The Khalas Tv Blog Punjab ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਨੂੰ ਲੈਕੇ ਵੱਡੀ ਖ਼ਬਰ ! ਭਾਰਤ ਸਰਕਾਰ ਨੇ 10 ਲੱਖ ਦਾ ਇਨਾਮ ਰੱਖਿਆ ਸੀ !
Punjab

ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਨੂੰ ਲੈਕੇ ਵੱਡੀ ਖ਼ਬਰ ! ਭਾਰਤ ਸਰਕਾਰ ਨੇ 10 ਲੱਖ ਦਾ ਇਨਾਮ ਰੱਖਿਆ ਸੀ !

ਬਿਊਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਨਿੱਝਰ ਦੇ ਸਿਰ ‘ਤੇ ਭਾਰਤ ਸਰਕਾਰ ਨੇ 10 ਲੱਖ ਦਾ ਇਨਾਮ ਰੱਖਿਆ ਸੀ । ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਨਿੱਝਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਗੁਰੂਨਾਨਕ ਸਿੱਖ ਗੁਰਦੁਆਰਾ ਦੇ ਕੋਲ 2 ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰੀਆਂ। ਨਿੱਝਰ ਇਸ ਗੁਰਦੁਆਰੇ ਦੇ ਪ੍ਰਧਾਨ ਵੀ ਸਨ ।

ਬੀਤੀ ਰਾਤ ਨਿੱਝਰ ਗੁਰਦੁਆਰੇ ਦੇ ਬਾਹਰ ਪਾਰਕਿੰਗ ਵਿੱਚ ਆਪਣੀ ਕਾਰ ਵਿੱਚ ਸਨ । ਇਸੇ ਦੌਰਾਨ 2 ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਪਾਰਕਿੰਗ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ । ਹਰਦੀਪ ਸਿੰਘ ਨਿੱਝਰ ਨੂੰ ਕਾਰ ਤੋਂ ਬਾਹਰ ਕੱਢਣ ਦਾ ਸਮੇਂ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ।ਸੂਤਰਾਂ ਦੇ ਮੁਤਾਬਿਕ ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ 2 ਪੰਜਾਬੀ ਅਤੇ ਇੱਕ ਚੀਨੀ ਨੌਜਵਾਨ ਨੂੰ ਫੜਿਆ ਹੈ । ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ।

ਹਰਦੀਪ ਸਿੰਘ ਨਿੱਝਰ ਨੂੰ ਸਿੱਖ ਫਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। NIA ਨੇ ਹਾਲ ਹੀ ਵਿੱਚ 40 ਲੋਕਾਂ ਦੀ ਲਿਸਟ ਜਾਰੀ ਕੀਤੀ ਸੀ । ਉਸ ਵਿੱਚ ਵੀ ਨਿੱਝਰ ਦਾ ਨਾਂ ਸੀ । ਬਰੈਂਪਟਨ ਸ਼ਹਿਰ ਵਿੱਚ ਹੋਏ ਰੈਫਰੈਂਡਮ ਵਿੱਚ ਉਸ ਦੀ ਅਹਿਮ ਭੂਮਿਕਾ ਸੀ । NIA ਨੇ ਉਸ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ,ਉਸ ਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਹੈ ।

