The Khalas Tv Blog International ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵੱਲੋਂ ਝਟਕਾ ! ਦੇਸ਼ ‘ਚ ਦਾਖਲ ਹੋਣ ਦੇ ਨਿਯਮ ਬਦਲੇ
International Punjab

ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵੱਲੋਂ ਝਟਕਾ ! ਦੇਸ਼ ‘ਚ ਦਾਖਲ ਹੋਣ ਦੇ ਨਿਯਮ ਬਦਲੇ

 

ਬਿਉਰੋ ਰਿਪੋਰਟ : ਇੰਗਲੈਂਡ ਅਤੇ ਆਸਟ੍ਰੇਲੀਆ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦਾ ਵੱਡਾ ਫੈਸਲਾ ਲਿਆ ਹੈ। ਜਿਸ ਦਾ ਅਸਰ ਭਾਰਤੀ ਵਿਦਿਆਰਥੀਆਂ ਖਾਸ ਕਰਕੇ ਪੰਜਾਬੀ ‘ਤੇ ਕਾਫੀ ਪਏਗਾ । ਕਿਉਂਕਿ 2016 ਤੋਂ ਬਾਅਦ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਵਿਦਿਆਰਥੀ ਕੈਨੇਡਾ ਗਏ ਹਨ । ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਬਾਰੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ,ਉਨ੍ਹਾਂ ਨੇ ਕਿਹਾ ਹੋਰ ਦੇਸ਼ਾਂ ਦੇ ਨਾਲ ਇਸ ਦਾ ਅਸਰ ਭਾਰਤੀ ਵਿਦਿਆਰਥੀਆਂ ‘ਤੇ ਵੀ ਪਏਗਾ। ਦੇਸ਼ ਵਿੱਚ ਵੱਧ ਇਮੀਗਰੇਸ਼ਨਾਂ ਦੇ ਆਉਣ ਨਾਲ ਰਹਿਣ ਦੀ ਗੰਭੀਰ ਮੁਸ਼ਕਿਲ ਹੋ ਰਹੀ ਹੈ । ਵਿਰੋਧੀ ਧਿਰ ਲਗਾਤਾਰ ਜਸਟਿਸ ਟਰੂਡੋ ਸਰਕਾਰ ਨੂੰ ਘਰਾਂ ਦੀ ਕਮੀ ਨੂੰ ਲੈਕੇ ਘੇਰ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਕੈਨੇਡਾ ਦੀ ਸਰਕਾਰ ਇਹ ਫੈਸਲਾ ਲੈਣ ਜਾ ਰਹੀ ਹੈ ।

ਇਮੀਗਰੇਸ਼ ਮੰਤਰੀ ਮਾਰਕ ਮਿਲਰ ਨੇ ਕਿਹਾ ਅਸੀਂ ਵੱਖ-ਵੱਖ ਸੂਬਿਆਂ ਦੇ ਨਾਲ ਇਸ ਦੇ ਲਈ ਗੱਲ ਕਰ ਰਹੇ ਹਾਂ ਕਿ ਉਹ ਆਪਣੇ ਹੱਦ ਦੇ ਮੁਤਾਬਿਕ ਹੀ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿੱਚ ਦਾਖਲਾ ਦੇਣ। ਹਾਲਾਂਕਿ ਮਿਲਰ ਨੇ ਇਹ ਨਹੀਂ ਦੱਸਿਆ ਕਿ ਉਹ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਕਿੰਨੀ ਲਿਮਟ ਤੈਅ ਕਰਨਗੇ। ਕੈਨੇਡਾ ਵਿੱਚ ਆਉਣ ਵਾਲੇ ਵਿਦਿਆਰਥੀਆਂ ਵਿੱਚ ਭਾਰਤ 10 ਟਾਪ ਦੇਸ਼ਾਂ ਵਿੱਚ ਸ਼ਾਮਲ ਹੈ । 2022 ਵਿੱਚ ਕੁੱਲ 3 ਲੱਖ 19 ਹਜ਼ਾਰ ਵਿਦਿਆਰਥੀ ਕੈਨੇਡਾ ਆਏ ਸਨ। ਇਸ ਸਾਲ ਕੈਨੇਡਾ ਵਿੱਚ 4 ਲੱਖ 85 ਹਜ਼ਾਰ ਵਿਦਿਆਰਥੀਆਂ ਦੇ ਆਉਣ ਦੀ ਉਮੀਦ ਸੀ ਜਦਕਿ 2025 ਅਤੇ 2026 ਤੱਕ ਇਹ ਗਿਣਤੀ 5 ਲੱਖ ਪਹੁੰਚਣ ਦੀ ਉਮੀਦ ਸੀ । ਪਿਛਲੇ ਸਾਲ ਦੇ ਅਖਰੀਲੇ ਤਿੰਨ ਮਹੀਨੇ ਵਿੱਚ 3 ਲੱਖ ਵਿਦਿਆਰਥੀ ਕੈਨੇਡਾ ਵਿੱਚ ਪਹੁੰਚੇ ਸਨ ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਇੰਗਲੈਂਡ ਨੇ ਵੀ 2024 ਤੋਂ ਆਪਣੇ ਦੇਸ਼ ਵਿੱਚ ਇਮੀਗਰੈਂਟ ਦੀ ਗਿਣਤੀ ਘੱਟ ਕਰਨ ਦੇ ਲਈ ਸਖਤ ਵੀਜ਼ਾ ਨਿਯਮ ਬਣਾਏ ਸਨ। ਇੰਗਲੈਂਡ ਨੇ ਸਪਾਉਸ ਵੀਜ਼ਾ ਯਾਨੀ ਪਤਨੀ ਦੇ ਵੀਜ਼ਾ ਮਿਲਣ ਦੇ ਕਾਨੂੰਨ ਵਿੱਚ ਸਖਤੀ ਕੀਤੀ ਸੀ ਅਤੇ ਆਮਦਨ ਹੱਦ ਵੀ ਡਬਲ ਕਰ ਦਿੱਤੀ ਹੈ ।ਜਦਕਿ ਆਸਟ੍ਰੇਲੀਆ ਨੇ ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਹੱਦ ਅਧੀ ਕਰ ਕਰ ਦਿੱਤੀ ਸੀ ਅਤੇ ਅੰਗਰੇਜ਼ੀ ਵਿਸ਼ੇ ਦਾ ਇਮਤਿਹਾਨ ਹੋਰ ਸਖਤ ਕਰ ਦਿੱਤਾ ਸੀ।

Exit mobile version