The Khalas Tv Blog Punjab ਮੁਹਾਲੀ ਤੋਂ ਬਾਅਦ ਚੰਡੀਗੜ੍ਹ ‘ਚ ਡਿੱਗੀ ਬਿਲਡਿੰਗ, 17 ’ਚ ਪੁਰਾਣੀ ਇਮਾਰਤ ਹੋਈ ਢਹਿ ਢੇਰੀ
Punjab

ਮੁਹਾਲੀ ਤੋਂ ਬਾਅਦ ਚੰਡੀਗੜ੍ਹ ‘ਚ ਡਿੱਗੀ ਬਿਲਡਿੰਗ, 17 ’ਚ ਪੁਰਾਣੀ ਇਮਾਰਤ ਹੋਈ ਢਹਿ ਢੇਰੀ

ਮੁਹਾਲੀ ਤੋਂ ਬਾਅਦ ਹੁਣ ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬਹੁ-ਮੰਜ਼ਿਲਾ ਇਮਾਰਤ ਢਹਿ-ਢੇਰੀ (Chandigarh Building Collapsed) ਹੋ ਗਈ ਹੈ।  ਸੈਕਟਰ 17 ਵਿਚ ਇਕ ਪੁਰਾਣੀ ਇਮਾਰਤ ਢਹਿ ਢੇਰੀ ਹੋ ਗਈ। ਇਹ ਇਮਾਰਤ ਖਾਲੀ ਸੀ ਤੇ ਮਹਿਫਿਲ ਹੋਟਲ ਦੇ ਨਾਲ ਸਥਿਤ ਸੀ। ਇਮਾਰਤ ਵਿਚ ਤਰੇੜਾਂ ਪੈ ਗਈਆਂ ਸਨ ਤੇ ਹੁਣ ਇਮਾਰਤ ਢਹਿ ਢੇਰੀ ਹੋ ਗਈ ਹੈ।

ਇਹ ਬਿਲਡਿੰਗ ਸੈਕਟਰ 17 ਵਿਚ ਸਥਿਤ ਸੀ। ਇਹ ਬਿਲਡਿੰਗ ਕਾਫੀ ਸਮੇਂ ਤੋਂ ਖਾਲੀ ਪਈ ਸੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸ ਇਮਾਰਤ ਡੀਸੀ ਦਫ਼ਤਰ ਅਤੇ ਮਸ਼ਹੂਰ ਸ਼ੋਅਰੂਮ ਨੇੜੇ ਸਥਿਤ ਸੀ।

ਜਾਣਕਾਰੀ ਅਨੁਸਾਰ ਇਹ ਇਮਾਰਤ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ‘ਤੇ ਸਥਿਤ ਹੈ। ਹਾਲਾਂਕਿ ਲੋਕਾਂ ਮੁਤਾਬਕ ਜਦੋਂ ਇਹ ਇਮਾਰਤ ਡਿੱਗੀ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਧਮਾਕਾ ਹੋ ਗਿਆ ਹੋਵੇ। ਕੁਝ ਸਮੇਂ ਲਈ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਮਹਿਫਿਲ ਹੋਟਲ ਨੇੜੇ ਹੈ।

 

Exit mobile version