ਬਿਊਰੋ ਰਿਪੋਰਟ : ਕੈਨੇਡਾ ਦੇ ਸਰੀ ਵਿੱਚ ਗੁਰੂ ਨਾਨਕ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਸ਼ਾਰਪ ਸ਼ੂਟਰਾਂ ਦੀ ਵਰਤੋਂ ਹੋਈ ਸੀ । ਕਤਲ ਵਿੱਚ ਉਸੇ ਤਰ੍ਹਾਂ ਦੇ ਸ਼ਾਰਪਸ਼ੂਟਰ ਸਨ ਜਿੰਨਾਂ ਨੇ ਪਰਮਜੀਤ ਸਿੰਘ ਪੰਜਵੜ,ਹਰਮੀਤ ਸਿੰਘ PHD ਅਤੇ ਕਨਿਸ਼ਕ ਕਾਂਡ ਮਾਮਲੇ ਵਿੱਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦਾ ਕਤਲ ਕੀਤਾ ਸੀ ।
ਕੈਨੇਡਾ ਦੀ RCMP ਨੇ ਦੱਸਿਆ ਕਿ ਇਸ ਗੱਲ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ ਕਿ ਨਿੱਝਰ ਦੇ ਕਤਲ ਪਿੱਛੇ ਕਾਂਟਰੈਕਟ ਕਿਲਿੰਗ ਹੈ ਅਤੇ ਇਸ ਦੇ ਲਈ ‘ਡਾਰਕ ਵੇਬ’ ਦੀ ਵਰਤੋਂ ਕੀਤੀ ਗਈ ਹੈ। ਕੈਨੇਡਾ ਦੇ ਸੂਤਰਾਂ ਦੇ ਮੁਤਾਬਿਕ ਪੁਲਿਸ ਨੇ ਨਿੱਝਰ ਨੂੰ ਅਗਾਹ ਵੀ ਕੀਤਾ ਸੀ ਕਿ ਉਸ ਦੇ ਕਤਲ ਨੂੰ ਲੈਕੇ ‘ਡਾਰਕ ਵੇਬ’ ‘ਤੇ ਕੋਡਿੰਗ ਵੀ ਕੀਤੀ ਗਈ ਹੈ। ਨਿੱਝਰ ਨੇ ਗੁਰਦੁਆਰੇ ਵਿੱਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਸੀ ਕਿ ਉਸ ਦਾ ਕਤਲ ਹੋ ਸਕਦਾ ਹੈ । RCMP ਦੀ ਜਾਂਚ ਇਸ ਗੱਲ ਨੂੰ ਲੈਕੇ ਚੱਲ ਰਹੀ ਹੈ ਕਿ ਰਿਪੁਦਮਨ ਸਿੰਘ ਮਲਿਕ ਦੇ ਕਤਲ ਵਿੱਚ ਹਰਦੀਪ ਸਿੰਘ ਨਿੱਝਰ ਦਾ ਹੱਥ ਸੀ । ਕਿਧਰੇ ਇਹ ਇਸ ਵਾਰਦਾਤ ਦਾ ਬਦਲਾ ਤਾਂ ਨਹੀਂ ? ਕੀ ਕੈਨੇਡਾ ਪੁਲਿਸ ‘ਡਾਰਕ ਵੇਬ’ ਨੂੰ ਡੀਕੋਡ ਕਰ ਸਕੇਗੀ ।
ਕੀ ਹੁੰਦੀ ਹੈ ‘ਡਾਰਟ ਵੈਬ’ ?
