ਬਿਉਰੋ ਰਿਪੋਰਟ : ਪਿਛਲੇ ਸਾਲ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ‘ਤੇ ਗੋਲੀਆਂ ਚੱਲਾ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਸ਼ਖਸ ‘ਤੇ ਗੋਲੀਆਂ ਚਲਾਇਆ ਗਈਆਂ ਹਨ। ਕੈਨੇਡਾ ਦੇ ਮੀਡੀਆ ਦੇ ਮੁਤਾਬਿਕ ਸਿਮਰਨਜੀਤ ਸਿੰਘ ਦੇ ਘਰ ‘ਤੇ ਹਮਲਾ ਕੀਤਾ ਗਿਆ ਹੈ । ਇਹ ਘਟਨਾ ਵੀਰਵਾਰ ਦੀ ਹੈ,ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਘਰ ਅਤੇ ਕਾਰ ਦੋਵਾਂ ‘ਤੇ ਗੋਲੀਆਂ ਚਲਾਇਆ ਗਈਆਂ ਹਨ । ਗੋਲੀਆਂ ਚਲਾਉਣ ਵਾਲੇ ਕੌਣ ਹਨ ? ਉਨ੍ਹਾਂ ਦਾ ਮਕਸਦ ਕੀ ਸੀ ? ਹੁੱਣ ਤੱਕ ਇਹ ਸਾਫ ਨਹੀਂ ਪਾਇਆ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।
ਪਿਛਲੇ ਸਾਲ ਜੂਨ 18 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿਤਾ ਗਿਆ ਸੀ।ਸਰੀ RCMP ਮੁਤਾਬਿਕ 1 ਫਰਵਰੀ ਤਕਰੀਬਨ 1:21 ਵਜੇ, ਉਸ ਨੂੰ ਇਕ ਰਿਹਾਇਸ਼ ‘ਤੇ ਗੋਲੀ ਚੱਲਣ ਦੀ ਰੀਪੋਰਟ ਮਿਲੀ ਅਤੇ ਫਰੰਟਲਾਈਨ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਗਏ ਅਤੇ ਗੋਲੀਬਾਰੀ ਨਾਲ ਸਬੰਧਤ ਸਬੂਤਾਂ ਦੀ ਤਲਾਸ਼ ਕਰ ਰਹੀ ਹੈ । ਸਰੀ ਆਰਸੀਐਮਪੀ ਮੇਜਰ ਕ੍ਰਾਈਮ ਸੈਕਸ਼ਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਇਕ ਵੱਖਰੀ ਘਟਨਾ ਸੀ, ਅਧਿਕਾਰੀ ਅਜੇ ਵੀ ਇਕ ਉਦੇਸ਼ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਬੁਲਾਰੇ ਅਤੇ ਕੈਨੇਡਾ ਦੇ ਪ੍ਰਮੁੱਖ ਵੱਖਵਾਦੀ ਮੋਨਿੰਦਰ ਸਿੰਘ ਨੇ ਸੀਬੀਸੀ ਨਿਊਜ਼ ਨੂੰ ਦਸਿਆ ਕਿ ਸਿਮਰਨਜੀਤ ਸਿੰਘ ਨੂੰ ਲੱਗਦਾ ਹੈ ਕਿ ਇਹ ਹਮਲਾ ਉਸ ਨੂੰ ਡਰਾਉਣ ਲਈ ਕਰਵਾਇਆ ਗਿਆ ਹੈ। ਉਸ ਦਾ ਮੰਨਣਾ ਹੈ ਕਿ ਸਿਮਰਨਜੀਤ ਸਿੰਘ ਦਾ ਹਰਦੀਪ ਸਿੰਘ ਨਿੱਝਰ ਨਿੱਝਰ ਨਾਲ ਸਬੰਧ ਹੋਣਾ ਵੀ ਇਸ ਹਮਲੇ ਦਾ ਕਾਰਨ ਹੋ ਸਕਦਾ ਹੈ।