The Khalas Tv Blog Punjab ਕੁਲਵਿੰਦਰ ਕੌਰ ਦੇ ਭਰਾ ਨੇ ਕੀਤੀ ਖ਼ਾਸ ਅਪੀਲ
Punjab

ਕੁਲਵਿੰਦਰ ਕੌਰ ਦੇ ਭਰਾ ਨੇ ਕੀਤੀ ਖ਼ਾਸ ਅਪੀਲ

ਲੋਕ ਸਭਾ ਹਲਕਾ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਦੇ ਚਪੇੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਵੱਲੋਂ ਸਿੱਖਾਂ ਤੋਂ ਮਦਦ ਮੰਗੀ ਗਈ ਹੈ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਦਾਲ ਫੁਲਕੇ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਲਈ ਅਸੀਂ ਹਰਿਆਣਾ ਦਾ ਬਾਰਡਰਾਂ ਉੱਤੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸਭ ਕੁਝ ਕਿਸਾਨੀ ਦੀ ਦੇਣ ਹੈ। ਜੇਕਰ ਕਿਸੇ ਨੇ ਕੁਝ ਵੀ ਦੇਣਾ ਹੈ ਤਾਂ ਉਹ ਬਣਦੀ ਰਕਮ ਕਿਸਾਨੀ ਮੋਰਚਿਆਂ ਵਿੱਚ ਦੇਣ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਫੌਨ ਆਉਂਦੇ ਹਨ ਪਰ ਉਨ੍ਹਾਂ ਨੂੰ ਸਮਝਾਉਣਾਂ ਮੁਸ਼ਕਲ ਹੈ ਪਰ ਅਸੀਂ ਕਿਸੇ ਨੂੰ ਕੋਈ ਵੀ ਖਾਤਾ ਨੰਬਰ ਨਹੀਂ ਦੇਵਾਂਗੇ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਚਾਰ ਥਾਵਾਂ ਉੱਤੇ ਮੋਰਚੇ ਚਲ ਰਹੇ ਹਨ। ਜੇਕਰ ਕੋਈ ਮਾਇਆ ਦੇਣਾ ਚਾਹੁੰਦਾ ਹੈ ਤਾਂ ਉਹ ਮਾਇਆ ਚੱਲ ਰਹੇ ਮੋਰਚਿਆਂ ਵਿੱਚ ਭੇਜਣ। ਉਨ੍ਹਾਂ ਕਿਹਾ ਕਿ ਪੈਸੇ ਕਿਸੇ ਦੇ ਵੀ ਖਾਤੇ ਵਿੱਚ ਨਾ ਪਾਏ ਜਾਣ ਅਤੇ ਜੋ ਪੈਸੇ ਮੋਰਚੇ ਵਿੱਚ ਭੇਜੇ ਹਨ ਉਸ ਦੀ ਬਕਾਇਦ ਰਸੀਦ ਲਈ ਜਾਵੇ।

 

Exit mobile version