ਸਤੰਬਰ 2020 ਵਿੱਚ ਕੇਂਦਰੀ ਗ੍ਰਹਿ ਮੰਤਰਾਲਾ ਨੇ ਹਰਦੀਪ ਸਿੰਘ ਨਿੱਝਰ ਦੇ ਸਿਰ ‘ਤੇ 10 ਲੱਖ ਦੇ ਇਨਾਮ ਦਾ ਐਲਾਨ ਕੀਤਾ ਸੀ । ਜਲੰਧਰ ਦੇ ਭਾਰ ਸਿੰਘ ਪੁਰਾ ਵਿੱਚ ਉਸ ਦੀ ਜਾਇਦਾਦ ਕੁਰਕ ਕੀਤੀ ਗਈ ਸੀ । ਇਸੇ ਪਿੰਡ ਦੇ ਇੱਕ ਪੁਜਾਰੀ ਦੇ ਕਤਲ ਦਾ ਨਿੱਝਰ ‘ਤੇ ਇਲਜ਼ਾਮ ਸੀ । ਹਰਦੀਪ ਸਿੰਘ ਨਿੱਝਰ ‘ਤੇ ਇਲਜ਼ਾਮ ਸੀ ਕਿ ਉਸ ਨੇ ਮੁਹਾਲੀ ਦੇ ਇੰਟੈਲੀਜੈਂਸ ਹੈੱਡਕੁਆਟਰ ‘ਤੇ ਹਮਲਾ ਕਰਵਾਇਆ ਸੀ,ਅਰਸ਼ਦੀਪ ਡੱਲਾ ਉਸੇ ਦਾ ਸਾਥੀ ਸੀ।

ਪਿਛਲੇ ਸਾਲਾਂ ਦੌਰਾਨ ਮਾਰੇ ਗਏ ਲੋਕ

28 ਜਨਵਰੀ 2020 ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਚੀਫ ਹਰਮੀਤ ਸਿੰਘ ਉਰਫ ਹੈਪੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।
20 ਦਸੰਬਰ 2022 ਨੂੰ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਸੀ ।
6 ਮਈ ਨੂੰ ਪਾਕਿਸਤਾਨ ਪਰਮਜੀਤ ਸਿੰਘ ਪੰਮਾ ਦਾ ਗੋਲੀਆਂ ਮਾਰ ਕੇ ਕਤਲ
15 ਜੂਨ ਨੂੰ ਅਵਤਾਰ ਸਿੰਘ ਖੰਡਾ ਦਾ ਲੰਦਨ ਵਿੱਚ ਦੇਹਾਂਤ । ਹਾਲਾਂਕਿ ਖੰਡਾ ਦੀ ਮੌਤ ਦੀ ਵਜ੍ਹਾ ਬਲੱਡ ਕੈਂਸਰ ਸੀ, ਪਰ ਪਰਿਵਾਰ ਨੇ ਉਸ ਦੀ ਮੌਤ ‘ਤੇ ਸ਼ੱਕ ਜਤਾਇਆ ਸੀ।

ਦਲ ਖਾਲਸਾ ਦਾ ਬਿਆਨ

ਦਲ ਖਾਲਸਾ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ‘ਤੇ ਬਿਆਨ ਸਾਹਮਣੇ ਆਇਆ ਹੈ, ਗਜਿੰਦਰ ਸਿੰਘ ਨੇ ਕਿਹਾ ਖ਼ਬਰ ‘ਤੇ ਯਕੀਨ ਕਰਨ ਦਾ ਦਿਲ ਨਹੀਂ ਕਰਦਾ ਹੈ। ਉਨ੍ਹਾਂ ਨੇ ਸ਼ੱਕ ਜਤਾਇਆ ਹੈ ਕਿ ਏਜੰਟਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਹਾਕਮਾਂ ਨੂੰ ਜ਼ਰੂਰ ਕਹਿਣੀ ਚਾਹਾਂਗਾ ਕਿ ਇਦਾਂ ਮਾਰਿਆਂ ਅਸੀਂ ਮਰਾਂਗੇ ਨਹੀਂ । ਸਾਡੇ ਸਿੰਘਾਂ ਦੇ ਸੀਨੇ ਵਿੱਚ ਉਤਾਰੀ ਗਈ ਤੁਹਾਡੀ ਹਰ ਗੋਲੀ,ਕਈ ਨਵੇਂ ਯੋਧੇ ਪੈਦਾ ਕਰੇਗੀ,ਜੋ ਡੁੱਲ੍ਹੇ ਖੂਨ ਦੇ ਹਰ ਕੱਤਰੇ ਦਾ ਹਿਸਾਬ ਲੈਣਗੇ ।

Exit mobile version