The Khalas Tv Blog India ਪਠਾਨਕੋਟ ’ਚ ਵੱਡਾ ਬੱਸ ਹਾਦਸਾ! 22 ਸਾਲਾ ਸਵਾਰੀ ਦੀ ਮੌਤ, 16 ਜ਼ਖ਼ਮੀ
India Punjab

ਪਠਾਨਕੋਟ ’ਚ ਵੱਡਾ ਬੱਸ ਹਾਦਸਾ! 22 ਸਾਲਾ ਸਵਾਰੀ ਦੀ ਮੌਤ, 16 ਜ਼ਖ਼ਮੀ

ਬਿਉਰੋ ਰਿਪੋਰਟ: ਪਠਾਨਕੋਟ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੀ ਰਾਤ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ਉਤੇ ਪਿੰਡ ਬੁੰਗਲ ਬਧਾਨੀ ਨੇੜੇ ਸਵਾਰੀਆਂ ਨਾਲ ਭਰੀ ਹਿਮਾਚਲ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਇੱਕ ਸਵਾਰੀ ਦੀ ਮੌਤ ਹੋ ਗਈ ਜਦਕਿ 16 ਜ਼ਖ਼ਮੀ ਹੋ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਓਵਰਸਪੀਡ ਕਾਰਨ ਵਾਪਰਿਆ ਹੈ ਜਿਸ ਕਰਕੇ ਬੱਸ ਬੇਕਾਬੂ ਹੋ ਕੇ ਪਲਟ ਗਈ ਹੈ। ਪੁਲਿਸ ਮੁਤਾਬਕ ਜ਼ਖਮੀਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਇਹ ਬੱਸ ਇਹ ਬੱਸ ਚੰਬੇ ਤੋਂ ਪਠਾਨਕੋਟ ਆ ਰਹੀ ਸੀ। ਤੇ ਅੱਗੇ ਅੰਮ੍ਰਿਤਸਰ ਵੱਲ ਜਾਣਾ ਸੀ। ਪਠਾਨਕੋਟ ਦੇ ਪਿੰਡ ਬੁੰਗਲ ਬਧਾਨੀ ਨੇੜੇ ਬੱਸ ਦਾ ਸੰਤੁਲਨ ਵਿਗੜ ਗਿਆ। ਇਸ ਹਾਦਸੇ ’ਚ ਪੰਜਾਬ ਦੇ ਬਟਾਲਾ ਦੇ ਰਹਿਣ ਵਾਲੇ ਇੱਕ 22 ਸਾਲਾ ਯਾਤਰੀ ਦੀ ਮੌਤ ਹੋ ਗਈ ਹੈ।

Exit mobile version