The Khalas Tv Blog International ਕੈਨੇਡਾ ਕੋਰਟ ਨੇ 2 ਸਿੱਖਾਂ ਦੀ ਹਵਾਈ ਯਾਤਰਾ ‘ਤੇ ਬੈਨ ਲਗਾਇਆ! ਯਾਤਰੀਆਂ ਦੀ ਸੁਰੱਖਿਆ ਨੂੰ ਖਤਰਾ ਦੱਸਿਆ !
International Punjab

ਕੈਨੇਡਾ ਕੋਰਟ ਨੇ 2 ਸਿੱਖਾਂ ਦੀ ਹਵਾਈ ਯਾਤਰਾ ‘ਤੇ ਬੈਨ ਲਗਾਇਆ! ਯਾਤਰੀਆਂ ਦੀ ਸੁਰੱਖਿਆ ਨੂੰ ਖਤਰਾ ਦੱਸਿਆ !

ਬਿਉਰੋ ਰਿਪੋਰਟ – ਕੈਨੇਡਾ ਦੀ ਅਦਾਲਤ ਨੇ 2 ਸਿੱਖਾਂ ਦੀ ਹਵਾਈ ਯਾਤਰਾ ‘ਤੇ ਲੱਗੀ ਰੋਕ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਕਿਹਾ ਭਗਤ ਸਿੰਘ ਬਰਾੜ ਅਤੇ ਪਰਵਕਾਰ ਸਿੰਘ ਦੁਲਾਈ ਖਿਲਾਫ ਹਵਾਈ ਯਾਤਰਾ ਦੌਰਾਨ ਖਤਰੇ ਨੂੰ ਲੈਕੇ ਜਿਹੜੇ ਸਬੂਤ ਪੇਸ਼ ਕੀਤੇ ਗਏ ਹਨ ਉਹ ਸਹੀ ਹਨ ਕਿ ਉਹ ਹਵਾਈ ਯਾਤਰਾਂ ਦੌਰਾਨ ਕਿਸੇ ਵੀ ਦਹਿਸ਼ਤਗਰਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਭਗਤ ਸਿੰਘ ਬਰਾੜ ਅਤੇ ਪਰਵਕਾਰ ਸਿੰਘ ਦੁਲਾਈ ਨੇ ਕੈਨੇਡਾ ਸੁਰੱਖਿਆ ਏਅਰ ਟਰੈਵਲ ਐਕਟ ਨੂੰ ਚੁਣੌਤੀ ਦਿੱਤੀ ਸੀ। ਦੋਵਾਂ ਨੂੰ 2018 ਵਿੱਚ ਵੈਨਕੂਅਰ ਤੋਂ ਜਹਾਜ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਸੀ।

ਅਦਾਲਤ ਨੇ ਫੈਸਲੇ ਵਿੱਚ ਕਿਹਾ ਮੰਤਰੀ ਕੋਲ ਇਹ ਅਧਿਕਾਰ ਹੈ ਕਿ ਉਹ ਜਨਤਕ ਸੁਰੱਖਿਆ ਕਾਨੂੰਨ ਅਧੀਨ ਉਨ੍ਹਾਂ ਲੋਕਾਂ ‘ਤੇ ਪਾਬੰਦੀ ਲਗਾਏ ਜੋ ਹਵਾਈ ਸੁਰੱਖਿਆ ਨੂੰ ਖਤਰਾ ਪੈਦਾ ਸਕਦੇ ਹਨ ਜਾਂ ਫਿਰ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਵਾਈ ਜਹਾਜ ਦੀ ਵਰਤੋਂ ਕਰਨ। 2018 ਵਿੱਚ ਬੈਨ ਤੋਂ ਬਾਅਦ ਭਗਤ ਸਿੰਘ ਅਤੇ ਪਰਵਕਾਰ ਸਿੰਘ ਦੁਲਾਈ 2019 ‘ਚ ਕੈਨੇਡਾ ਦੀ ਫੈਡਰਲ ਕੋਰਟ ‘ਚ ਗਏ ਸਨ। ਪਰ ਜਸਟਿਸ ਸਾਈਮਨ ਨੋਏਲ ਨੇ 2022 ਵਿੱਚ ਦੋਵਾਂ ਦੇ ਖਿਲਾਫ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਪਰਵਕਾਰ ਸਿੰਘ ਦੁਲਾਈ ਖਿਲਾਫ ਪੁੱਖਤਾ ਸਬੂਤ ਹਨ ਕਿ ਉਹ ਦਹਿਸ਼ਤਗਰਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।

ਜੱਜ ਸਾਈਮਨ ਨੋਏਲ ਨੇ ਕਿਹਾ ਸੀ ਕਿ ਕੈਨੇਡਾ ਸਰਕਾਰ ਨੂੰ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ ਜੋ ਕੌਮੀ ਸੁਰੱਖਿਆ ਅਤੇ ਖੁਫਿਆ ਗਤੀਵਿਧੀਆਂ ਦੀ ਰੱਖਿਆ ਇਸ ਤਰ੍ਹਾਂ ਕਰੇ ਕਿ ਅਧਿਕਾਰਾਂ ਅਤੇ ਅਜ਼ਾਦੀ ਦਾ ਸਨਮਾਨ ਹੋਵੇ, ਜਸਟਿਸ ਨੋਏਲ ਨੇ ਕਿਹਾ ਕੌਮਾਂਤਰੀ ਭਾਈਚਾਰੇ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। ਹਾਲਾਂਕਿ ਬਰਾੜ ਅਤੇ ਦੁਲਾਈ ਨੇ ਕਿਹਾ ਸੀ ਇਹ ਸਾਡੇ ਅਧਿਕਾਰਾਂ ਦੀ ਉਲੰਘਣਾ ਹੈ।

ਭਾਰਤੀ ਸੂਤਰਾਂ ਮੁਤਾਬਿਕ ਪਰਵਕਾਰ ਸਿੰਘ ਦੁਲਾਈ ਬੱਬਰ ਖਾਲਸਾ ਜਥੇਬੰਦੀ ਦਾ ਮੈਂਬਰ ਹੈ ਅਤੇ ਉਹ ਕੈਨੇਡਾ ਵਿੱਚ ਵਿਰੋਧੀ ਧਿਰ NDP ਦੇ ਆਗੂ ਜਗਮੀਤ ਸਿੰਘ ਦਾ ਨਜ਼ਦੀਕੀ ਹੈ। ਉਹ 2 ਪੰਜਾਬੀ ਚੈੱਨਲ ਚਲਾਉਂਦਾ ਹੈ ਇਸ ਵਿੱਚ ਇੱਕ ‘ਚੈਨਲ ਪੰਜਾਬ’ ਹੈ ਜੋ ਸਰੀ ਤੋਂ ਟੈਲੀਕਾਸਟ ਹੁੰਦ ਹੈ ਜਦਕਿ ‘ਗਲੋਬਰ ਟੀਵੀ’ ਚੰਡੀਗੜ੍ਹ ਤੋਂ ਚੱਲ ਦਾ ਹੈ।

ਇਹ ਵੀ ਪੜ੍ਹੋ –   ਅਜੇ ਜੇਲ੍ਹ ਅੰਦਰ ਹੀ ਰਹਿਣਗੇ ਅਰਵਿੰਦ ਕੇਜਰੀਵਾਲ! ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

 

Exit mobile version