The Khalas Tv Blog International ਕੈਨੇਡਾ ਵਿੱਚ ਪੰਜਾਬੀ ਪਰਿਵਾਰ ਨਾਲ ਖੇਡਿਆ ਗਿਆ ਖੂਨੀ ਖੇਡ ! ਮੌਕੇ ‘ਤੇ ਨੌਜਵਾਨ ਦੀ ਮੌਤ,ਦੂਜੇ ਦੀ ਹਾਲਤ ਗੰਭੀਰ
International Punjab

ਕੈਨੇਡਾ ਵਿੱਚ ਪੰਜਾਬੀ ਪਰਿਵਾਰ ਨਾਲ ਖੇਡਿਆ ਗਿਆ ਖੂਨੀ ਖੇਡ ! ਮੌਕੇ ‘ਤੇ ਨੌਜਵਾਨ ਦੀ ਮੌਤ,ਦੂਜੇ ਦੀ ਹਾਲਤ ਗੰਭੀਰ

ਬਿਉਰੋ ਰਿਪੋਰਟ – ਕੈਨੇਡਾ (CANADA) ਦੇ ਸਭ ਤੋਂ ਜ਼ਿਆਦਾ ਪੰਜਾਬੀ ਵਸੋਂ ਅਬਾਦੀ ਵਾਲੇ ਸ਼ਹਿਰ ਬਰੈਂਪਟਨ ਸ਼ਹਿਰ (Brampton) ਵਿੱਚ ਘਰ ਦੇ ਬਾਹਰ ਇੱਕ ਪੰਜਾਬ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਦੂਜੇ ਨੌਜਵਾਨ ਦੀ ਬਾਂਹ ਗੋਲੀ ਲੱਗਣ ਨਾਲ ਜਖਮੀ ਹੋਈ ਹੈ । ਹਾਲਾਂਕਿ ਪੁਲਿਸ ਨੇ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ । ਗੁਆਂਢ ਵਿੱਚ ਰਹਿੰਦੇ ਦੂਜੇ ਪਰਿਵਾਰ ਨੇ ਦੱਸਿਆ ਹੈ ਕਿ ਪੀੜਤ ਪਰਿਵਾਰ ਪੰਜਾਬੀ ਸਨ ਅਤੇ ਗੋਲੀ ਚੱਲਣ ਤੋਂ ਬਾਅਦ ਪੰਜਾਬੀ ਵਿੱਚ ਹੀ ਬਚਾਉਣ ਦੀ ਅਪੀਲ ਕਰ ਰਹੇ ਸਨ ।

ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਉਸ ਵੇਲੇ ਹੋਈ ਜਦੋਂ ਘਰ ਦੇ ਬਾਹਰ ਖੜ੍ਹੀ ਕਾਰ ਤੋਂ ਨੌਜਵਾਨ ਬਰਫ ਹਟਾ ਰਿਹਾ ਸੀ । ਸ਼ੂਟਰਾਂ ਵੱਲੋਂ ਦੋਵੇ ਨੌਜਵਾਨਾਂ ‘ਤੇ ਧੜਾਧੜ ਗੋਲੀਆਂ ਚੱਲਾ ਦਿੱਤੀਆਂ ਗਈਆਂ । ਪੀਲ ਰੀਜਨਲ ਪੁਲਿਸ ਮੁਤਾਬਿਕ ਵਾਰਦਾਤ ਰਾਤ ਤਕਰੀਬਨ ਸਾਢੇ 11 ਵਜੇ ਹੋਈ ਹੈ । ਗੋਲੀਬਾਰੀ ਦੀ ਪੂਰੀ ਵਾਰਦਾਤ ਓਡੀਅਨ ਸੇਂਟ ਗੋਰੇਵੇ ਡ੍ਰਾਈਵ ਅਤੇ ਸੇਫੀਲਡ ਰੋਡ ਨਜ਼ਦੀਕ ਹੋਈ ਹੈ ।

ਪੁਲਿਸ ਇਸ ਨੂੰ ਟਾਰਗੇਟ ਕਿਲਿੰਗ ਦੇ ਰੂਪ ਵਿੱਚ ਵੇਖ ਰਹੀ ਹੈ । ਜਦੋਂ ਗੋਲੀ ਚੱਲੀ ਤਾਂ ਪੀੜਤ ਬਾਹਰ ਸਨ । ਜਿਸ ਨੌਜਵਾਨ ਨੂੰ ਗੋਲੀ ਲੱਗੀ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਜਦਕਿ ਦੂਜੇ ਪੀੜਤ ਨੂੰ ਗੋਲੀ ਲੱਗਣ ਕਾਰਨ ਹਸਤਪਾਲ ਲਿਆਜਿਆ ਗਿਆ ਹੈ ।

Exit mobile version