The Khalas Tv Blog International ਹਿੰਦੂਆਂ ਨੂੰ ਧਮਕੀ ਦੇਣ ਮਾਮਲੇ ‘ਚ ਪੰਨੂ ਖਿਲਾਫ ਕੈਨੇਡਾ ਸਰਕਾਰ ਗੁੱਸੇ ‘ਚ !
International Punjab

ਹਿੰਦੂਆਂ ਨੂੰ ਧਮਕੀ ਦੇਣ ਮਾਮਲੇ ‘ਚ ਪੰਨੂ ਖਿਲਾਫ ਕੈਨੇਡਾ ਸਰਕਾਰ ਗੁੱਸੇ ‘ਚ !

ਬਿਉਰੋ ਰਿਪੋਰਟ : ਭਾਰਤ ਅਤੇ ਕੈਨੇਡਾ ਸਰਕਾਰ ਦੇ ਸਬੰਧਾਂ ਵਿੱਚ ਆਏ ਤਣਾਅ ਵਿਚਾਲੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਕੈਨੇਡਾ ਸਰਕਾਰ ਨੇ ਚਿਤਾਵਨੀ ਅਤੇ ਨਸੀਹਤ ਦੋਵੇ ਦਿੱਤੀ ਹੈ । SFJ ਵੱਲੋਂ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਜਾਣ ਦੀ ਧਮਕੀ ਦਿੱਤੀ ਸੀ ਜਿਸ ਦੀ ਕੈਨੇਡਾ ਦੇ ਰੱਖਿਆ ਮੰਤਰੀ ਡੋਮਿਨਿਕ ਲੋਬਲਾਂਕ ਨੇ ਕਰੜੀ ਨਿੰਦਾ ਕੀਤੀ ਹੈ ਅਤੇ ਸਿੱਖ ਮੰਤਰੀ ਹਰਜੀਤ ਸਿੰਘ ਸੱਜਣ ਦਾ ਵੀ ਬਿਆਨ ਸਾਹਮਣੇ ਆਇਆ ਹੈ ।

ਰੱਖਿਆ ਮੰਤਰੀ ਡੋਮਿਨਿਕ ਨੇ ਕਿਹਾ ਸਾਰੇ ਭਾਈਚਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ । ਹਿੰਦੂ ਕੈਨੇਡੀਅਨ ਨੂੰ ਨਿਸ਼ਾਨਾ ਬਣਾਉਣ ਵਾਲੇ ਵੀਡੀਓ ਕੈਨੇਡੀਅਨ ਅਸੂਲਾਂ ਤੋਂ ਉਲਟ ਹਨ । ਅਸੀਂ ਨਫਰਤ ਡਰਾਉਣ ਅਤੇ ਡਰ ਦਾ ਮਾਹੌਲ ਪੈਦਾ ਕਰਨ ਵਾਲਿਆਂ ਖਿਲਾਫ ਕਰੜੀ ਕਾਰਵਾਈ ਕਰਾਂਗੇ ਉਨ੍ਹਾਂ ਦੀ ਸਾਡੇ ਮੁਲਕ ਵਿੱਚ ਕੋਈ ਥਾਂ ਨਹੀਂ ਹੈ। ਉਧਰ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਵੀਡੀਓ ਨੂੰ ਗਲਤ ਦੱਸਿਆ ਹੈ । ਉਨ੍ਹਾਂ ਕਿਹਾ ਹਿੰਦੂਆਂ ਨੂੰ ਦੇਸ਼ ਛੱਡ ਲਈ ਕਹਿਣਾ ਅਜ਼ਾਦੀ ‘ਤੇ ਹਮਲਾ ਹੈ । ਇਸ ਨੂੰ ਕਿਸੇ ਵੀ ਕੀਮਤ ‘ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ ।

ਵੀਡੀਓ ਜਾਰੀ ਕਰਨ ਵਾਲੇ ਦੇ ਖਿਲਾਫ ਕਾਰਵਾਈ ਦੀ ਮੰਗ

ਕੈਨੇਡੀਅਨ ਹਿੰਦੂਜ਼ ਫਾਰ ਹਾਰਮਨੀ ਜਥੇਬੰਦੀ ਨੇ ਵੀਡੀਓ ਜਾਰੀ ਕਰਨ ਵਾਲੇ ਲੋਕਾਂ ਦੇ ਖਿਲਾਫ ਕੈਨੇਡਾ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ । ਉਨ੍ਹਾਂ ਨੇ ਸਰਕਾਰ ਨੂੰ ਸਵਾਲ ਪੁੱਛ ਦੇ ਹੋਏ ਕਿਹਾ ਹੁਣ ਤੱਕ ਹੇਟ ਕ੍ਰਾਈਮ ਦੇ ਤਹਿਤ ਪੰਨੂ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਹੈ । ਜਥੇਬੰਦੀ ਨੇ ਗੁਰਪਤਵੰਤ ਸਿੰਘ ਪੰਨੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਪੀਐੱਮ ਟਰੂਡੋ ਨੂੰ ਪੁੱਛਿਆ ਸੀ ਕਿ ਉਹ ਪੰਨੂ ਦੀ ਧਮਕੀ ਨੂੰ ਵੀ ਬੋਲਣ ਦੀ ਅਜ਼ਾਦੀ ਦੇ ਦਾਇਰੇ ਵਿੱਚ ਲਿਆਉਣਗੇ ।

 

Exit mobile version