The Khalas Tv Blog India ਬੁਲੀ ਆਈ ਐਪ ਮਾਮਲਾ : ਮੁੱਖ ਸਾਜਿ ਸ਼ਕਰਤਾ ਗ੍ਰਿਫ ਤਾਰ
India International Punjab

ਬੁਲੀ ਆਈ ਐਪ ਮਾਮਲਾ : ਮੁੱਖ ਸਾਜਿ ਸ਼ਕਰਤਾ ਗ੍ਰਿਫ ਤਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੁਲੀ ਆਈ ਐਪ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਆਈਐੱਫਐੱਸਓ ਸਪੈਸ਼ਲ ਸੇਲ ਨੇ ਅਸਾਮ ਵਿੱਚ ਮੁੱਖ ਸਾਜਿਸ਼ਕਰਤਾ ਨੀਰਜ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਨੀਰਜ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਵਿੱਚੋਂ ਦੋ ਲੋਕ ਉੱਤਰਾਖੰਡ ਦੇ ਸਨ ਜਦਕਿ ਇੱਕ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਸੀ, ਜਿਸਨੂੰ ਬੰਗਲੌਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਕੀ ਹੀ ਬੁਲੀ ਬਾਈ ਮਾਮਲਾ ?

ਬੁਲੀ ਬਾਈ ਇੱਕ ਐਪ ਹੈ ਜਿਸ ਵਿੱਚ ਵੈੱਬ ਪਲੈਟਫਾਰਮ ਗਿਟਹਬ ‘ਤੇ ਤਿਆਰ ਕੀਤਾ ਗਿਆ ਸੀ। ਇਸ ਐਪ ‘ਤੇ 100 ਤੋਂ ਜ਼ਿਆਦਾ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਸ਼ੇਅਰ ਕੀਤੀ ਜਾ ਰਹੀਆਂ ਸਨ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਵਿਕ ਸਕਦੀਆਂ ਹਨ। ਇਨ੍ਹਾਂ ਵਿੱਚ ਕਈ ਮੁੱਖ ਔਰਤ ਪੱਤਰਕਾਰਾਂ ਅਤੇ ਕਾਰਜਕਰਤਾਵਾਂ ਦੀਆਂ ਤਸਵੀਰਾਂ ਵੀ ਸ਼ਾਮਿਲ ਸਨ। ਇਸ ਮਾਮਲੇ ‘ਤੇ ਹੰਗਾਮਾ ਹੋਣ ਤੋਂ ਬਾਅਦ ਐਪ ਨੂੰ ਹਟਾ ਦਿੱਤਾ ਗਿਆ ਹੈ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Exit mobile version