The Khalas Tv Blog India ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦਾ ਦਿਵਾਲੀ ਪ੍ਰੋਗਰਾਮ ਰੱਦ ‘ਤੇ ‘You Turn’ ! ‘ਆਗੂ ਵਿਰੋਧੀ ਧਿਰ ਨੇ ਕਦੇ ਨਹੀਂ ਪ੍ਰਬੰਧ ਕੀਤਾ’
India International Punjab

ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦਾ ਦਿਵਾਲੀ ਪ੍ਰੋਗਰਾਮ ਰੱਦ ‘ਤੇ ‘You Turn’ ! ‘ਆਗੂ ਵਿਰੋਧੀ ਧਿਰ ਨੇ ਕਦੇ ਨਹੀਂ ਪ੍ਰਬੰਧ ਕੀਤਾ’

ਬਿਉਰੋ ਰਿਪੋਰਟ – ਕੈਨੇਡਾ (Canada) ਵਿੱਚ ਵਿਰੋਧੀ ਧਿਰ ਕਨਜ਼ਰਵੇਟਿਵ ਪਾਰਟੀ (Conservative Party) ਦੇ ਆਗੂ ਪਾਇਰੇ ਪੋਲੀਵਰ (Pierre Poilievre) ਨੇ ਦਿਵਾਲੀ ਪ੍ਰੋਗਰਾਮ ਰੱਦ ਕਰਨ ਦੀਆਂ ਖਬਰਾਂ ‘ਤੇ ਸਫਾਈ ਦਿੱਤੀ ਹੈ । ਬੀਤੇ ਦਿਨ ਜਦੋਂ ਇਹ ਖ਼ਬਰ ਸਾਹਮਣੇ ਆਈ ਸੀ ਤਾਂ ਓਵਰਸੀਜ਼ ਫਰੈਂਡਸ ਆਫ ਇੰਡੀਆ ਕੈਨੇਡਾ ਨੇ ਪਾਇਰੇ ਪੋਲੀਵਰ ਨੂੰ ਖੁੱਲੀ ਚਿੱਠੀ ਲਿਖ ਕੇ ਨਰਾਜ਼ਗੀ ਜਤਾਈ ਸੀ । ਜਿਸ ਤੋਂ ਬਾਅਦ ਪਾਇਰੇ ਪੋਲੀਵਰ ਦੇ ਦਫਤਰ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਨੂੰ ਦਰਸ਼ਨ ਮਹਾਰਾਜ ਨੇ ਪੋਸਟ ਕਰਦੇ ਹੋਏ ਕਿਹਾ ਹੈ ਕਿ ਦਿਵਾਲੀ ਦਾ ਪ੍ਰੋਗਰਾਮ ਕੈਂਸਲ ਨਹੀਂ ਕੀਤਾ ਗਿਆ ਹੈ ਬਲਕਿ ਸਮੇਂ ਅਤੇ ਥਾਂ ਬਦਲੀ ਗਈ ਹੈ ।

ਕਨਜ਼ਰਵੇਟਿਵ ਪਾਰਟੀ ਨੇ ਕਿਹਾ ਦਿਵਾਲੀ ਦਾ ਪ੍ਰੋਗਰਾਮ ਪਾਰੀਟ ਦੇ ਐੱਮਪੀ ਡੋਹਰਟੀ (MP Doherty) ਵੱਲੋਂ ਪ੍ਰਬੰਧਕ ਕੀਤਾ ਗਿਆ ਹੈ । ਆਗੂ ਵਿਰੋਧੀ ਧਿਰ ਵੱਲੋਂ ਕਦੇ ਵੀ ਇਹ ਪ੍ਰੋਗਰਾਮ ਪ੍ਰਬੰਧ ਨਹੀਂ ਕੀਤਾ ਜਾਂਦਾ ਹੈ । ਕਨਜ਼ਰਵੇਟਿਵ ਪਾਰਟੀ ਦੇ ਐੱਮਪੀ ਡੋਹਰਟੀ ਦੇ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਹਾੜਾ ਦੱਖਣੀ ਏਸ਼ੀਆ ਦੇ ਲੋਕਾਂ ਨਾਲ ਮਨਾਇਆ ਜਾ ਰਿਹਾ ਹੈ ।
ਕਨਜ਼ਰਵੇਟਿਵ ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਗੂ ਵਿਰੋਧੀ ਧਿਰ ਪੋਲੀਵਰ ਦਿਵਾਲੀ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ ।

