The Khalas Tv Blog Punjab ਅੰਮ੍ਰਿਤਸਰ ‘ਚ ਬੱਸ ਰੈਪਿਡ ਟਰਾਂਜ਼ਿਟ ਸਿਸਟਮ ਪ੍ਰੋਜੈਕਟ ਮੁੜ ਤੋਂ ਹੋਇਆ ਸ਼ੁਰੂ
Punjab

ਅੰਮ੍ਰਿਤਸਰ ‘ਚ ਬੱਸ ਰੈਪਿਡ ਟਰਾਂਜ਼ਿਟ ਸਿਸਟਮ ਪ੍ਰੋਜੈਕਟ ਮੁੜ ਤੋਂ ਹੋਇਆ ਸ਼ੁਰੂ

ਬਿਉਰੋ ਰਿਪੋਰਟ – ਅੰਮ੍ਰਿਤਸਰ ਸਹਿਰ ਦੇ ਵਿਚ ਬੱਸ ਰੈਪਿਡ ਟਰਾਂਜ਼ਿਟ ਸਿਸਟਮ (BRTS) ਪ੍ਰੋਜੈਕਟ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਪ੍ਰੋਜੈਕਟ ਨੂੰ 23 ਜੁਲਾਈ 2023 ਨੂੰ ਬਿਨਾ ਕਿਸੇ ਸੂਚਨਾ ਦੇ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਵਿਚ ਕੰਮ ਕਰਦੇ ਕਈ ਮੁਲਾਜ਼ਮ ਅਚਾਨਕ ਬੇਰੁਜ਼ਗਾਰ ਹੋ ਗਏ ਸਨ। ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਇੰਡੀਆ ਗੇਟ ਨਰਾਇਣਗੜ੍ਹ ਤੋਂ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਸ ਨਾਲ ਲਗਭਗ 1500 ਕਰਮਚਾਰੀਆਂ ਅਤੇ 25 ਲੱਖ ਨਿਵਾਸੀਆਂ ਨੂੰ ਰਾਹਤ ਮਿਲੇਗੀ। ਇਸ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਦੋਂ ਵੀ ਉਹ ਲੋਕਾਂ ਨੂੰ ਮਿਲੇ ਤਾਂ ਇਸ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਨੂੰ ਚਲਾਉਣ ਵਾਲੀ ਕੰਪਨੀ ਡੇਢ ਸਾਲ ਪਹਿਲਾਂ ਛੱਡ ਗਈ ਸੀ। ਜਦੋਂ ਕੰਪਨੀ ਭੱਜ ਜਾਂਦੀ ਹੈ ਤਾਂ ਸਰਕਾਰ ਬੇਵੱਸ ਹੋ ਜਾਂਦੀ ਹੈ ਪਰ ਹੁਣ ਜਦੋਂ ਨਗਰ ਨਿਗਮ ਇਸ ਨੂੰ ਚਲਾਏਗੀ ਤਾਂ ਅਜਿਹੀਆਂ ਸਮੱਸਿਆਵਾਂ ਪੈਦਾ ਨਹੀਂ ਹੋਣਗੀਆਂ।

ਇਹ ਵੀ ਪੜ੍ਹੋ – ਕਿਸਾਨਾਂ ਦੇ ਦਿੱਲੀ ਕੂਚ ਤੋੋਂ ਪਹਿਲਾਂ ਇੰਟਰਨੈਟ ਬੰਦ!

 

Exit mobile version