‘ਡਾਰਕ ਵੈਬ’ ਇੰਟਰਨੈੱਟ ਦਾ ਉਹ ਹਿੱਸਾ ਹੈ, ਜਿੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਇੰਟਰਨੈੱਟ ਦਾ 96 ਫੀਸਦੀ ਹਿੱਸਾ ‘ਡੀਪ ਵੈਬ’ ਅਤੇ ਡਾਰਕ ਵੈਬ ਦੇ ਅੰਦਰ ਜਾਂਦਾ ਹੈ। ਅਸੀਂ ਇੰਟਰਨੈੱਟ ਦੇ ਸਿਰਫ 4 ਫੀਸਦੀ ਹਿੱਸੇ ਦੀ ਵਰਤੋਂ ਕਰਦੇ ਹਨ । ਜਿਸ ਨੂੰ ਸਰਫੇਸ ਵੈਬ ਕਿਹਾ ਜਾਂਦਾ ਹੈ,ਡੀਪ ਵੈਬ ਵਿੱਚ ਮੌਜੂਦਾ ਕੰਟੈਂਟ ਨੂੰ ਐਕਸੈਸ ਕਰਨ ਦੇ ਲਈ ਪਾਸਵਰਡ ਦੀ ਜ਼ਰੂਰਤ ਹੁੰਦੀ ਹੈ। ਡੀਪ ਵੈਬ ਵਿੱਚ ਮੌਜੂਦ ਕੰਟੈਂਟ ਨੂੰ ਐਕਸੈਸ ਕਰਨ ਦੇ ਲਈ ਦੀ ਪਾਸਵਰਡ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਈ-ਮੇਲ,ਨੈੱਟ ਬੈਂਕਿੰਗ ਆਉਂਦੀ ਹੈ । ਡਾਰਕ ਵੈਬ ਨੂੰ ਖੋਲਣ ਦੇ ਲਈ ਟਾਰ ਬ੍ਰਾਊਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ ।
ਡਾਰਕ ਵੈਬ ‘ਤੇ ਡਰੱਗ,ਹਥਿਆਰ,ਪਾਸਵਰਡ,ਚਾਇਲਡ ਪਾਰਨ,ਸੁਪਾਰੀ ਕਿਲਿੰਗ ਦੀਆਂ ਗੱਲਾਂ ਹੁੰਦੀਆਂ ਹਨ । ਜਿਸ ‘ਤੇ ਪਹੁੰਚਣਾ ਅਸਾਨ ਨਹੀਂ ਹੈ,ਦਰਅਸਲ ਡਾਰਕ ਵੈਬ ਓਨੀਅਨ ਰਾਉਟਿੰਗ ਤਕਨੀਕ ‘ਤੇ ਕੰਮ ਕਰਦਾ ਹੈ। ਇਹ ਯੂਜ਼ਰ ਨੂੰ ਟ੍ਰਰੈਕਿੰਗ ਅਤੇ ਸਰਵਿਜਲਾਂਸ ਤੋਂ ਬਚਾਉਂਦਾ ਹੈ,ਇਸ ਨੂੰ ਲੁਕਾਉਣ ਦੇ ਲ਼ਈ ਸੈਂਕੜੇ ਥਾਂ ਰੂਟ ਅਤੇ ਰੀ ਰੂਟ ਕਰਦਾ ਹੈ। ਅਸਾਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਡਾਰਕ ਵੈਬ ਬਹੁਤ ਸਾਰੇ IP ਐਂਡਰਾਇਡ ਨੂੰ ਕੁਨੈਕਟ ਕਰ ਸਕਦਾ ਹੈ ਅਤੇ ਡਿਸਕੁਨੈਟ ਕਰ ਸਕਦਾ ਹੈ। ਜਿਸ ਦੇ ਜ਼ਰੀਏ ਇਸ ਨੂੰ ਟਰੈਕ ਕਰਨਾ ਬਹੁਦ ਮੁਸ਼ਕਿਲ ਹੁੰਦਾ ਹੈ । ਡਾਰਕ ਵੈਬ ‘ਤੇ ਡੀਲ ਕਰਨ ਦੇ ਲਈ ਵਰਚੂਅਲ ਕਰੈਂਸੀ ਜਿਵੇਂ ਬਿਟਕੁਆਇਨ ਦੀ ਵਰਤੋਂ ਹੁੰਦੀ ਹੈ, ਅਜਿਹਾ ਇਸ ਲਈ ਤਾਂਕੀ ਟਰਾਂਸਜੈਕਸ਼ਨ ਟ੍ਰੇਨ ਨਾ ਹੋ ਸਕੇ ।
ਡਾਰਟ ਵੈਬ ਦੇ ਜ਼ਰੀਏ ਇਸ਼ਾਰਾ
ਕਤਲ ਦੀ ਕੜੀ ਡਾਰਕ ਵੈਬ ਦੇ ਵੱਲ ਹੈ, ਜਿੱਥੇ ਨਿੱਝਰ ਦੀ ਸੁਪਾਰੀ ਦਿੱਤੀ ਗਈ ਸੀ । RCMP ਦੀ ਜਾਂਚ ਵਿੱਚ ਡਾਰਕ ਵੈਬ ‘ਤੇ ਚੱਲ ਰਹੀ, ਪਰ ਮੰਜ਼ਿਲ ਤੱਕ ਪਹੁੰਚਣਾ ਮੁਸ਼ਕਿਲ ਹੈ । ਨਿੱਝਰ ਦੇ ਕਤਲ ਨੂੰ ਉਸੇ ਤਰ੍ਹਾਂ ਕੀਤਾ ਗਿਆ ਹੈ ਜਿਵੇਂ ਪਰਮਜੀਤ ਸਿੰਘ ਪੰਜਵੜ ਅਤੇ ਹਰਮੀਤ ਸਿੰਘ PHD ਦਾ ਕਤਲ ਕੀਤਾ ਗਿਆ ਸੀ ।