ਪਤਨੀ ਦੇ ਕਤਲ ਬਾਰੇ ਜਾਂਚ ਕਰਵਾਵੇ। ਗੁਰਮੁਖ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਗੋਲ਼ੀਬਾਰੀ ਵਾਲੀ ਰਾਤ ਮਕਾਨ ਦੇ ਹੇਠਲੇ ਹਿੱਸੇ ਵਿੱਚ ਮੌਜੂਦ ਸਨੀ ਨਾਂ ਦੇ ਨੌਜਵਾਨ ਨੇ ਮੌਕੇ ਤੋਂ ਇੱਕ ਵਿਅਕਤੀ ਨੂੰ ਭੱਜਦੇ ਹੋਏ ਦੇਖਿਆ ਸੀ ਜੋ ਕਾਲੇ ਰੰਗ ਦੇ ਟਰੱਕ ’ਚ ਬੈਠ ਕੇ ਫ਼ਰਾਰ ਹੋ ਗਿਆ ਸੀ। ਉਹ ਟਰੱਕ ਬਾਅਦ ਵਿੱਚ ਸੜਿਆ ਹੋਇਆ ਮਿਲਿਆ ਸੀ। ਗੁਰਮੁਖ ਸਿੰਘ ਨੇ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਪੜਤਾਲ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।