ਟਰੈਫਿਕ ਨਿਯਮ ਤੋੜਨ ਵਾਲਿਆਂ ਖਿਲਾਫ ਜੁਰਮਾਨ ਵਧਾਉਣ ਦੇ ਖਿਲਾਫ਼ ਨੇ ਜਿੰਪਾ
‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਨੇ ਟਰੈਫਿਕ ਨਿਯਮ ਤੋ ੜਨ ਵਾਲਿਆਂ ‘ਤੇ ਸਖ਼ਤੀ ਕਰਦੇ ਹੋਏ ਚਲਾਨ ਡੱਬਲ ਕਰ ਦਿੱਤੀ ਹੈ ਜਿਸ ਦੇ ਖਿਲਾਫ਼ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੋਰਚਾ ਖੋਲ ਦਿੱਤਾ ਹੈ। ਜਿੰਪਾ ਨੇ ਕਿਹਾ ਕਿ ਉਹ ਚਲਾਨ ਮਹਿੰਗਾ ਕਰਨ ਦੇ ਹੱਕ ਵਿੱਚ ਨਹੀਂ ਨੇ ਬਲਕਿ ਲੋਕਾਂ ਨੂੰ ਟਰੈਫਿਕ ਰੂਲ ਸਿਖਾਉਣ ਦੇ ਪੱਖ ਵਿੱਚ ਹਨ । ਉਨ੍ਹਾਂ ਨੇ ਕਿਹਾ ਸਰਕਾਰ ਨੂੰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ।
ਗੱਡੀ ਚਲਾਉਣ ਵਾਲੇ ਨੂੰ ਮੌਕਾ ਮਿਲੇ
ਕੈਬਨਿਟ ਮੰਤਰੀ ਬ੍ਰਹਮ ਸ਼ੰਕਕ ਜਿੰਪਾ ਨੇ ਕਿਹਾ ਗਲਤੀ ਕਰਨ ਵਾਲੇ ਨੂੰ ਸੁਧਰਨ ਦਾ ਇੱਕ ਮੌਕਾ ਮਿਲਣਾ ਚਾਹੀਦਾ ਹੈ, ਉਸ ਨੂੰ ਚਿਤਾਵਨੀ ਦੇਣਾ ਚਾਹੀਦੀ ਹੈ ਕਿ ਜੇਕਰ ਨਿਯਮ ਮੁੜ ਤੋਂ ਤੋੜੇ ਤਾਂ ਡਰਾਇਵਿੰਗ ਲਾਇਸੈਂਸ ਨਹੀਂ ਮਿਲੇਗਾ। ਜਿੰਪਾ ਨੇ ਕਿਹਾ 10 ਸਾਲ ਜੁਰਮਾਨ ਹੋਵੇਗਾ ਤਾਂ ਲੋਕ ਪਰੇਸ਼ਾਨ ਹੋਣਗੇ। ਕਿਸੇ ਤੋਂ ਉਦਾਰ ਮੰਗਣਗੇ ਇਹ ਠੀਕ ਨਹੀਂ ਹੈ ਸਰਕਾਰ ਆਪਣੀ ਗੱਲ ਆਪ ਹੀ ਲਾਗੂ ਨਹੀਂ ਕਰਦੀ।
ਨਵੇ ਨਿਯਮਾਂ ਮੁਤਾਬਿਕ ਜੁਰਮਾਨਾ ਡੱਬਲ ਹੋਇਆ
- ਓਵਰਸਪੀਡ ‘ਤੇ ਪਹਿਲੀ ਵਾਰ ਫੜੇ ਜਾਣ ‘ਤੇ 1 ਹਜ਼ਾਰ ਅਤੇ ਦੂਜੀ ਵਾਰ ਫੜੇ ਜਾਣ ‘ਤੇ 2 ਹਜ਼ਾਰ ਜ਼ੁਰਮਾਨਾ ਦੇਣਾ ਪੈਂਦਾ ਸੀ ਸਰਕਾਰ ਨੇ ਇਸ ਨੂੰ ਵਧਾ ਕੇ ਪਹਿਲੀ ਵਾਰ ਫੜੇ ਜਾਣ ਤੇ 1 ਹਜ਼ਾਰ ਜ਼ੁਰਮਾਨੇ ਦੇ ਨਾਲ 3 ਮਹੀਨੇ ਦੇ ਲਈ ਲਾਈਸੈਂਸ ਸਸਪੈਂਡ ਕਰਨ ਦਾ ਨਿਯਮ ਬਣਾਇਆ ਹੈ, ਦੂਜੀ ਵਾਰ ਫੜੇ ਜਾਣ ਤੇ 2 ਹਜ਼ਾਰ ਦੇ ਜ਼ੁਰਮਾਨੇ ਨਾਲ 3 ਹੋਰ ਮਹੀਨੇ ਲਈ ਲਾਈਸੈਂਸ ਸਸਪੈਂਡ ਹੋ ਜਾਵੇਗਾ
