The Khalas Tv Blog India ਭਾਰਤ ਬੰਦ ਦੇ ਸੱਦੇ ਨੂੰ ਮੱਠਾ ਹੁੰਗਾਰਾ
India

ਭਾਰਤ ਬੰਦ ਦੇ ਸੱਦੇ ਨੂੰ ਮੱਠਾ ਹੁੰਗਾਰਾ

‘ਦ ਖ਼ਾਲਸ ਬਿਊਰੋ : ਦੇਸ਼ ਭਰ ਵਿੱਚ ਅਗਨੀਵੀਰ ਯੋਜਨਾ ਦੇ ਵਿਰੋ ਧ ਵਿੱਚ ਕਈ ਸੰਗਠਨਾਂ ਨੇ ਅੱਜ 20 ਜੂਨ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਭਾਰਤ ਬੰਦ ਦੇ ਐਲਾਨ ਤੋਂ ਬਾਅਦ ਅਲੱਗ-ਅਲੱਗ ਸੂਬਿਆਂ ਦੀ ਪੁ ਲਿਸ ਨੇ ਆਪਣੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਜੀਆਰਪੀ ਅਤੇ ਆਰਪੀਐਫ ਨੂੰ ਵੀ ਰੇਲਵੇ ਨੂੰ ਨੁਕਸਾਨ ਤੋਂ ਬਚਾਅ ਕਰਨ ਲਈ ਪੂਰੀ ਤਿਆਰੀ ਰੱਖਣ ਨੂੰ ਕਿਹਾ ਗਿਆ ਹੈ।
ਪੰਜਾਬ ਦੇ ਏਡੀਜੀਪੀ, ਲਾਅ ਐਂਡ ਆਰਡਰ ਨੇ ਸਾਰੇ ਪੁਲਿ ਸ ਅਧਿਕਾਰੀਆਂ ਨੂੰ ਭਾਰਤ ਬੰਦ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਤੋਂ ਗਲਤ ਜਾਣਕਾਰੀ ਫੈਲਾਉਣ ਵਾਲਿਆਂ ‘ਤੇ ਵੀ ਨਜ਼ਰ ਰੱਖ ਰਹੇ ਹਾਂ। ਅਸੀਂ ਇਸ ਗੱਲ ਦਾ ਖਾਸ ਧਿਆਨ ਰੱਖਾਂਗੇ ਕਿ ਭਾਰਤ ਬੰਦ ਦੌਰਾਨ ਕੋਈ ਵੀ ਇਸ ਪਲੇਟਫਾਰਮ ਦੀ ਦੁਰਵਰਤੋਂ ਨਾ ਕਰੇ।

ਗੱਲ ਪੰਜਾਬ ਦੀ ਕਰੀਏ ਤਾਂ ਇਥੇ ਬੰਦ ਦੀ ਕਾਲ ਦਾ ਕੋਈ ਵੱਡਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ।ਸੜਕੀ ਆਵਾਜਾਈ ਬਿਨਾਂ ਕਿਸੇ ਵਿਘਨ ਤੋਂ ਜਾਰੀ ਹੈ। ਪਰ ਫਿਰ ਵੀ ਕੋਚਿੰਗ ਸੈਂਟਰਾਂ,ਭਾਜਪਾ ਦਫ਼ਤਰਾਂ ਤੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾਈ ਗਈ ਹੈ।ਪੁਲਿ ਸ ਨੂੰ ਹਾਈ ਅਲਰਟ ਤੇ ਰਖਿਆ ਗਿਆ ਹੈ। ਇਸ ਤੋਂ ਇਲਾਵਾ ਜਨਤਕ ਥਾਂਵਾ ਤੇ ਵੀ ਪੁਲਿ ਸ ਤਾਇਨਾਤ ਹੈ ਤਾਂ ਜੋ ਕਿਸੇ ਵੀ ਤਰਾਂ ਦੇ ਹਾਲਾਤਾਂ ਵਿੱਚ ਸਥਿਤੀ ਨੂੰ ਸੰਭਾਲਿਆ ਜਾ ਸਕੇ।

ਇਸ ਦੇ ਨਾਲ-ਨਾਲ ਸੰਗਰੂਰ ਵਿੱਚ ਪੰਜਾਬ ਵਿੱਚ ਜ਼ਿਮਨੀ ਚੋਣਾਂ ਵੀ ਹਨ ਤੇ ਇਸ ਸੰਬੰਧ ਵਿੱਚ ਅੱਜ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਤੇ ਹਨ।ਇਸਈ ਉਥੇ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

ਹਾਲ ਹੀ ‘ਚ ਫੌਜ ‘ਚ ਭਰਤੀ ਲਈ ਕੇਂਦਰ ਸਰਕਾਰ ਨੇ ਅਗਨੀਪਥ ਸਕੀਮ ਦਾ ਐਲਾਨ ਕੀਤਾ ਹੈ, ਜਿਸ ਦਾ ਦੇਸ਼ ਭਰ ਦੇ ਨੌਜਵਾਨ ਵਿ ਰੋਧ ਕਰ ਰਹੇ ਹਨ ਅਤੇ ਸੜਕਾਂ ‘ਤੇ ਆ ਕੇ ਭੰ ਨ-ਤੋ ੜ ਅਤੇ ਅੱਗ ਜ਼ਨੀ ਕਰ ਰਹੇ ਹਨ। ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਅਗਨੀਪਥ ਯੋਜਨਾ ਦੇ ਖਿਲਾਫ ਹਿੰਸ ਕ ਪ੍ਰਦ ਰਸ਼ਨ ਵੀ ਹੋਏ ਹਨ।

Exit mobile version