The Khalas Tv Blog Punjab ਬੀਐਸਐਫ ਨੂੰ ਮਿਲੀ ਕਾਮਯਾਬੀ, ਡਰੋਨ ਅਤੇ ਹੈਰੋਇਨ ਕੀਤੀ ਬਰਾਮਦ
Punjab

ਬੀਐਸਐਫ ਨੂੰ ਮਿਲੀ ਕਾਮਯਾਬੀ, ਡਰੋਨ ਅਤੇ ਹੈਰੋਇਨ ਕੀਤੀ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪਾਕਿਸਤਾਨ ਨਿੱਤ ਦਿਨ ਹੀ ਕੋਈ ਨਾ ਕੋਈ ਮਾੜੀ ਹਰਕਤ ਕਰਦਾ ਰਹਿੰਦਾ ਹੈ। ਬਾਰਡਰ ‘ਤੇ ਤਾਇਨਾਤ ਬੀਐਸਐਫ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਹਰਕਤ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਗੁਰਦਾਸਪੁਰ ਦੇ ਤਲਵੰਡੀ ਵਿਰਕ ਦੇ ਖੇਤਾਂ ਵਿੱਚੋਂ ਡਰੋਨ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਸਰਹੱਦੀ ਚੌਕੀ ਚੰਦੂ ਵਡਾਲਾ ’ਤੇ ਬੀਐਸਐਫ ਦੇ ਅਧਿਕਾਰੀਆਂ ਨੇ ਡਰੋਨ ਦੀ ਹਰਕਤ ਨੂੰ ਦੇਖਿਆ, ਜਿਸ ਤੋਂ ਬਾਅਦ ਬੀਐਸਐਫ ਵੱਲੋਂ ਡਰੋਨ ਉੱਤੇ ਫਾਇਰਿੰਗ ਕੀਤੀ ਗਈ। ਫਾਇਰਿੰਗ ਹੋਣ ਕਾਰਨ ਡਰੋਨ ਵਾਪਸ ਮੁੜ ਗਿਆ।

ਡਰੋਨ ਨਜਰ ਆਉਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਤਲਾਸ਼ੀ ਮੁੰਹਿਮ ਸ਼ੁਰੂ ਕੀਤੀ ਗਈ। ਇਸ ਦੌਰਾਨ ਹੈਰੋਇਨ ਦੇ ਦੋ ਪੈਕਟ ਬਰਾਮਦ ਹੋਏ। ਜਿਨ੍ਹਾਂ ਦਾ ਵਜਨ 11 ਕਿਲੋ ਪਾਇਆ ਗਿਆ। ਇਸ ਦੇ ਨਾਲ ਹੀ ਇਕ ਡਰੋਨ ਵੀ ਜ਼ਬਤ ਕੀਤਾ ਗਿਆ ਹੈ। ਪੁਲਿਸ ਅਤੇ ਬੀਐਸਐਫ ਵੱਲੋਂ ਇਸ ਸਬੰਧੀ ਹੋਰ ਛਾਣਬੀਣ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –   ਛੇਵੇਂ ਗੇੜ ’ਚ ਵੋਟਰਾਂ ਨੇ ਨਹੀਂ ਦਿਖਾਈ ਦਿਲਚਸਪੀ

 

 

Exit mobile version