The Khalas Tv Blog Punjab ਲੁਧਿਆਣਾ ‘ਚ ਭਰਾ ਨੇ ਆਪਣੀ ਹੀ ਭੈਣ ਨਾਲ ਕਰ ਦਿੱਤਾ ਇਹ ਕਾਰਾ…
Punjab

ਲੁਧਿਆਣਾ ‘ਚ ਭਰਾ ਨੇ ਆਪਣੀ ਹੀ ਭੈਣ ਨਾਲ ਕਰ ਦਿੱਤਾ ਇਹ ਕਾਰਾ…

Brother killed his own sister in Ludhiana...

ਲੁਧਿਆਣਾ ਬੱਡੇਵਾਲ ਰੋਡ ਸਥਿਤ ਭਾਈ ਦਇਆ ਸਿੰਘ ਨਗਰ ਵਿਚ ਚਚੇਰੇ ਭਰਾ ਨੇ ਨਾਬਾਲਗ ਭੈਣ ‘ਤੇ ਕੁਲਹਾੜੀ ਨਾਲ ਵਾਰ ਕੀਤੇ। ਇਸ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਖ਼ੁਦ ਦੇ ਵੀ ਗਲੇ ‘ਚ ਛੁਰਾ ਮਾਰ ਲਿਆ। ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ। ਜਿਥੇ ਦੇਰ ਰਾਤ ਨਾਬਾਲਗ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਧਿਆ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਸੰਧਿਆ ‘ਤੇ 2 ਸਤੰਬਰ ਨੂੰ ਹਮਲਾ ਹੋਇਆ ਸੀ।

ਮੁਲਜ਼ਮ ਭਰਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਦਾਖਲ ਕਰਵਾਇਆ ਗਿਆ। ਉਸ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਉਹ ਪਿਛਲੇ 3 ਸਾਲਾਂ ਤੋਂ ਆਪਣੇ ਚਾਚਾ ਰਾਮ ਸੇਵਕ ਕੋਲ ਰਹਿ ਰਿਹਾ ਸੀ।

ਦੂਜੇ ਪਾਸੇ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਸੰਧਿਆ ਦੇ ਕਮਰੇ ‘ਚੋਂ ਸਿਲੰਡਰ ਸਮੇਤ ਕੁਝ ਸੜੇ ਹੋਏ ਕੱਪੜੇ ਮਿਲੇ ਹਨ। ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਕੱਪੜਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਕੋਈ ਝਗੜਾ ਤਾਂ ਨਹੀਂ ਹੋਇਆ।

ਥਾਣਾ ਸਰਾਭਾ ਨਗਰ ਦੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੈ। ਮ੍ਰਿਤਕ ਸੰਧਿਆ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਹਮਲਾ ਕਰਨ ਵਾਲਾ ਨੌਜਵਾਨ ਰਾਕੇਸ਼ ਪੀਜੀਆਈ ਵਿੱਚ ਦਾਖ਼ਲ ਹੈ। ਹਾਲਤ ਨਾਰਮਲ ਹੋਣ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

 

Exit mobile version