ਬਿਉਰੋ ਰਿਪੋਰਟ: ਗੁਆਂਢੀ ਸੂਬੇ ਬੰਗਲਾਦੇਸ਼ ਅੰਦਰ ਸਿਆਸੀ ਸੰਕਟ ਦੇ ਚੱਲਦਿਆਂ BSF ਨੇ ਕਰੀਬ 500-600 ਬੰਗਲਾਦੇਸ਼ੀਆਂ ਨੇ ਭਾਰਤ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਬੁੱਧਵਾਰ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਘੁਸਪੈਠ ਕਰ ਰਹੇ ਲਗਭਗ 500 ਤੋਂ ਵੱਧ ਬੰਗਲਾਦੇਸ਼ੀਆਂ ਨੂੰ ਬੀਐਸਐਫ ਦੇ ਜਵਾਨਾਂ ਨੇ ਜਲਪਾਈਗੁੜੀ ਨੇੜੇ ਰੋਕ ਲਿਆ।
ਉੱਤਰੀ ਬੰਗਾਲ ਫਰੰਟੀਅਰ ਮੁਤਾਬਕ ਇਹ ਲੋਕ ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਦੇ ਹਮਲਿਆਂ ਦੇ ਡਰ ਕਾਰਨ ਇਕੱਠੇ ਹੋਏ ਸਨ। ਬੀਐਸਐਫ ਅਤੇ ਬਾਰਡਰ ਗਾਰਡ ਬੰਗਲਾਦੇਸ਼ ਨੇ ਇਨ੍ਹਾਂ ਲੋਕਾਂ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਇਹ ਸਾਰੇ ਵਾਪਸ ਪਰਤ ਗਏ। ਬੰਗਲਾਦੇਸ਼ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ’ਤੇ ਬੀਐਸਐਫ ਹਾਈ ਅਲਰਟ ’ਤੇ ਹੈ।
ਉੱਧਰ ਬੰਗਲਾਦੇਸ਼ ਛੱਡ ਕੇ ਸੋਮਵਾਰ (5 ਅਗਸਤ) ਨੂੰ ਭਾਰਤ ਆਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਆਪਣੇ ਨਾਲ ਜ਼ਰੂਰੀ ਵਸਤਾਂ ਅਤੇ ਕੱਪੜੇ ਨਹੀਂ ਲਿਆ ਸਕੀ। ਉਸ ਕੋਲ ਦੇਸ਼ ਛੱਡਣ ਲਈ ਸਿਰਫ਼ 45 ਮਿੰਟ ਸਨ। ਇਸ ਲਈ ਸੋਮਵਾਰ ਨੂੰ ਹਿੰਡਨ ਏਅਰਫੋਰਸ ਸਟੇਸ਼ਨ ਪਹੁੰਚਣ ਤੋਂ ਬਾਅਦ ਹਸੀਨਾ ਨੇ ਉੱਥੇ ਬਣੇ ਸ਼ਾਪਿੰਗ ਕੰਪਲੈਕਸ ਤੋਂ ਕੱਪੜੇ ਅਤੇ ਜ਼ਰੂਰੀ ਸਾਮਾਨ ਖਰੀਦਿਆ ਸੀ।
ਦੂਜੇ ਪਾਸੇ ਬੰਗਲਾਦੇਸ਼ ਵਿੱਚ ਅੱਜ ਬਾਅਦ ਵਿੱਚ ਅੰਤਰਿਮ ਸਰਕਾਰ ਦਾ ਗਠਨ ਕੀਤਾ ਜਾਵੇਗਾ। ਇਸ 15 ਮੈਂਬਰੀ ਸਰਕਾਰ ਦੀ ਅਗਵਾਈ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਕਰਨਗੇ। ਇਸ ਦੇ ਸਬੰਧ ਵਿੱਚ ਯੂਨਸ ਅੱਜ ਦੁਪਹਿਰ 2.30 ਵਜੇ ਢਾਕਾ ਪਹੁੰਚੇ ਸਨ। ਸਰਕਾਰ ਦਾ ਸਹੁੰ ਚੁੱਕ ਸਮਾਗਮ 8:30 ਵਜੇ ਹੋਵੇਗਾ। ਢਾਕਾ ਟ੍ਰਿਬਿਊਨ ਮੁਤਾਬਕ ਸਹੁੰ ਚੁੱਕ ਸਮਾਗਮ ਵਿੱਚ ਕਰੀਬ 400 ਲੋਕ ਸ਼ਾਮਲ ਹੋਣਗੇ।