The Khalas Tv Blog International Omicron variant : ਕੈਨੇਡਾ ਨੇ ਇੰਨਾ ਮੁਲਕਾਂ ਦੀ ਐਂਟਰੀ ਕੀਤੀ ਬੈਨ
International

Omicron variant : ਕੈਨੇਡਾ ਨੇ ਇੰਨਾ ਮੁਲਕਾਂ ਦੀ ਐਂਟਰੀ ਕੀਤੀ ਬੈਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਨੇ ਕਈ ਦੇਸ਼ਾਂ ਨੂੰ ਖੌਫ ਦੇ ਘੇਰੇ ਵਿੱਚ ਲੈ ਆਂਦਾ ਹੈ। ਹੁਣ ਕੈਨੇਡਾ ਨੇ ਮਿਸਰ, ਮਲਾਵੀ ਅਤੇ ਨਾਈਜੀਰੀਆ ਨੂੰ ‘ਯਾਤਰਾ ਪਾਬੰਦੀ’ ਸੂਚੀ ਵਿੱਚ ਸ਼ਾਮਲ ਕੀਤਾ ਹੈ। ਜਾਣਕਾਰੀ ਮੁਤਾਬਿਕ ਕੈਨੇਡੀਅਨ ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਸੀਂ ਇਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਤਿੰਨ ਦੇਸ਼ਾਂ ਨੂੰ ਸ਼ਾਮਲ ਕਰ ਰਹੇ ਹਾਂ ਜਿਨ੍ਹਾਂ ਬਾਰੇ ਅਸੀਂ ਪਿਛਲੇ ਸ਼ੁੱਕਰਵਾਰ ਨੂੰ ਗੱਲ ਕੀਤੀ ਸੀ, ਇਹ ਹਨ ਮਲਾਵੀ, ਮਿਸਰ ਅਤੇ ਨਾਈਜੀਰੀਆ। ਓਟਵਾ ਤਿੰਨ ਹੋਰ ਦੇਸ਼ਾਂ ਨੂੰ ਕਵਰ ਕਰਨ ਲਈ ਦੱਖਣੀ ਅਫ਼ਰੀਕਾ ਦੇ ਯਾਤਰੀਆਂ ‘ਤੇ ਪਾਬੰਦੀ ਦਾ ਵਿਸਥਾਰ ਵੀ ਕਰ ਰਿਹਾ ਹੈ, ਜਿਸ ਨਾਲ ਕੁੱਲ 10 ਹੋ ਗਏ ਹਨ।

ਡਕਲੋਸ ਨੇ ਅੱਗੇ ਕਿਹਾ ਕਿ ਸੰਯੁਕਤ ਰਾਜ ਤੋਂ ਇਲਾਵਾ ਕੈਨੇਡਾ ਤੋਂ ਬਾਹਰੋਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਹੁਣ ਕੈਨੇਡੀਅਨ ਹਵਾਈ ਅੱਡਿਆਂ ‘ਤੇ ਨਾਵਲ ਕੋਰੋਨਾਵਾਇਰਸ ਬਿਮਾਰੀ ਲਈ ਟੈਸਟ ਕੀਤਾ ਜਾਵੇਗਾ, ਚਾਹੇ ਟੀਕਾਕਰਣ ਸਥਿਤੀ ਦੀ ਕੁੱਝ ਵੀ ਹੋਵੇ।

Exit mobile version