The Khalas Tv Blog International ਕੈਨੇਡਾ ‘ਚ ਸਿੱਖ ਪਿਉ -ਪੁੱਤਰ ਨਾਲ ਹੋਇਆ ਬਹੁਤ ਮਾੜਾ ! ਪੁਲਿਸ ਦੇ ਵੀ ਹੋਸ਼ ਉੱਡ ਗਏ
International Punjab

ਕੈਨੇਡਾ ‘ਚ ਸਿੱਖ ਪਿਉ -ਪੁੱਤਰ ਨਾਲ ਹੋਇਆ ਬਹੁਤ ਮਾੜਾ ! ਪੁਲਿਸ ਦੇ ਵੀ ਹੋਸ਼ ਉੱਡ ਗਏ

ਬਿਉਰੋ ਰਿਪੋਰਟ : ਕੈਨੇਡਾ ਦੀ ਧਰਤੀ ‘ਤੇ ਸਿੱਖ ਪਿਤਾ ਅਤੇ ਉਸ ਦੇ 11 ਦੇ ਬੱਚੇ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ । ਇਹ ਵਾਰਦਾਤ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਹੋਈ ਹੈ । 41 ਸਾਲ ਦੇ ਹਰਪ੍ਰੀਤ ਸਿੰਘ ਉੱਪਰ ਅਤੇ ਉਨ੍ਹਾਂ ਦੇ ਪੁੱਤਰ ‘ਤੇ ਉਸ ਵੇਲੇ ਹਮਲਾ ਹੋਇਆ ਜਦੋਂ ਦਿਨ ਵੇਲੇ ਉਹ ਇੱਕ ਗੈਸ ਸਟੇਸ਼ਨ ਦੇ ਕੋਲ ਆਪਣੀ ਗੱਡੀ ਵਿੱਚ ਬੈਠੇ ਸਨ ।

ਇਹ ਪਹਿਲਾਂ ਮੌਕਾ ਨਹੀਂ ਜਦੋਂ ਹਰਪ੍ਰੀਤ ਸਿੰਘ ਉੱਪਰ ‘ਤੇ ਜਾਨਲੇਵਾ ਹਮਲਾ ਹੋਇਆ ਹੋਏ ਇਸ ਤੋਂ ਪਹਿਲਾਂ ਅਕਤੂਬਰ 2021 ਵਿੱਚ ਵੀ ਉਨ੍ਹਾਂ ‘ਤੇ ਇਸ ਤਰ੍ਹਾਂ ਹਮਲਾ ਹੋਇਆ ਸੀ । ਇੱਕ ਗੰਨਮੈਨ ਨੇ ਉਨ੍ਹਾਂ ‘ਤੇ ਬਹੁਤ ਸਾਰੀਆਂ ਗੋਲੀਆਂ ਚਲਾਇਆ ਸਨ । ਉਸ ਵੇਲੇ ਉਹ ਆਪਣੇ ਪਰਿਵਾਰ ਦੇ ਨਾਲ ਪੀਜ਼ਾ ਦੀ ਦੁਕਾਨ ‘ਤੇ ਡਿਨਰ ਕਰ ਰਹੇ ਸਨ । ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਹੈ ਕਿ ਹਮਲਾਵਰ ਹਰਪ੍ਰੀਤ ਸਿੰਘ ਉੱਪਰ ਦਾ ਪਿੱਛਾ ਕਰ ਰਹੇ ਸਨ ਅਤੇ ਉਹ ਹਰ ਹਾਲ ਵਿੱਚ ਉਸ ਦਾ ਕਤਲ ਕਰਨਾ ਚਾਹੁੰਦੇ ਸਨ । ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ ਉਨ੍ਹਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ।

