The Khalas Tv Blog Punjab BSF ਦੀ ਕਿਸਾਨਾਂ ਨੂੰ ਰਾਹਤ, ਦਿੱਤਾ ਹੋਰ ਸਮਾਂ
Punjab

BSF ਦੀ ਕਿਸਾਨਾਂ ਨੂੰ ਰਾਹਤ, ਦਿੱਤਾ ਹੋਰ ਸਮਾਂ

ਬਿਉਰੋ ਰਿਪੋਰਟ – ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਬੀਐਸਐਫ ਨੇ ਹੁਣ ਭਾਰਤ-ਪਾਕਿਸਤਾਨ ਸਰਹੱਦ ‘ਤੇ ਖੇਤੀ ਕਰ ਰਹੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਕਿਸਾਨਾਂ ਨੂੰ ਸਰਹੱਦ ਪਾਰ ਖੇਤੀ ਲਈ ਦੋ ਘੰਟੇ ਵਾਧੂ ਸਮਾਂ ਮਿਲੇਗਾ। ਇਹ ਫੈਸਲਾ ਬੀਐਸਐਫ ਦੀ ਮੁਰਾਦਵਾਲਾ ਚੌਕੀ ‘ਤੇ ਹੋਈ ਮੀਟਿੰਗ ਵਿੱਚ ਲਿਆ ਗਿਆ। ਨਵੇਂ ਫੈਸਲੇ ਮੁਤਾਬਕ ਕਿਸਾਨ ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਅੰਤਰਰਾਸ਼ਟਰੀ ਸਰਹੱਦ ਪਾਰ ਆਪਣੇ ਖੇਤਾਂ ਵਿੱਚ ਕੰਮ ਕਰ ਸਕਣਗੇ। ਪਹਿਲਾਂ ਇਹ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੀ। ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਭਾਸ਼ ਚੰਦਰ ਨੇ ਕਿਹਾ ਕਿ ਮੀਟਿੰਗ ਵਿੱਚ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਵੀ ਭਰੋਸਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ –  ਭਾਖੜਾ ਜਲ ਵਿਵਾਦ ‘ਤੇ ਫੈਸਲਾ ਰਾਖਵਾਂ, ਸਮੀਖਿਆ ਪਟੀਸ਼ਨ ‘ਤੇ ਸਾਰੀਆਂ ਧਿਰਾਂ ਨੇ ਦਿੱਤੀਆਂ ਦਲੀਲਾਂ

 

Exit mobile version