ਬਿਉਰੋ ਰਿਪੋਰਟ – ਕੈਨੇਡਾ ਵਿੱਚ ਸਿੱਖ ਕਾਰੋਬਾਰੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ । ਮਿਸੀਸਾਗਾ ਦੇ ਹਰਜੀਤ ਸਿੰਘ ਢੱਡਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ । ਇਹ ਵਾਰਦਾਤ ਟ੍ਰੇਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਦੇ ਨੇੜੇ ਡਿਕਸਨ ਅਤੇ ਡੇਰੀ ਰੋਡਜ਼ ਦੇ ਨਜ਼ਦੀਕ ਹੋਈ ਹੈ । ਹਰਜੀਤ ਸਿੰਘ ਭਾਰਤ ਵਿੱਚ ਉੱਤਰਾਖੰਡ ਦੇ ਬਾਜਪੁਰ ਦੇ ਰਹਿਣ ਵਾਲੇ ਸਨ ।
ਹਰਜੀਤ ਸਿੰਘ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਆਪਣੇ ਟਰੱਕ ਦੇ ਬਾਹਰ ਖੜੇ ਸਨ। ਕੁਝ ਲੋਕਾਂ ਦੱਸਿਆ ਨੇ ਗੋਲੀਬਾਰੀ ਤੋਂ ਪਹਿਲਾਂ ਇੱਕ ਕਾਰ ਹਰਜੀਤ ਸਿੰਘ ਵੱਲ ਆਉਂਦੀ ਵੇਖੀ ਗਈ ਸੀ, ਜਦਕਿ ਦੂਜੇ ਸ਼ਖਸ ਨੇ ਦੱਸਿਆ ਕਿ ਉਸ ਨੇ 15 ਤੋਂ 16 ਗੋਲੀਆਂ ਚੱਲਣ ਦੀ ਆਵਾਜ਼ਾਂ ਸੁਣੀਆਂ।
ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਧਮਕੀ ਵਾਲੇ ਫੋਨ ਆ ਰਹੇ ਸਨ,ਉਨ੍ਹਾਂ ਕੋਲੋ ਡਾਲਰ ਮੰਗੇ ਜਾ ਰਹੇ ਸਨ ਨਹੀਂ ਤਾਂ ਗੰਭੀਰ ਨਤੀਜੇ ਭੁਗਤਨ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ । ਪੀਲ ਰੀਜ਼ਨਲ ਪੁਲਿਸ ਨੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਜ਼ਬਰਨ ਵਸੂਲੀ ਦੀਆਂ ਹਿੰਸਕ ਘਟਨਾਵਾ ਦੀ ਜਾਂਚ ਲਈ ਇੱਕ ਵਿਸੇਸ਼ ਟਾਸਕ ਫੋਰਸ ਬਣਾਈ ਹੈ।