‘ਦ ਖ਼ਾਲਸ ਟੀਵੀ (ਜਗਜੀਵਨ ਮੀਤ):-ਪੱਛਮੀ ਬੰਗਾਲ ਵਿੱਚ ਅੱਜ ਵਿਧਾਨ ਸਭਾ ਦੀਆਂ ਉੱਪ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇੱਥੇ ਤਿੰਨ ਸੀਟਾਂ ਉੱਚੇ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਵਿੱਚ ਕਲਕੱਤੇ ਦੀ ਭਵਾਨੀਪੁਰ ਦੇ ਇਲਾਵਾ ਮੁਰਸ਼ਿਦਾਬਾਦ ਜਿਲੇ ਦੀ ਸ਼ਮਸ਼ੇਰਗੰਜ ਤੇ ਜੰਗਪੁਰ ਸੀਟ ਸ਼ਾਮਿਲ ਹੈ।
ਜ਼ਿਕਰਯੋਗ ਹੈ ਕਿ ਸਾਰੀਆਂ ਦੀਆਂ ਨਜਰਾਂ ਭਵਾਨੀਪੁਰ ਉੱਤੇ ਟਿਕੀਆਂ ਹਨ। ਇੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਟੀਐੱਮਸੀ ਦਾ ਉਮੀਦਵਾਰ ਹੈ, ਜਿਸਦਾ ਮੁਕਾਬਲਾ ਬੀਜੇਪੀ ਦੀ ਪ੍ਰਿਯੰਕਾ ਟਿਬਰੇਵਾਲ ਨਾਲ ਹੈ। ਵੋਟਾਂ ਦੀ ਗਿਣਤੀ ਤਿੰਨ ਅਕਤੂਬਰ ਨੂੰ ਹੋ ਰਹੀ ਹੈ।
ਵੋਟਾਂ ਦਾ ਕਾਰਜ ਸਹੀ ਸਲਾਮਤ ਸਿਰੇ ਚਾੜ੍ਹਨ ਲਈ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ। ਧਾਰਾ 144 ਵੀ ਲਾਗੂ ਕੀਤੀ ਗਈ ਹੈ ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 35 ਕੰਪਨੀਆਂ ਤੋਂ ਇਲ਼ਾਵਾ ਸੂਬੇ ਦੇ ਇਕ ਹਜ਼ਾਰ ਤੋਂ ਜਿਆਦਾ ਮੁਲਾਜਮ ਤੈਨਾਤ ਹਨ।
ਮੁਰਸ਼ਿਦਾਬਾਦ ਜਿਲੇ ਦੀਆਂ ਦੋ ਸੀਟਾਂ ਉੱਤੇ ਵੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੁਕਾਬਲਾ ਹੋ ਰਿਹਾ ਹੈ। ਜੰਗੀਪੁਰ ਵਿਚ ਟੀਐਮਸੀ, ਬੀਜੇਪੀ ਤੇ ਆਰਏਸਪੀ ਵਿਚਾਲੇ ਲੜਾਈ ਹੋ ਰਹੀ ਹੈ।