The Khalas Tv Blog Punjab ਅਜ਼ੀਜ਼ਪੁਰ ਟੋਲ ਪਲਾਜ਼ਾ ਤੇ ਬੱਸ ਡਰਾਈਵਰ ਨੇ ਮਹਿਲਾ ਮੁਲਾਜ਼ਮ ਨਾਲ ਕੀਤੀ ਬਦਤਮੀਜੀ, ਵਧੀਆ ਵਿਵਾਦ
Punjab

ਅਜ਼ੀਜ਼ਪੁਰ ਟੋਲ ਪਲਾਜ਼ਾ ਤੇ ਬੱਸ ਡਰਾਈਵਰ ਨੇ ਮਹਿਲਾ ਮੁਲਾਜ਼ਮ ਨਾਲ ਕੀਤੀ ਬਦਤਮੀਜੀ, ਵਧੀਆ ਵਿਵਾਦ

ਬਨੂੜ (Banur) ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ (Azizpur Toll Plaza) ‘ਤੇ ਚੰਡੀਗੜ੍ਹ ਡਿਪੂ ਦੀ ਬੱਸ ਦੇ ਡਰਾਈਵਰ ਨੇ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ। ਇਹ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ। ਬੱਸ ਦੀ ਪਛਾਣ ਇਸ ਦੇ ਨੰਬਰ ਤੋਂ ਕੀਤੀ ਗਈ ਹੈ। ਇਸ ਤੋਂ ਬਾਅਦ ਸੀਸੀਟੀਵੀ ਪਟਿਆਲਾ ਪੁਲਿਸ ਨੂੰ ਸੌਂਪ ਦਿੱਤਾ ਗਈ ਹੈ, ਜਿਸ ਦੇ ਆਧਾਰ ’ਤੇ ਬਨੂੜ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।ਜਾਣਕਾਰੀ ਮੁਤਾਬਕ ਇਹ ਘਟਨਾ ਕੱਲ੍ਹ ਦੁਪਹਿਰ 1 ਵਜੇ ਦੇ ਕਰੀਬ ਵਾਪਰੀ ਹੈ।

ਜਿਸ ਤੋਂ ਬਾਅਦ ਜਦੋਂ ਉਕਤ ਬੱਸ ਟੋਲ ਕੱਟ ਕੇ ਰਵਾਨਾ ਹੋਣ ਲੱਗੀ ਤਾਂ ਬੱਸ ਦੇ ਕੰਡਕਟਰ ਵੱਲੋਂ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਮੌਕੇ ‘ਤੇ ਝਗੜਾ ਵਧ ਗਿਆ ਤਾਂ ਉਕਤ ਬੱਸ ਚਾਲਕ ਬੱਸ ਨੂੰ ਉਕਤ ਜਗ੍ਹਾ ਤੋਂ ਭਜਾ ਕੇ ਲੈ ਗਿਆ। ਹਾਲਾਂਕਿ ਟੋਲ ‘ਤੇ ਮੌਜੂਦ ਮੁਲਾਜ਼ਮਾਂ ਵੱਲੋਂ ਮੌਕੇ ‘ਤੇ ਪੱਥਰ ਵੀ ਸੁੱਟੇ ਗਏ। ਪਟਿਆਲਾ ਪੁਲਿਸ ਜਲਦੀ ਹੀ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ।

ਇਹ ਵੀ ਪੜ੍ਹੋ –   ਕੋਟਕਪੂਰਾ ਗੋਲੀਕਾਂਡ ਸਬੰਧੀ ਫਰੀਦਕੋਟ ਅਦਾਲਤ ਨੇ ਹਾਈਕੋਰਟ ਤੋਂ ਪੁੱਛਿਆ ਅਹਿਮ ਸਵਾਲ

 

Exit mobile version