The Khalas Tv Blog India 23 ਜੁਲਾਈ ਨੂੰ ਪੇਸ਼ ਹੋਵੇਗਾ ਕੇਂਦਰੀ ਬਜਟ, ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕੀਤਾ ਐਲਾਨ
India Lok Sabha Election 2024

23 ਜੁਲਾਈ ਨੂੰ ਪੇਸ਼ ਹੋਵੇਗਾ ਕੇਂਦਰੀ ਬਜਟ, ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕੀਤਾ ਐਲਾਨ

ਬਿਉਰੋ ਰਿਪੋਰਟ: ਮੋਦੀ ਸਰਕਾਰ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਫੁੱਲ ਬਜਟ ਪੇਸ਼ ਕਰਨ ਦਾ ਰਹੀ ਹੈ। ਇਸ ਦੇ ਲਈ 23 ਜੁਲਾਈ ਤਰੀਕ ਮਿੱਥੀ ਗਈ ਹੈ। 22 ਜੁਲਾਈ ਨੂੰ ਇਜਲਾਸ ਦੀ ਸ਼ੁਰੂਆਤ ਹੋਵੇਗੀ ਅਤੇ 23 ਜੁਲਾਈ ਨੂੰ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ।

ਤਾਰੀਖ਼ ਦਾ ਐਲਾਨ ਕਰਦਿਆਂ ਹੋਇਆਂ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ X ’ਤੇ ਪੋਸਟ ਕੀਤਾ, “ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਭਾਰਤ ਸਰਕਾਰ ਦੀ ਸਿਫ਼ਾਰਸ਼ ’ਤੇ, 22 ਤੋਂ ਬਜਟ ਸੈਸ਼ਨ, 2024 ਲਈ ਸੰਸਦ ਦੇ ਦੋਵੇਂ ਸਦਨਾਂ ਨੂੰ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 22 ਜੁਲਾਈ, 2024 ਤੋਂ 12 ਅਗਸਤ, 2024 (ਸੰਸਦ ਦੇ ਕੰਮਕਾਜ ਦੀਆਂ ਜ਼ਰੂਰਤਾਂ ਦੇ ਅਧੀਨ)।”

ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਕੇਂਦਰੀ ਬਜਟ, 2024-25 23 ਜੁਲਾਈ 2024 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਨਵੀਂ ਸਰਕਾਰ ਦਾ ਪੂਰਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰਨਗ। 1 ਫਰਵਰੀ ਨੂੰ ਸੰਸਦ ਵਿੱਚ ਅੰਤਰਿਮ ਬਜਟ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ – NEET UG ਕਾਊਂਸਲਿੰਗ ਬਾਰੇ ਵੱਡੀ ਖ਼ਬਰ, ਤਰੀਕ ਕੀਤੀ ਮੁਲਤਵੀ
Exit mobile version