The Khalas Tv Blog Punjab ਖੰਨਾ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ, ਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Punjab

ਖੰਨਾ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ, ਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਖੰਨਾ ‘ਚ ਇੱਕ ਬਜ਼ੁਰਗ ਔਰਤ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਹੈ। ਜਾਣਕਾਰੀ ਇਹ ਘਟਨਾ ਖੰਨਾ ਦੇ ਪਿੰਡ ਉੱਚਾ ਵੇਹੜਾ ਇਲਾਕੇ ਦੀ ਹੈ। ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ। ਜਿਸ ਦੀ ਲਾਸ਼ ਕਮਰੇ ਵਿੱਚ ਖੂਨ ਨਾਲ ਲੱਥਪੱਥ ਪਈ ਹੋਈ ਸੀ। ਮ੍ਰਿਤਕ ਔਰਤ ਦੀ ਪਛਾਣ ਕਮਲੇਸ਼ ਰਾਣੀ (65) ਵਜੋਂ ਹੋਈ ਹੈ। ਪੁਲਿਸ ਨੇ ਕਤਲ ਕਰਨ ਵਾਲੀ ਔਰਤ ਦੀ ਪਛਾਣ ਕਰ ਲਈ ਹੈ। ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਘਟਨਾ ਦੇ ਸਮੇਂ ਦਾ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਸ਼ਾਮ 7.30 ਵਜੇ ਨਕਾਬਪੋਸ਼ ਔਰਤ ਕਮਲੇਸ਼ ਰਾਣੀ ਦੇ ਘਰ ਦਾਖਲ ਹੋਈ। ਉਹ ਕਰੀਬ 2 ਘੰਟੇ ਬਾਅਦ 9.30 ਵਜੇ ਬਾਹਰ ਨਿਕਲਦੀ ਹੈ। ਜਦੋਂ ਅੱਧੀ ਰਾਤ ਕਰੀਬ 12 ਵਜੇ ਕਮਲੇਸ਼ ਦਾ ਲੜਕਾ ਘਰ ਆਇਆ ਤਾਂ ਉਸ ਨੂੰ ਕਤਲ ਬਾਰੇ ਪਤਾ ਲੱਗਾ।

ਕਮਲੇਸ਼ ਰਾਣੀ ਵਾਸੀ ਮੰਡੀ ਅਹਿਮਦਗੜ੍ਹ ਦੇ ਜਵਾਈ ਵਿਸ਼ਾਲ ਨੇ ਦੱਸਿਆ ਕਿ ਉਸ ਦੇ ਦੋਵੇਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ। ਦੋਵੇਂ ਬੁੱਧਵਾਰ ਸ਼ਾਮ 7 ਵਜੇ ਦੁਕਾਨ ‘ਤੇ ਗਏ ਸਨ। ਰਾਤ 12 ਵਜੇ ਉਸ ਨੂੰ ਫੋਨ ਆਇਆ ਕਿ ਉਸ ਦੀ ਮੰਮੀ ਦਾ ਕਤਲ ਹੋ ਗਿਆ ਹੈ। ਜਿਸ ਤੋਂ ਬਾਅਦ ਮੈਂ ਤੁਰੰਤ ਖੰਨਾ ਆ ਗਿਆ। ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਈ। ਸੀਸੀਟੀਵੀ ਫੁਟੇਜ ਤੋਂ ਉਸ ਦੀ ਪਛਾਣ ਹੋਈ ਹੈ।

ਸਿਟੀ ਥਾਣਾ 2 ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਤਲ ਕਰਨ ਵਾਲੀ ਔਰਤ ਦੀ ਪਛਾਣ ਸ਼ਾਨ ਅੱਬਾਸ ਵਜੋਂ ਹੋਈ ਹੈ। ਉਸ ਦੀ ਭਾਲ ਜਾਰੀ ਹੈ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

 

Exit mobile version