ਪੁਲਿਸ ਨੇ ਕਿਹਾ ਹਾਲਾਂਕਿ ਉਹ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਹਨ ਕਿ ਹਮਲਾਵਰ ਹਰਪ੍ਰੀਤ ਸਿੰਘ ਦੇ ਪੁੱਤਰ ਨੂੰ ਵੀ ਨਿਸ਼ਾਨ ਬਣਾਉਣਾ ਚਾਹੁੰਦੇ ਸਨ ਜਾਂ ਨਹੀਂ। ਪਰ ਇਹ ਸੱਚ ਹੈ ਕਿ ਹਮਲਾਵਰਾਂ ਨੂੰ ਪਤਾ ਸੀ ਕਿ ਹਰਪ੍ਰੀਤ ਦੇ ਨਾਲ ਉਨ੍ਹਾਂ ਪੁੱਤਰ ਵੀ ਗੱਡੀ ਵਿੱਚ ਮੌਜੂਦ ਹੈ ਇਸੇ ਲਈ ਉਨ੍ਹਾਂ ਨੇ ਛੋਟੇ ਬੱਚੇ ਦੀ ਪਰਵਾਰ ਕੀਤੇ ਬਗ਼ੈਰ ਹਰਪ੍ਰੀਤ ਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਵੀ ਇਸ ਹਮਲੇ ਵਿੱਚ ਮਾਰਿਆ ਗਿਆ।

ਮ੍ਰਿਤਕ ਹਰਪ੍ਰੀਤ ਸਿੰਘ ਦਾ ਪਿਛੋਕੜ ਕੈਨੇਡਾ ਵਿੱਚ ਅਪਰਾਧਿਕ ਵਾਰਦਾਤਾਂ ਨਾਲ ਜੁੜਿਆ ਹੋਇਆ ਰਿਹਾ ਹੈ । ਉਸ ਨੇ 2013 ਵਿੱਚ 15 ਮਹੀਨੇ ਜੇਲ੍ਹ ਵਿੱਚ ਬਿਤਾਏ ਹਨ । ਹਰਪ੍ਰੀਤ ‘ਤੇ ਗੈਰ ਕਾਨੂੰਨੀ ਹਥਿਆਰ ਰੱਖਣ ਦਾ ਇਲਜ਼ਾਮ ਸੀ । ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਕੋਕੀਨ ਰੱਖਣ ਅਤੇ ਡਰੱਗ ਦੇ ਕਈ ਮਾਮਲੇ ਸਨ ਜਿਸ ਦਾ ਟਰਾਇਲ ਅਗਲੇ ਸਾਲ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਰਿਹਾ ਸੀ । ਹਰਪ੍ਰੀਤ ‘ਤੇ ਹਥਿਆਰਾਂ ਦੀ ਗ਼ਲਤ ਵਰਤੋਂ ਦੇ ਵੀ ਕਈ ਕੇਸ ਦਰਜ ਸਨ ।

ਸਾਫ਼ ਹੈ ਹਰਪ੍ਰੀਤ ਸਿੰਘ ਦੇ ਅਪਰਾਧਿਕ ਪਿਛੋਕੜ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ । ਡਰੱਗ,ਗੈਰ ਕਾਨੂੰਨੀ ਹਥਿਆਰ ਵਰਗੇ ਖ਼ਤਰਨਾਕ ਮਾਮਲਿਆਂ ਵਿੱਚ ਹੱਥ ਹੋਣ ਦੀ ਵਜ੍ਹਾ ਕਰਕੇ 2021 ਵਿੱਚ ਵੀ ਉਹ ਵਾਲ-ਵਾਲ ਬਚੇ ਸਨ । ਕੈਨੇਡਾ ਵਿੱਚ ਗੈਂਗਸਟਰ ਕਲਚਰ ਤੇਜ਼ੀ ਨਾਲ ਪਨਪ ਰਿਹਾ ਹੈ ਇਸ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ । ਇਸੇ ਸਾਲ ਕੈਨੇਡਾ ਪੁਲਿਸ ਨੇ ਜਿਹੜੇ ਗੈਂਗਸਟਰਾਂ ਦੀਆਂ ਫ਼ੋਟੋਆਂ ਰਿਲੀਜ਼ ਕੀਤੀਆਂ ਸਨ ਉਨ੍ਹਾਂ ਵਿੱਚ 70 ਫ਼ੀਸਦੀ ਪੰਜਾਬੀ ਸਨ । ਕੈਨੇਡਾ ਵਿੱਚ ਡਰੱਗ ਅਤੇ ਅਮਰੀਕਾ ਵਾਂਗ ਗੰਨ ਕਲਚਰ ਵੀ ਵੱਡੀ ਸਿਰਦਰਦੀ ਬਣ ਚੁੱਕਾ ਹੈ । ਹਰਪ੍ਰੀਤ ਸਿੰਘ ਦੀ ਮੌਤ ਨੂੰ ਵੀ ਇਸੇ ਐਂਗਲ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

Exit mobile version