ਬੀਤੇ ਦਿਨ ਜਦੋਂ ਇਹ ਸਾਹਮਣੇ ਆਇਆ ਸੀ ਕਿ ਕਨਜ਼ਰਵੇਟਿਵ ਪਾਰਟੀ ਦੇ ਵੱਲੋਂ ਭਾਰਤ-ਕੈਨੇਡਾ ਦੇ ਵਿਚਾਲੇ ਤਣਾਅ ਦੀ ਵਜ੍ਹਾ ਕਰਕੇ ਦਿਵਾਲੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ ਤਾਂ ਓਵਰਸੀਜ਼ ਫਰੈਂਡਸ ਆਫ ਇੰਡੀਆ ਦੇ ਸ਼ਿਵ ਭਾਸਕਰ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਇਹ ਭਾਰਤੀ ਭਾਈਚਾਰੇ ਨਾਲ ਧੋਖਾ ਹੈ ਅਤੇ ਨਾ ਇਨਸਾਫੀ ਉਨ੍ਹਾਂ ਨੂੰ ਦੇਸ਼ ਦਾ ਨਾਗਰਿਕ ਨਹੀਂ ਸਮਝਿਆ ਗਿਆ ਹੈ ।
ਸਿਰਫ ਇੰਨਾਂ ਹੀ ਨਹੀਂ ਜਥੇਬੰਦੀ ਨੇ ਇਸ ਦੇ ਲਈ ਕਨਜ਼ਰਵੇਟਿਵ ਪਾਰਟੀ ਕੋਲੋ ਮੁਆਫ਼ੀ ਦੀ ਮੰਗ ਵੀ ਕੀਤੀ ਸੀ ।

ਕਨਜ਼ਰਵੇਟਿਵ ਪਾਰਟੀ ਨੇ ਸ਼ੁਰੂ ਕੀਤਾ ਸੀ ਦਿਵਾਲੀ ਦਾ ਪ੍ਰੋਗਰਾਮ

ਪਾਰਲੀਮੈਂਟ ਹਿੱਲ ਵਿੱਚ ਦਿਵਾਲੀ ਸਮਾਗਮ ਦੀ ਸ਼ੁਰੂਆਤੀ 1998 ਵਿੱਚ ਕਨਜ਼ਰਵੇਟਿਵ ਪਾਰਟੀ ਦੇ ਐੱਮਪੀ ਦੀਪਕ ਓਬਰਾਏ ਵੱਲੋਂ ਸ਼ੁਰੂ ਕੀਤਾ ਗਿਆ ਸੀ,ਉਨ੍ਹਾਂ ਦੀ ਮੌਤ 2019 ਵਿੱਚ ਹੋਈ ਸੀ ।
ਓਬਰਾਏ ਫਾਉਂਡੇਸ਼ਨ ਦੇ ਚੇਅਰਪਰਸਨ ਸਾਬਕਾ ਐੱਮਪੀ ਦੀਪਕ ਓਬਰਾਏ ਦੀ ਧੀ ਪ੍ਰੀਤੀ ਓਬਰਾਏ ਨੇ ਕਿਹਾ ਅਸੀਂ ਪਾਰਲੀਮੈਂਟ ਹਿੱਲ ਵਿੱਚ 24ਵਾਂ ਦੀਵਾਲੀ ਸਮਾਗਮ ਜ਼ਰੂਰ ਪ੍ਰਬੰਧ ਕਰਾਗੇ,ਮੇਰੇ ਪਿਤਾ ਨੇ ਹਮੇਸ਼ਾ ਸਿਆਸਤ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਗੱਲ ਕੀਤੀ ਹੈ ।

Exit mobile version