The Khalas Tv Blog Punjab ਵਕੀਲ ਬਣਨ ਲਈ ਇਕਲੌਤਾ ਪੁੱਤ ਕੈਨੇਡਾ ਗਿਆ ! 3 ਸਾਲ ਬਾਅਦ ਪਿਤਾ ਵੀ ਪਹੁੰਚਣ ਵਾਲੇ ਸਨ !
Punjab

ਵਕੀਲ ਬਣਨ ਲਈ ਇਕਲੌਤਾ ਪੁੱਤ ਕੈਨੇਡਾ ਗਿਆ ! 3 ਸਾਲ ਬਾਅਦ ਪਿਤਾ ਵੀ ਪਹੁੰਚਣ ਵਾਲੇ ਸਨ !

ਬਿਊਰੋ ਰਿਪੋਰਟ : ਜਲਾਲਾਬਾਦ ਦੇ ਇੱਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ । ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਜਿਸ 26 ਸਾਲਾ ਨੌਜਵਾਨ ਪੁੱਤਰ ਨੂੰ ਪੜਾਈ ਅਤੇ ਬੇਹਤਰ ਜ਼ਿੰਦਗੀ ਲਈ ਕੈਨੇਡਾ ਭੇਜਿਆ ਸੀ ਉਹ ਇਨ੍ਹੀ ਜਲਦੀ ਦੁਨੀਆ ਨੂੰ ਅਲਵਿਦਾ ਕਹਿ ਜਾਵੇਗਾ । ਕੈਨੇਡਾ ਦੇ ਬ੍ਰਿਮਟਨ ਸ਼ਹਿਰ ਵਿੱਚ ਰਹਿਣ ਵਾਲੇ ਸੰਜੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ । ਸੰਜੇ ਕੰਮ ਤੋਂ ਪਰਤ ਕੇ ਸੁੱਤਾ ਹੋਇਆ ਸੀ । ਪਰ ਸਵੇਰੇ ਉਸ ਦੇ ਸਾਹ ਨਹੀਂ ਚੱਲ ਰਹੇ ਸਨ । ਫਿਲਹਾਲ ਕੈਨੇਡਾ ਪੁਲਿਸ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਕਰਵਾ ਰਹੀ ਹੈ।

ਜਾਣਕਾਰੀ ਦੇ ਮੁਤਾਬਿਕ ਸੰਜੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਕੈਨੇਡਾ ਵਿੱਚ ਕਾਨੂੰਨ ਦੀ ਪੜਾਈ ਕਰ ਰਿਹਾ ਸੀ । ਉਹ ਤਿੰਨ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ । ਫਿਲਹਾਲ ਉਹ ਕੈਨੇਡਾ ਦੇ ਇਕ ਡਰਾਇਵਿੰਗ ਸਕੂਲ ਵਿੱਚ ਕੰਮ ਕਰ ਰਿਹਾ ਸੀ । ਉਹ ਨੌਜਵਾਨਾਂ ਨੂੰ ਗੱਡੀ ਚਲਾਉਣੀ ਸਿਖਾਉਂਦਾ ਸੀ । ਬੀਤੀ ਰਾਤ ਉਹ ਕੰਮ ਤੋਂ ਪਰਤਿਆ ਤਾਂ ਅਪਾਰਟਮੈਂਟ ਵਿੱਚ ਸੋਹ ਗਿਆ । ਸਵੇਰ ਜਦੋਂ ਉਸ ਦੇ ਪਰਿਵਾਰ ਨੇ ਫੋਨ ਕੀਤਾ ਤਾਂ ਉਸ ਨੇ ਫੋਨ ਚੁੱਕਿਆ ਨਹੀਂ।

ਪਿਤਾ ਦੇ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਸੀ ਪੁੱਤਰ

ਇਸ ਦੇ ਬਾਅਦ ਮਾਤਾ-ਪਿਤਾ ਨੇ ਦੋਸਤਾਂ ਨੂੰ ਫੋਨ ਕੀਤਾ । ਜਦੋਂ ਦੋਸਤਾਂ ਨੇ ਜਾਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ । ਸੰਜੇ ਮਾਪਿਆਂ ਦਾ ਇਕਲੌਤਾ ਪੁੱਤ ਸੀ । ਕੁਝ ਦਿਨ ਬਾਅਦ ਪਿਤਾ ਨੇ ਉਸ ਨੂੰ ਮਿਲਣ ਦੇ ਲਈ ਕੈਨੇਡਾ ਜਾਣਾ ਸੀ । ਪੁੱਤਰ ਵੱਲੋਂ ਪਿਤਾ ਦੇ ਕੈਨੇਡਾ ਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪਰਿਵਾਰ ਨੇ ਭਾਰਤ ਸਰਕਾਰ ਤੋਂ ਉਸ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ ।

Exit mobile version