The Khalas Tv Blog India ਭਾਜਪਾ ਨੇ ਬਜਟ ਨੂੰ ਦੱਸਿਆ ਆਮ ਆਦਮੀ ਦਾ
India

ਭਾਜਪਾ ਨੇ ਬਜਟ ਨੂੰ ਦੱਸਿਆ ਆਮ ਆਦਮੀ ਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਨੀਅਰ ਭਾਜਪਾ ਲੀਡਰ ਰਵੀ ਸ਼ੰਕਰ ਪ੍ਰਸਾਦ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਆਪਣੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਵਿੱਤੀ ਮੋਰਚੇ ਦੇ ਹਿਸਾਬ ਨਾਲ ਇਹ ਆਮ ਆਦਮੀ ਦਾ ਬਜਟ ਹੈ ਅਤੇ ਦੇਸ਼ ਦੀ ਤਰੱਕੀ ਲਈ ਇੱਕ ਰੋਡ ਮੈਪ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਰਾਜੇਵਰਧਨ ਰਾਠੌਰ ਨੇ ਕਿਹਾ ਕਿ 35 ਫ਼ੀਸਦ ਢਾਂਚਾਗਤ ਨਿਵੇਸ਼ ਆਪਣੇ-ਆਪ ਹੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਹੈ। ਇਸ ਨਾਲ ਦੇਸ਼ ਵਿੱਚ ਉਤਪਾਦਨ ਵਧੇਗਾ ਅਤੇ ਮੁਲਕ ਦਾ ਪੈਸਾ ਮੁਲਕ ਵਿੱਚ ਹੀ ਰਹੇਗਾ।

Exit mobile version