The Khalas Tv Blog International ਕੈਨੇਡਾ ਪਹੁੰਚ ਕੇ ਲਾੜੀ ਨੇ ਚਾੜਿਆ ਚੰਨ ! ਪੰਜਾਬ ‘ਚ ਲਾੜਾ ਦੇ ਹੋਸ਼ ਉੱਠ ਗਏ,ਕਿਸੇ ਪਾਸੇ ਦਾ ਨਹੀਂ ਛੱਡਿਆ !
International Punjab

ਕੈਨੇਡਾ ਪਹੁੰਚ ਕੇ ਲਾੜੀ ਨੇ ਚਾੜਿਆ ਚੰਨ ! ਪੰਜਾਬ ‘ਚ ਲਾੜਾ ਦੇ ਹੋਸ਼ ਉੱਠ ਗਏ,ਕਿਸੇ ਪਾਸੇ ਦਾ ਨਹੀਂ ਛੱਡਿਆ !

ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਲਾੜੇ ਨੂੰ ਲਾੜੀ ਨੇ ਕਿਸੇ ਪਾਸੇ ਦਾ ਨਹੀਂ ਛੱਡਿਆ । ਲਾੜੀ ਨੇ ਕੈਨੇਡਾ ਪਹੁੰਚ ਕੇ ਦੂਜਾ ਵਿਆਹ ਕਰਵਾ ਲਿਆ,ਜਦਕਿ ਪਤੀ ਕੋਲੋ ਤਲਾਕ ਵੀ ਨਹੀਂ ਲਿਆ। ਨੂੰਹ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਪੜਾਈ ਦੇ ਲਈ ਕੈਨੇਡਾ ਗਈ ਸੀ ਅਤੇ ਬਾਅਦ ਵਿੱਚੋ ਪਤੀ ਨੂੰ ਬੁਲਾਉਣ ਦਾ ਵਾਅਦਾ ਵੀ ਕੀਤੀ । ਪਰ ਉੱਥੇ ਜਾਕੇ ਮਨ ਬਦਲ ਗਿਆ ਹੁਣ ਪੀੜਤ ਪਰਿਵਾਰ SSP ਦਫਤਰ ਦੇ ਚੱਕਰ ਕੱਟ ਰਿਹਾ ਹੈ।

ਪੀੜਤ ਦੀ ਮਾਂ ਸੁਰਜੀਤ ਕੌਰ ਨੇ ਦੱਸਿਆ ਕਿ ਪੁੱਤਰ ਹਰਮਿੰਦਰ ਦਾ ਵਿਆਹ 12 ਸਾਲ ਪਹਿਲਾਂ ਬਟਾਲਾ ਹੋਇਆ ਸੀ,ਦੋਵੇ ਇਕੱਠੇ ਪੜਾਈ ਕਰਦੇ ਸਨ,ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਵਿਆਹ ਹੋਇਆ । ਪਰ ਵਿਆਹ ਦੇ ਤਿੰਨ ਮਹੀਨੇ ਬਾਅਦ ਕੁੜੀ ਕੈਨੇਡਾ ਚੱਲੀ ਗਈ । ਸਹੁਰੇ ਪਰਿਵਾਰ ਨੇ ਕੁੜੀ ਦੇ ਕਾਲਜ ਦੀ ਫੀਸ ਵੀ ਭਰੀ,ਇਸ ਦੇ ਲਈ ਪਤੀ ਹਰਮਿੰਦਰ ਨੇ ਪੁਸ਼ਤੈਨੀ ਜ਼ਮੀਨ ਵੀ ਵੇਚ ਦਿੱਤੀ । ਸਹੁਰੇ ਪਰਿਵਾਰ ਮੁਤਾਬਿਕ ਪਹਿਲਾਂ ਤਾਂ ਕੁੜੀ ਕੈਨੇਡਾ ਬੁਲਾਉਣ ਲਈ ਕਹਿੰਦੀ ਰਹੀ । 2 ਤੋਂ 3 ਵਾਰ ਕੈਨੇਡਾ ਜਾਣ ਲਈ ਫਾਈਲ ਵੀ ਲਗਾਈ ਪਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਦੀ ਵਜ੍ਹਾ ਕਰਕੇ ਵੀਜ਼ਾ ਨਹੀਂ ਲੱਗਿਆ । ਪੀੜਤ ਨੇ ਦੱਸਿਆ ਇੱਕ ਸਾਲ ਬਾਅਦ ਪਤਨੀ ਜਦੋਂ ਪੰਜਾਬ ਆਈ ਤਾਂ ਵਾਪਸ ਜਾਣ ਤੋਂ ਪਹਿਲਾਂ ਉਹ ਗਰਭਵਤੀ ਸੀ। ਪਰ ਕੈਨੇਡਾ ਜਾਂਦੇ ਹੀ ਉਸ ਨੇ ਗਰਭਪਾਤ ਕਰਵਾ ਲਿਆ ।

ਦੋਸਤਾਂ ਨੇ ਦਿੱਤੀ ਵਿਆਹ ਦੀ ਜਾਣਕਾਰੀ

ਹੁਣ ਹਰਮਿੰਦਰ ਦੇ ਦੋਸਤਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਤਨੀ ਨੇ ਕੈਨੇਡਾ ਵਿੱਚ ਦੂਜਾ ਵਿਆਹ ਕਰਵਾ ਲਿਆ ਹੈ । ਜਦੋਂ ਪਤਨੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਗਾਲਾਂ ਕੱਢਿਆਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ । ਫਿਰ ਬਾਅਦ ਵਿੱਚ ਫੋਨ ਨੰਬਰ ਬਲਾਕ ਕਰ ਦਿੱਤਾ। ਮਾਂ ਸੁਰਜੀਤ ਕੌਰ ਨੇ ਕਿਹਾ 12 ਸਾਲ ਵਿੱਚ ਕੈਨੇਡਾ ਜਾਣ ਦੀ ਉਮੀਦ ਵਿੱਚ ਉਸ ਦੇ ਪੁੱਤਰ ਨੂੰ ਧੋਖਾ ਮਿਲਿਆ ਹੈ । ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਉਧਰ ਪੁਲਿਸ ਨੇ ਪੀੜਤ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ।

Exit mobile version