The Khalas Tv Blog India ਕੇਂਦਰ ਦੇ ਫੈਸਲੇ ਦੀ BSF ਨੇ ਕੀਤੀ ਸ਼ਲਾਘਾ
India Punjab

ਕੇਂਦਰ ਦੇ ਫੈਸਲੇ ਦੀ BSF ਨੇ ਕੀਤੀ ਸ਼ਲਾਘਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦੇ ਮਾਮਲੇ ਬਾਰੇ ਬੋਲਦਿਆਂ ਬੀਐੱਸਐੱਫ ਦੇ ਆਈਜੀ ਆਪ੍ਰੇਸ਼ਨਜ਼ ਸੋਲੋਮਨ ਮਿੰਜ਼ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਹੱਦੀ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ। ਸੂਬਾ ਪੁਲਿਸ ਦੇ ਅਧਿਕਾਰਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸੂਬਾ ਪੁਲਿਸ ਨਾਲ ਮਿਲ ਕੇ ਹੀ ਕੰਮ ਕੀਤਾ ਜਾਵੇਗਾ। ਸੂਬਿਆਂ ਦੇ ਅਧਿਕਾਰਾਂ ਦੀ ਕੋਈ ਉਲੰਘਣਾ ਨਹੀਂ ਹੋ ਰਹੀ ਹੈ। ਸਾਰੀਆਂ ਐੱਫਆਈਆਰ ਪੁਲਿਸ ਥਾਣੇ ਵਿੱਚ ਹੀ ਦਰਜ ਹੋਣਗੀਆਂ। ਪੁਲਿਸ ਦਾ ਖੇਤਰ ਅਧਿਕਾਰ ਉਹ ਹੀ ਹੈ ਜੋ ਪਹਿਲਾਂ ਸੀ। ਦੋਸ਼ੀ ਦੀ ਜਾਂਚ, ਉਸ ‘ਤੇ ਐੱਫਆਈਆਰ ਸਭ ਕੁੱਝ ਥਾਣੇ ਵਿੱਚ ਹੀ ਹੋਵੇਗਾ। ਅਸੀਂ ਜਿੱਥੇ ਪਹਿਲਾਂ 15 ਕਿਲੋਮੀਟਰ ਤੱਕ ਜਾਂਦੇ ਸੀ, ਉੱਥੇ ਹੀ ਹੁਣ ਅਸੀਂ ਬਸ ਸਿਰਫ਼ 50 ਕਿਲੋਮੀਟਰ ਤੱਕ ਅੱਗੇ ਜਾ ਸਕਦੇ ਹਾਂ।

Exit mobile version