The Khalas Tv Blog International ਕੈਨੇਡਾ ਨੇ ਇਸ ਵੱਡੇ ਗੁਰਦੁਆਰੇ ਨੇ “ਕੀਰਤਪੁਰ ਪਾਰਕ” ਦੀ ਰੱਖੀ ਨੀਂਹ ਪੱਥਰ, ਅਸਥੀਆਂ ਨੂੰ ਕੀਤਾ ਜਾ ਸਕੇਗਾ ਜਲ-ਪ੍ਰਵਾਹ
International

ਕੈਨੇਡਾ ਨੇ ਇਸ ਵੱਡੇ ਗੁਰਦੁਆਰੇ ਨੇ “ਕੀਰਤਪੁਰ ਪਾਰਕ” ਦੀ ਰੱਖੀ ਨੀਂਹ ਪੱਥਰ, ਅਸਥੀਆਂ ਨੂੰ ਕੀਤਾ ਜਾ ਸਕੇਗਾ ਜਲ-ਪ੍ਰਵਾਹ

‘ਦ ਖ਼ਾਲਸ ਬਿਊਰੋ :- ਕੈਨੇਡਾ ਦੀ ਓਨਟਾਰੀਓ ਦੇ ਸ਼ਹਿਰ ਮਿਸੀਸਾਗਾ ‘ਚ ਸਥਿਤ ਵੱਡੇ ਗੁਰਦੁਆਰਾ ਸਾਹਿਬ ਡਿਕਸੀ ਰੋਡ ਮਿਸੀਸਾਗਾ 30 ਅਗਸਤ, ਐਂਤਵਾਰ ਨੂੰ “ਕੀਰਤਪੁਰ ਪਾਰਕ” ਦੀ ਨੀਂਹ ਰੱਖੀ ਗਈ ਹੈ। ਗੁਰਦੁਆਰੇ ਦੀ ਜਥੇਬੰਦੀ ਵੱਲੋਂ ਸਾਰੀਆਂ ਕਨੂੰਨੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਬਣਾਏ ਜਾ ਰਹੇ ਇਸ “ਕੀਰਤਪੁਰ ਪਾਰਕ” ਵਿੱਚ ਬਿਨਾ ਕਿਸੇ ਰੋਕ ਟੋਕ ਤੇ ਆਪਣੀਆਂ ਧਾਰਮਿਕ ਰਹੁ ਰੀਤਾਂ ਅਨੁਸਾਰ ਆਪਣੇ ਪਿਆਰਿਆਂ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ ਜਾ ਸਕਣਗੀਆਂ।

ਸਿੱਖ ਜਥੇਬੰਦੀ ਵੱਲੋਂ ਪੰਜ ਪਿਆਰਿਆਂ ਦੀ ਹਜ਼ੂਰੀ ‘ਚ ਨੀਹਂ ਪੱਥਰ ਨੂੰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਬਿਨਾ ਕਿਸੇ ਦੇ ਦਖਲ ਤੇ ਰੋਕ ਤੋਂ ਸਿੱਖ ਕੌਮ ਮੁਤਾਬਿਕ ਕੈਨੇਡਾ ‘ਚ ਵਸੇ ਪੰਜਾਬੀਆਂ ਦੇ ਪਿਆਰਿਆਂ ਦੀਆਂ ਅਸਥੀਆਂ ਨੂੰ ਜਲ-ਪ੍ਰਵਾਹ ਕੀਤਾ ਜਾ ਸਕਦਾ ਹੈ।

Exit mobile version