The Khalas Tv Blog International ਕੈਨੇਡਾ ਨੇ ਕਈ ਅੰਤਰ-ਰਾਸ਼ਟਰੀ ਉਡਾਣਾਂ ਕੀਤੀਆਂ ਰੱਦ
International

ਕੈਨੇਡਾ ਨੇ ਕਈ ਅੰਤਰ-ਰਾਸ਼ਟਰੀ ਉਡਾਣਾਂ ਕੀਤੀਆਂ ਰੱਦ

‘ਦ ਖ਼ਾਲਸ ਬਿਊਰੋ :- ਕੈਨੇਡਾ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਏਅਰ ਕੈਨੇਡਾ ਨੇ ਆਪਣੀਆਂ ਕਈ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ ਅਤੇ 1500 ਨੌਕਰੀਆਂ ਦੀ ਕਟੌਤੀ ਕਰਨ ਦਾ ਵੀ ਐਲਾਨ ਕੀਤਾ ਹੈ। ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ।

ਏਅਰ ਕੈਨੇਡਾ ਨੇ 18 ਫਰਵਰੀ ਤੋਂ ਅਮਰੀਕਾ ਅਤੇ ਵਿਦੇਸ਼ ਜਾਣ ਵਾਲੇ 17 ਫਲਾਈਟ ਰੂਟਾਂ ਉੱਪਰ ਹਵਾਈ ਸੇਵਾਵਾਂ 30 ਅਪ੍ਰੈਲ ਤੱਕ ਅਸਥਾਈ ਤੌਰ ‘ਤੇ ਰੱਦ ਕਰ ਦਿੱਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਪਹਿਲਾਂ ਬੁਕਿੰਗ ਕਰਨ ਵਾਲੇ ਪ੍ਰਭਾਵਿਤ ਗ੍ਰਾਹਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਬਦਲਵੇਂ ਰੂਟਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।’

Exit mobile version