The Khalas Tv Blog International ਕੈਨੇਡਾ ਫੈਡਰਲ ਚੋਣਾਂ : ਹੁਣ ਤੱਕ ਚੋਣ ਜਿੱਤਣ ਵਾਲੇ ਪੰਜਾਬੀ ਸੰਸਦ ਮੈਂਬਰ
International

ਕੈਨੇਡਾ ਫੈਡਰਲ ਚੋਣਾਂ : ਹੁਣ ਤੱਕ ਚੋਣ ਜਿੱਤਣ ਵਾਲੇ ਪੰਜਾਬੀ ਸੰਸਦ ਮੈਂਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਵਿੱਚ ਅੱਜ ਨਵੀਂ ਫੈਡਰਲ ਸਰਕਾਰ ਬਣਾਉਣ ਲਈ ਵੋਟਾਂ ਪਈਆਂ ਹਨ। ਹੁਣ ਤੱਕ ਤਕਰੀਬਨ ਅੱਧੀ ਦਰਜਨ ਦੇ ਕਰੀਬ ਪੰਜਾਬੀ ਸੰਸਦ ਮੈਂਬਰ ਚੁਣੇ ਗਏ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਹਰਜੀਤ ਸਿੰਘ ਸੱਜਣ , ਸੁੱਖ ਧਾਲੀਵਾਲ, ਰਣਜੀਤ ਸਰਾਏ, ਜਗਮੀਤ ਸਿੰਘ ਜਿੱਤ ਗਏ ਹਨ। ਅਲਬਰਟਾ ਤੋਂ ਟਿਕ ਉਪੱਲ, ਜਾਰਜ ਚਹਿਲ ਅਤੇ ਹੈਲਨ ਜਿੱਤ ਗਏ ਹਨ। ਇਹਨਾਂ ਦੇ ਨਾਲ ਕਮਲ ਖਹਿਰਾ ਵੀ ਚੋਣ ਜਿੱਤ ਗਏ ਹਨ। ਇਕਵਿੰਦਰ ਗਹੀਰ ਲਿਬਰਲ ਪਾਰਟੀ ਜਿੱਤ ਗਏ ਹਨ।

ਇਨ੍ਹਾਂ ਸੀਟਾਂ ‘ਤੇ ਜਿੱਤੇ ਇਹ ਉਮੀਦਵਾਰ

⦁ ਸੁੱਖ ਧਾਲੀਵਾਲ – ਸਰੀ ਨਿਊਟਨ
⦁ ਹਰਜੀਤ ਸੱਜਣ – ਵੈਨਕੂਵਰ ਸਾਊਥ
⦁ ਰਣਦੀਪ ਸਰਾਏ – ਸਰੀ ਸੈਂਟਰ
⦁ ਕਮਲ ਖਹਿਰਾ – ਬਰੈਂਪਟਨ ਵੈਸਟ
⦁ ਰੂਬੀ ਸਹੋਤਾ – ਬਰੈਂਪਟਨ ਸਾਊਥ
⦁ ਚੰਦਰਨ ਆਰਿਆ – ਨੈਪਰਨ
⦁ ਮਨਿੰਦਰ ਸਿੱਧੂ – ਬਰੈਂਪਟਨ ਈਸਟ

ਫੈਡਰਲ ਚੋਣਾਂ ਲਈ ਐਡਵਾਂਸ ਵੋਟਿੰਗ 10 ਤੋਂ 13 ਸਤੰਬਰ ਤੱਕ ਹੋਈ ਹੈ ਅਤੇ ਇਸ ਵਾਰ ਕੈਨੇਡੀਅਨ ਨਾਗਰਿਕਾਂ ਨੇ ਐਡਵਾਂਸ ਵੋਟਿੰਗ ਪ੍ਰਤੀ ਭਾਰੀ ਉਤਸ਼ਾਹ ਵਿਖਾਇਆ। ਲਗਭਗ 5.8 ਮਿਲੀਅਨ ਲੋਕਾਂ ਨੇ ਇਨ੍ਹਾਂ ਫੈਡਰਲ ਚੋਣਾਂ ਲਈ ਐਡਵਾਂਸ ਵੋਟਾਂ ਪਾਈਆਂ ਹਨ, ਜੋ ਕਿ 2019 ਦੀਆਂ ਚੋਣਾਂ ਦੇ ਮੁਕਾਬਲੇ 19% ਜ਼ਿਆਦਾ ਹਨ।

2019 ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ ਬਹੁਮੱਤ ਹਾਸਲ ਕਰਨ ਲਈ ਸਿਰਫ 13 ਸੀਟਾਂ ਹੋਰ ਚਾਹੀਦੀਆਂ ਸਨ, ਜੋ ਉਹ ਹਾਸਲ ਨਾ ਕਰ ਸਕੀ ਅਤੇ ਐੱਨਡੀਪੀ ਦੇ ਸਮਰਥਨ ਨਾਲ ਜਸਟਿਨ ਟਰੂਡੋ ਦੀ ਸਰਕਾਰ ਬਣੀ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਕੀਤੇ ਕੰਮਾਂ ਦਾ ਲਾਹਾ ਲੈਂਦਿਆਂ ਜਸਟਿਨ ਟਰੂਡੋ ਨੇ ਸਮੇਂ ਤੋਂ ਪਹਿਲਾਂ ਫੈਡਰਲ ਚੋਣਾਂ ਦਾ ਐਲਾਨ ਕਰ ਦਿੱਤਾ ਤਾਂ ਕਿ ਲਿਬਰਲ ਪਾਰਟੀ ਦੀ ਬਹੁਮੱਤ ਵਾਲੀ ਸਰਕਾਰ ਕਾਇਮ ਕੀਤੀ ਜਾ ਸਕੇ ਪਰ ਤਾਜ਼ਾ ਹਾਲਾਤ ਅਨੁਸਾਰ ਉਨ੍ਹਾਂ ਦੀਆਂ ਅਜਿਹੀਆਂ ਉਮੀਦਾਂ ਨੂੰ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ।

Exit mobile version