- ਟਰੈਫਿਕ ਸਿਗਨਲ ਜੰਪ ਕਰਨ ਵਾਲੇ ‘ਤੇ ਪਹਿਲੀ ਵਾਰ 500 ਰੁਪਏ ਦੂਜੀ ਵਾਰ ਹਜ਼ਾਰ ਰੁਪਏ ਜ਼ੁਰਮਾਨਾ ਸੀ, ਜਦਕਿ ਹੁਣ ਪਹਿਲੀ ਵਾਰ ਰੈਡ ਲਾਇਟ ਜੰਪ ਕਰਨ ‘ਤੇ ਹਜ਼ਾਰ ਅਤੇ ਦੂਜੀ ਵਾਰ 2 ਹਜ਼ਾਰ ਦੇਣੇ ਹੋਣਗੇ ਨਾਲ ਹੀ ਲਾਇਸੈਂਸ ਵੀ 3 ਮਹੀਨੇ ਦੇ ਲਈ ਸਸਪੈਂਡ ਹੋਵੇਗਾ
- ਗੱਡੀ ਚਲਾਉਂਦੇ ਵਕਤ ਮੋਬਾਇਲ ਯੂਜ਼ ਕਰਨ ਵਾਲਿਆਂ ਨੂੰ ਪਹਿਲੀ ਵਾਰ ਫੜੇ ਜਾਣ ਤੇ 2 ਹਜ਼ਾਰ ਦੂਜੀ ਵਾਰ ਫੜੇ ਜਾਣ ਤੇ 10 ਹਜ਼ਾਰ ਦੇਣੇ ਹੁੰਦੇ ਸਨ ਹੁਣ ਇਸ ਨੂੰ ਵੱਧਾ ਕੇ ਪਹਿਲੀ ਵਾਰ ਫੜੇ ਜਾਣ ‘ਤੇ 5 ਹਜ਼ਾਰ ਜਦਕਿ ਦੂਜੀ ਵਾਰ 10 ਹਜ਼ਾਰ ਜ਼ੁਰਮਾਨੇ ਦੇ ਨਾਲ 3 ਮਹੀਨੇ ਲਈ ਲਾਇਸੈਂਸ ਵੀ ਸਸਪੈਂਡ ਕੀਤਾ ਜਾਵੇਗਾ
- ਸ਼ਰਾਬ ਜਾਂ ਨਸ਼ੇ ਵਿੱਚ ਗੱਡੀ ਚਲਾਉਣ ਵਾਲੇ ਨੂੰ ਪਹਿਲੀ ਵਾਰ 1 ਹਜ਼ਾਰ ਅਤੇ ਦੂਜੀ ਵਾਰ 2 ਹਜ਼ਾਰ ਜੁਰਮਾਨਾ ਦੇਣਾ ਹੁੰਦਾ ਸੀ ਹੁਣ ਨਵੇਂ ਨਿਯਮ ਮੁਤਾਬਿਕ ਪਹਿਲੀ ਵਾਰ 5 ਹਜ਼ਾਰ ਅਤੇ ਦੂਜੀ ਵਾਰ 10 ਹਜ਼ਾਰ ਜੁਰਮਾਨਾ ਦੇਣਾ ਹੋਵੇਗਾ, ਇਸ ਦੇ ਨਾਲ ਲਾਈਸੈਂਸ ਵੀ 3 ਮਹੀਨੇ ਲਈ ਸਸਪੈਂਡ ਹੋਵੇਗਾ
- ਟੂ ਵਹੀਲਰ ‘ਤੇ 3 ਸਵਾਰੀ ਹੋਣ ‘ਤੇ ਪਹਿਲੀ ਵਾਰ ਫੜੇ ਜਾਣ ਤੇ 1 ਹਜ਼ਾਰ ਜੁਰਮਾਨਾ ਹੁੰਦਾ ਸੀ ਹੁਣ ਦੂਜੀ ਵਾਰ ਫੜੇ ਜਾਣ ਤੇ 2 ਹਜ਼ਾਰ ਜੁਰਮਾਨਾ ਦੇਣ ਦੇ ਨਾਲ 3 ਮਹੀਨੇ ਦੇ ਲਈ ਲਾਇਸੈਂਸ ਵੀ ਸਸਪੈਂਡ ਹੋਵੇਗਾ
- ਓਵਰ ਲੋਡਿੰਗ ‘ਤੇ ਪਹਿਲਾਂ 20 ਹਜ਼ਾਰ ਜੁਰਮਾਨਾ ਹੁੰਦਾ ਸੀ ਹੁਣ 40 ਹਜ਼ਾਰ ਜੁਰਮਾਨਾ ਦੇਣ ਦੇ ਨਾਲ 3 ਮਹੀਨੇ ਲਈ ਲਾਇਸੈਂਸ ਵੀ ਸਸਪੈਂਡ ਹੋਵੇਗਾ